ਬਰਨਾਲਾ(ਵਿਵੇਕ ਸਿੰਧਵਾਨੀ,ਰਵੀ)- ਬੈਂਕ ਨਾਲ 10 ਲੱਖ ਰੁਪਏ ਦੀ ਠੱਗੀ ਮਾਰਨ 'ਤੇ ਇਕ ਔਰਤ ਸਣੇ 6 ਵਿਅਕਤੀਆਂ ਵਿਰੁੱਧ ਥਾਣਾ ਰੂੜੇਕੇ ਕਲਾਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਭੋਲਾ ਸਿੰਘ ਨੇ ਦੱਸਿਆ ਕਿ ਮਾਲਵਾ ਗ੍ਰਾਮੀਣ ਬੈਂਕ ਅਸਪਾਲ ਕਲਾਂ ਦੇ ਮੈਨੇਜਰ ਕਰਨ ਗੋਇਲ ਪੁੱਤਰ ਰਾਜ ਕੁਮਾਰ ਨੇ ਇਕ ਦਰਖਾਸਤ ਐੈੱਸ.ਐੈੱਸ.ਪੀ. ਬਰਨਾਲਾ ਨੂੰ ਦਿੱਤੀ, ਜਿਸ ਦੀ ਪੜਤਾਲ ਡੀ.ਐੈੱਸ.ਪੀ. ਬਰਨਾਲਾ ਵੱਲੋਂ ਕੀਤੀ ਗਈ। ਜਾਂਚ ਕਰਨ ਉਪਰੰਤ ਦੱਸਿਆ ਗਿਆ ਕਿ ਮੁਲਜ਼ਮ ਜਗਸੀਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਅਸਪਾਲ ਖੁਰਦ ਨੇ ਆਪਣੀ ਮਾਤਾ ਗੁਰਮੇਲ ਕੌਰ ਦੇ ਨਾਂ 'ਤੇ 45 ਕਨਾਲ 13 ਮਰਲੇ ਜ਼ਮੀਨ ਦੇ ਨੰਬਰ ਦੇ ਕੇ 5 ਲੱਖ ਰੁਪਏ ਲੋਨ ਅਤੇ 45 ਲੱਖ ਰੁਪਏ ਦੀ ਲਿਮਟ ਲੈਣ ਲਈ ਸਾਰੇ ਦਸਤਾਵੇਜ਼ ਆਧਾਰ ਕਾਰਡ, ਵੋਟਰ ਕਾਰਡ ਆਦਿ ਆਪਣੀ ਮਾਤਾ ਗੁਰਮੇਲ ਕੌਰ ਦੇ ਲਾਏ ਪਰ ਗੁਰਮੇਲ ਕੌਰ ਦੀ ਥਾਂ 'ਤੇ ਇਨ੍ਹਾਂ ਨੇ ਚਰਨਜੀਤ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਅਸਪਾਲ ਖੁਰਦ ਦੀ ਫੋਟੋ ਲਾ ਦਿੱਤੀ। ਚਰਨਜੀਤ ਕੌਰ ਨੇ ਗੁਰਮੇਲ ਕੌਰ ਵੱਲੋਂ ਦਸਤਖਤ ਅਤੇ ਅੰਗੂਠੇ ਲਾ ਕੇ ਬੈਂਕ ਦੇ ਨਾਲ ਧੋਖਾਧੜੀ ਕਰਨ ਦੀ ਨੀਅਤ ਨਾਲ ਨੰਬਰਦਾਰ ਰਾਜਵਿੰਦਰ ਸਿੰਘ, ਬਲਵੀਰ ਸਿੰਘ, ਗਗਨਦੀਪ ਬਾਂਸਲ ਦੀ ਗਵਾਹੀ ਪੁਆ ਕੇ ਪੰਜ ਲੱਖ ਰੁਪਏ ਦੀ ਲਿਮਟ ਕੁੱਲ 10 ਲੱਖ ਰੁਪਏ ਹਾਸਲ ਕਰ ਲਏ ਅਤੇ ਬਾਅਦ 'ਚ ਬੈਂਕ ਦੀ ਕੋਈ ਕਿਸ਼ਤ ਨਹੀਂ ਭਰੀ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਜਗਸੀਰ ਸਿੰਘ ਪੁੱਤਰ ਸੁਖਵਿੰਦਰ ਸਿੰਘ, ਗੁਰਮੇਲ ਸਿੰਘ ਪੁੱਤਰ ਸੁਖਵਿੰਦਰ ਸਿੰਘ, ਚਰਨਜੀਤ ਕੌਰ ਪਤਨੀ ਦਰਸ਼ਨ ਸਿੰਘ, ਨੰਬਰਦਾਰ ਰਾਜਵਿੰਦਰ ਸਿੰਘ ਪੁੱਤਰ ਭੂਰਾ ਸਿੰਘ, ਬਲਵੀਰ ਸਿੰਘ ਪੁੱਤਰ ਗੁਰਦਿਆਲ ਸਿੰਘ ਅਤੇ ਗਗਨਦੀਪ ਬਾਂਸਲ ਪੁੱਤਰ ਰਾਮ ਪ੍ਰਤਾਪ ਬਾਂਸਲ ਵਾਸੀ ਅਸਪਾਲ ਖੁਰਦ ਵਿਰੁੱਧ ਪਰਚਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਧੁੰਦ ਕਾਰਨ ਟਰੱਕਾਂ ਤੇ ਕਾਰ ਦੀ ਟੱਕਰ 'ਚ 1 ਦੀ ਮੌਤ, 3 ਫੱਟੜ
NEXT STORY