ਫ਼ਿਰੋਜ਼ਪੁਰ(ਕੁਮਾਰ)-ਇਕ 52 ਮਰਲੇ ਦੇ ਪਲਾਟ ਦਾ ਇੰਤਕਾਲ ਕਰਵਾ ਕੇ 24 ਕਿੱਲੇ ਜ਼ਮੀਨ ਦੀ ਰਜਿਸਟਰੀ ਨਾ ਕਰਵਾ ਕੇ ਦੇਣ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਸ ਨੇ 5 ਲੋਕਾਂ ਖਿਲਾਫ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਤੇ ਬਿਆਨਾਂ ਵਿਚ ਮੁੱਦਈ ਵਿਜੇ ਕੁਮਾਰ ਕੋਹਲੀ ਪੁੱਤਰ ਜਗਨ ਨਾਥ ਵਾਸੀ ਮੁਹੱਲਾ ਪੀਰਾਂ ਵਾਲਾ ਫਿਰੋਜ਼ਪੁਰ ਸ਼ਹਿਰ ਨੇ ਦੋਸ਼ ਲਾਇਆ ਕਿ ਜਸਵਿੰਦਰ ਸਿੰਘ, ਸਵਰਨਜੀਤ ਕੌਰ, ਸਤਪਾਲ, ਮਾਲਕ ਚੰਦ ਤੇ ਨਛੱਤਰ ਸਿੰਘ ਨੇ ਹਮ-ਮਸ਼ਵਰਾ ਹੋ ਕੇ ਉਸ ਦੇ 52 ਮਰਲੇ ਪਲਾਟ ਦਾ ਇੰਤਕਾਲ ਆਪਣੇ ਨਾਮ ਕਰਵਾ ਲਿਆ ਪਰ ਨਾਮਜ਼ਦ ਲੋਕਾਂ ਨੇ ਉਸ ਨੂੰ 24 ਕਿੱਲੇ ਜ਼ਮੀਨ ਦੀ ਰਜਿਸਟਰੀ ਨਹੀਂ ਕਰ ਕੇ ਦਿੱਤੀ ਤੇ ਉਸ ਨਾਲ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਲੋਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਪਿਸਤੌਲ ਦੀ ਨੋਕ ’ਤੇ ਬੈਂਕ ’ਚੋਂ 1.52 ਲੱਖ ਲੁੱਟੇ
NEXT STORY