ਫਾਜ਼ਿਲਕਾ(ਲੀਲਾਧਰ, ਨਾਗਪਾਲ)–ਥਾਣਾ ਸਿਟੀ ਦੀ ਪੁਲਸ ਨੇ ਇਕ ਵਿਅਕਤੀ ਨਾਲ 16 ਲੱਖ ਰੁਪਏ ਦੀ ਠੱਗੀ ਕਰਨ ਸਬੰਧੀ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਮੁਖਤਿਆਰ ਚੰਦ ਵਾਸੀ ਪਿੰਡ ਲਮੋਚਡ਼ ਕਲਾਂ ਜਲਾਲਾਬਾਦ ਨੇ ਦੱਸਿਆ ਕਿ ਸ਼ਲਿੰਦਰ ਸਿੰਘ ਸੇਠੀ ਉਰਫ ਟੋਨੀ ਤੇ ਆਸ਼ੂ ਦੋਵੇਂ ਵਾਸੀ ਐੱਮ. ਸੀ. ਕਾਲੋਨੀ ਫਾਜ਼ਿਲਕਾ ਨੇ 2 ਦਸੰਬਰ 2015 ਤੋਂ ਲੈ ਕੇ 7 ਜਨਵਰੀ 2016 ਤੱਕ ਉਸ ਦੇ ਨਾਲ 16 ਲੱਖ ਰੁਪਏ ਦੀ ਠੱਗੀ ਕੀਤੀ ਹੈ। ਪੁਲਸ ਨੇ ਜਾਂਚ-ਪਡ਼ਤਾਲ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਲਿਆ ਹੈ।
ਇਕੋ ਰਾਤ ’ਚ 3 ਦੁਕਾਨਾਂ ’ਚੋਂ ਨਕਦੀ ਚੋਰੀ, ਵਪਾਰੀ ਵਰਗ ’ਚ ਵਧਿਆ ਰੋਸ
NEXT STORY