ਬਰਨਾਲਾ (ਵਿਵੇਕ ਸਿੰਧਵਾਨੀ,ਰਵੀ)— 2 ਠੱਗਾਂ ਵੱਲੋਂ ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਗਏ ਇਕ ਵਿਅਕਤੀ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਠੱਗ ਬੈਂਕ ਦੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਏ। ਮਾਮਲਾ ਪੁਲਸ ਦੇ ਕੋਲ ਪਹੁੰਚ ਗਿਆ ਹੈ ਅਤੇ ਪੁਲਸ ਨੇ ਕੇਸ ਦਰਜ ਕਰ ਕੇ ਠੱਗਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਵਾਊਚਰ ਭਰਵਾਉਣ ਬਹਾਨੇ ਮਾਰੀ ਠੱਗੀ
ਦੁਕਾਨ ਦੇ ਮਾਲਕ ਹਿਤੇਸ਼ ਕੁਮਾਰ ਨੇ ਦੱਸਿਆ ਕਿ ਸਾਡਾ ਕਰਮਚਾਰੀ ਵਿਕਾਸ ਕੁਮਾਰ ਬੈਂਕ ਆਫ ਇੰਡੀਆ ਦੀ ਪੁਰਾਣੇ ਬੱਸ ਸਟੈਂਡ ਨੇੜੇ ਬ੍ਰਾਂਚ 'ਚ ਪੈਸੇ ਜਮ੍ਹਾ ਕਰਵਾਉਣ ਗਿਆ ਸੀ। ਇੰਨੇ 'ਚ ਹੀ ਇਕ ਵਿਅਕਤੀ ਆਇਆ ਅਤੇ ਉਸ ਨੂੰ ਕਹਿਣ ਲੱਗਾ ਕਿ ਮੈਂ ਅਨਪੜ੍ਹ ਹਾਂ। ਤੁਸੀਂ ਮੇਰਾ ਵਾਊਚਰ ਭਰ ਦਿਓ। ਇੰਨੇ 'ਚ ਇਕ ਹੋਰ ਵਿਅਕਤੀ ਆਇਆ ਅਤੇ ਕਰਮਚਾਰੀ ਨੂੰ ਆਪਣੀਆਂ ਗੱਲਾਂ 'ਚ ਉਲਝਾ ਕੇ ਬੈਂਕ ਤੋਂ ਬਾਹਰ ਲੈ ਗਿਆ। ਉਕਤ ਦੋਵੇਂ ਵਿਅਕਤੀਆਂ ਨੇ ਕਰਮਚਾਰੀ ਤੋਂ ਉਸਦਾ ਮੋਬਾਇਲ ਮੰਗਿਆ। ਉਸ ਨੇ ਆਪਣਾ ਮੋਬਾਇਲ ਉਨ੍ਹਾਂ ਨੂੰ ਦੇ ਦਿੱਤਾ। ਇਸ ਉਪਰੰਤ ਉਹ ਉਸ ਨੂੰ ਗੱਲਾਂ 'ਚ ਉਲਝਾ ਕੇ ਉਸ ਤੋਂ ਸਾਢੇ 12 ਹਜ਼ਾਰ ਰੁਪਏ ਵੀ ਖੋਹ ਕੇ ਫਰਾਰ ਹੋ ਗਏ।
ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਹਾਸਲ ਕਰ ਕੇ ਕੀਤਾ ਜਾਵੇਗਾ ਦੋਸ਼ੀਆਂ ਨੂੰ ਕਾਬੂ
ਜਦੋਂ ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਅਸ਼ੋਕ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਬੈਂਕ ਦੇ ਸੀ.ਸੀ.ਟੀ.ਵੀ. ਦੀ ਫੁਟੇਜ ਹਾਸਲ ਕਰੇਗੀ। ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰਨ ਤੋਂ ਬਾਅਦ ਦੋਸ਼ੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਜ਼ਮੀਨੀ ਵਿਵਾਦ ਦੇ ਚਲਦੇ ਹੋਈ ਕੁੱਟਮਾਰ 'ਚ ਮਹਿਲਾ ਸਮੇਤ ਦੋ ਜ਼ਖਮੀ
NEXT STORY