ਅਬੋਹਰ(ਰਹੇਜਾ, ਸੁਨੀਲ)—ਪਿੰਡ ਕਲਰਖੇੜਾ ਵਾਸੀ ਇਕ ਵਿਅਕਤੀ ਤੋਂ ਖਰੀਦੇ ਗਏ ਬਾਗ ਦੀ ਪੂਰੀ ਕੀਮਤ ਅਦਾ ਨਾ ਕਰਨ ਦੇ ਇਲਜ਼ਾਮ ਹੇਠ ਥਾਣਾ ਖੂਈਆਂ ਸਰਵਰ ਦੀ ਪੁਲਸ ਨੇ 4 ਲੋਕਾਂ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਜਗਸੀਰ ਸਿੰਘ ਪੁੱਤਰ ਬਲਦੇਵ ਸਿੰਘ ਨੇ ਦੱਸਿਆ ਕਿ ਉਸਨੇ ਕਲਰਖੇੜਾ ਵਿਖੇ ਆਪਣਾ ਕਿੰਨੂ ਦਾ ਬਾਗ ਸ਼੍ਰੀਗੰਗਾਨਗਰ ਦੀ ਰਾਣਾ ਪ੍ਰਤਾਪ ਕਾਲੋਨੀ ਵਾਸੀ ਰਾਕੇਸ਼ ਕੁਮਾਰ, ਆਨੰਦ ਉਰਫ ਨੰਦੂ, ਕ੍ਰਿਸ਼ਨ ਲਾਲ ਅਤੇ ਕੋਲਕਾਤਾ ਵਾਸੀ ਆਦਿਲ ਨੂੰ 10 ਲੱਖ 47 ਹਜ਼ਾਰ ਰੁਪਏ ਵਿਚ ਵੇਚਿਆ ਸੀ, ਜਿਸ 'ਤੇ ਉਨ੍ਹਾਂ ਨੇ 5 ਲੱਖ ਰੁਪਏ ਉਸਨੂੰ ਦੇ ਦਿੱਤੇ ਪਰ ਬਾਕੀ ਰਕਮ ਨਹੀਂ ਦਿੱਤੀ। ਉਸਨੇ ਇਸ ਗੱਲ ਦੀ ਸ਼ਿਕਾਇਤ ਐੱਸ. ਐੱਸ. ਪੀ. ਫਾਜ਼ਿਲਕਾ ਨੂੰ ਦਿੱਤੀ। Àਨ੍ਹਾਂ ਦੇ ਹੁਕਮਾਂ 'ਤੇ ਥਾਣਾ ਖੂਈਆਂ ਸਰਵਰ ਦੀ ਪੁਲਸ ਨੇ ਉਕਤ ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਮਿਊਂਸੀਪਲ ਐਕਸ਼ਨ ਕਮੇਟੀ ਨੇ ਫੂਕੀ ਸਰਕਾਰ ਦੀ ਅਰਥੀ
NEXT STORY