ਚੰਡੀਗੜ੍ਹ (ਸੁਸ਼ੀਲ) : ਆਸਟ੍ਰੇਲੀਆ ਦਾ ਵਰਕ ਵੀਜ਼ਾ ਲਗਵਾਉਣ ਦੇ ਨਾਂ ’ਤੇ ਯੂ. ਪੀ. ਤੇ ਹਿਮਾਚਲ ਦੇ 19 ਲੋਕਾਂ ਨਾਲ 51 ਲੱਖ ਰੁਪਏ ਦੀ ਠੱਗੀ ਮਾਰ ਲਈ। ਪੁਲਸ ਨੇ ਊਨਾ ਦੀ ਮੁਸਕਾਨ ਸਮੇਤ 7 ਲੋਕਾਂ ਤੋਂ 29 ਲੱਖ 9500 ਰੁਪਏ ਠੱਗਣ ’ਤੇ ਨੈਕਸਗਲਾਈਡ ਓਵਰਸੀਜ਼ ਕੰਸਲਟੈਂਟ ਤੇ ਯੂ.ਪੀ. ਦੇ ਸੰਜੇ ਸਮੇਤ 11 ਲੋਕਾਂ ਤੋਂ 22 ਲੱਖ ਹੜੱਪਣ ’ਤੇ ਸੈਕਟਰ-34 ਦੀ ਕੇ9 ਇਮੀਗ੍ਰੇਸ਼ਨ ਕੰਪਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਊਨਾ ਦੀ ਮੁਸਕਾਨ ਨੇ ਦੱਸਿਆ ਕਿ ਸੈਕਟਰ-17 ਸਥਿਤ ਨੇਕਸਗਲਾਈਡ ਓਵਰਸੀਜ਼ ਕੰਸਲਟੈਂਟ ਕੰਪਨੀ ’ਚ ਉਸ ਦੀ ਮੁਲਾਕਾਤ ਪੰਕਜ, ਸੁੰਦਨ ਤੇ ਹੋਰਾਂ ਨਾਲ ਹੋਈ। ਵੀਜ਼ਾ ਲਗਵਾਉਣ ਲਈ 5 ਲੱਖ 50 ਹਜ਼ਾਰ ਰੁਪਏ ਦਿੱਤੇ ਪਰ ਕੰਪਨੀ ਬਹਾਨੇ ਬਣਾਉਣ ਲੱਗੀ। ਬਾਅਦ ਵਿਚ ਪਤਾ ਲੱਗਾ ਕਿ ਕੰਪਨੀ ਨੇ ਹਿਮਾਚਲ ਤੇ ਪੰਜਾਬ ਦੇ 7 ਹੋਰ ਲੋਕਾਂ ਨਾਲ 29 ਲੱਖ 9 ਹਜ਼ਾਰ 500 ਰੁਪਏ ਦੀ ਠੱਗੀ ਮਾਰ ਹੈ।
ਸੈਕਟਰ-17 ਥਾਣੇ ਦੀ ਪੁਲਸ ਨੇ ਜਾਂਚ ਮਗਰੋਂ ਪੰਕਜ, ਸੁੰਦਨ ਤੇ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਸੰਜੇ ਕੁਮਾਰ ਨੇ ਦੱਸਿਆ ਕਿ ਸੈਕਟਰ-34 ਵਿਚ ਕੇ9 ਇਮੀਗ੍ਰੇਸ਼ਨ ਕੰਪਨੀ ’ਚ ਉਸ ਦੀ ਮੁਲਾਕਾਤ ਉਦੈਵੀਰ ਸਿੰਘ ਤੇ ਹੋਰਾਂ ਨਾਲ ਹੋਈ। ਕੰਪਨੀ ਨੇ ਦੱਖਣੀ ਕੋਰੀਆ ਦਾ ਵਰਕ ਵੀਜ਼ਾ ਲਗਵਾਉਣ ਲਈ 5 ਲੱਖ ਰੁਪਏ ਮੰਗੇ। ਬਾਅਦ ’ਚ ਪਤਾ ਲੱਗਾ ਕਿ 9 ਲੋਕਾਂ ਤੇ ਅਰਮੀਨੀਆ ਜਾਣ ਲਈ ਤਿੰਨ ਲੋਕਾਂ ਤੋਂ 22 ਲੱਖ ਰੁਪਏ ਠੱਗੇ ਗਏ ਸਨ। ਸੈਕਟਰ-34 ਪੁਲਸ ਸਟੇਸ਼ਨ ਨੇ ਉਦੈਵੀਰ ਸਿੰਘ ਤੇ ਹੋਰਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।
ਆਟੋ 'ਚ ਸਫ਼ਰ ਕਰਨ ਵਾਲਿਆਂ ਲਈ ਵੱਡਾ ਖ਼ਤਰਾ! ਰੌਂਗਟੇ ਖੜ੍ਹੇ ਕਰ ਦੇਵੇਗੀ ਇਹ ਖ਼ਬਰ
NEXT STORY