ਨਵਾਂਸ਼ਹਿਰ (ਤ੍ਰਿਪਾਠੀ)— ਯੂ. ਪੀ. ਦੇ ਨੰਬਰ ਦੀ ਕਾਰ 'ਚ ਆਏ ਇਕ ਮਹੰਤ ਅਤੇ ਸਾਥੀਆਂ ਵੱਲੋਂ ਨਵਾਂਸ਼ਹਿਰ ਵਿਖੇ ਮਠਿਆਈ, ਫਰੂਟ ਦੁਕਾਨਦਾਰਾਂ ਅਤੇ ਹੁਸ਼ਿਆਰਪੁਰ ਦੇ ਢਾਬੇ ਵਾਲੇ ਨੂੰ ਸੰਮੋਹਿਤ ਕਰਕੇ 10 ਹਜ਼ਾਰ ਰੁਪਏ ਦੀਆਂ ਚੀਜ਼ਾਂ, ਨਕਦੀ ਅਤੇ ਸੋਨੇ ਦੀ ਚੇਨ ਲੈ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦੇ ਬੰਗਾ ਰੋਡ 'ਤੇ ਸਥਿਤ ਇਕ ਮਠਿਆਈ ਦੇ ਦੁਕਾਨਦਾਰ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਨ੍ਹਾਂ ਦੀ ਦੁਕਾਨ 'ਤੇ ਸਾਹਮਣੇ ਸੜਕ ਦੇ ਦੂਜੀ ਸਾਈਡ ਫਰੂਟ ਦੁਕਾਨਦਾਰ ਨੇ ਆ ਕੇ ਉਨ੍ਹਾਂ ਨੂੰ ਪੁੱਛਿਆ ਕਿ 3-4 ਸੌ ਡੱਬੇ ਫਰੂਟ ਮਠਿਆਈ ਚਾਹੀਦੀ ਹੈ। ਉਪਰੋਕਤ ਦੁਕਾਨਦਾਰ ਦੇ ਰੇਟ ਪੁੱਛਣ ਉਪਰੰਤ ਇਕ ਸਵਿੱਫਟ ਕਾਰ ਤੋਂ ਮਹੰਤ ਵਰਗਾ ਵਿਅਕਤੀ ਨਿਕਲਿਆ ਜਦੋਂਕਿ ਇਕ ਨੌਜਵਾਨ ਅਤੇ ਕਾਰ ਚਾਲਕ ਕਾਰ 'ਚ ਹੀ ਰਹੇ।
ਮਹੰਤ ਨੇ ਦੁਕਾਨਦਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਮੰਢਾਲੀ ਵਿਖੇ ਧਾਰਮਿਕ ਪ੍ਰੋਗਰਾਮ ਲਈ 400 ਡੱਬੇ ਫਰੂਟ ਮਠਿਆਈ ਦੀ ਲੋੜ ਹੈ। ਉਸ ਨੇ ਆਪਣਾ ਆਰਡਰ ਲਿਖਾਇਆ, ਜੋ ਕਿ ਕਰੀਬ 3.25 ਲੱਖ ਰੁਪਏ ਦਾ ਬਣਦਾ ਸੀ ਅਤੇ ਆਰਡਰ ਕੀਤੀਆਂ ਚੀਜ਼ਾਂ ਨੂੰ ਅਗਲੇ ਦਿਨ ਐਤਵਾਰ ਨੂੰ ਲੈ ਕੇ ਜਾਣ ਦੀ ਗੱਲ ਕੀਤੀ। ਇਸ ਦੌਰਾਨ ਮਹੰਤ ਨੇ ਦੁਕਾਨ ਤੋਂ ਕਰੀਬ 5 ਹਜ਼ਾਰ ਰੁਪਏ ਦੇ ਮਠਿਆਈ ਦੇ ਡੱਬੇ ਅਤੇ ਹੋਰ ਚੀਜ਼ਾਂ ਲਈਆਂ, ਜਿਸ ਦਾ ਬਿੱਲ ਉਪਰੋਕਤ ਸਾਰੇ ਆਰਡਰ ਨਾਲ ਦੇਣ ਲਈ ਕਹਿ ਕੇ ਚਲੇ ਗਏ।
ਫਰੂਟ ਸੈਲਰ ਨੂੰ ਜਗਰਾਤੇ 'ਚ 51 ਹਜ਼ਾਰ ਅਤੇ ਸੋਨੇ ਦੀ ਚੇਨ ਦੇਣ ਦਾ ਦਿੱਤਾ ਭਰੋਸਾ
ਫਰੂਟ ਦੁਕਾਨਦਾਰ ਜੋ ਕਿ ਇਕ ਧਾਰਮਿਕ ਮੰਡਲੀ ਨਾਲ ਵੀ ਜੁੜਿਆ ਹੋਇਆ ਹੈ ਅਤੇ ਜਗਰਾਤੇ ਕਰਦਾ ਹੈ, ਸਬੰਧੀ ਜਾਣਕਾਰੀ ਮਿਲਣ 'ਤੇ ਮਹੰਤ ਨੇ ਕਿਹਾ ਕਿ ਉਨ੍ਹਾਂ ਆਪਣੇ ਘਰ 'ਚ ਜਗਰਾਤਾ ਕਰਵਾਉਣਾ ਹੈ ਅਤੇ ਇਸ 'ਚ ਉਹ ਉਸ ਨੂੰ 51 ਹਜ਼ਾਰ ਰੁਪਏ ਨਕਦੀ ਅਤੇ 1 ਸੋਨੇ ਦੀ ਚੇਨ ਭੇਟ ਕਰੇਗਾ। ਇਸ ਦੌਰਾਨ ਉਕਤ ਮਹੰਤ ਨੇ ਫਰੂਟ ਦੁਕਾਨਦਾਰ ਤੋਂ ਵੀ 4 ਹਜ਼ਾਰ ਰੁਪਏ ਦਾ ਸਾਮਾਨ ਬਿਨਾਂ ਪੇਮੈਂਟ ਆਪਣੀ ਕਾਰ 'ਚ ਰਖਵਾ ਲਿਆ। ਇਸ ਉਪਰੰਤ ਉਕਤ ਮਹੰਤ ਨਾਲ 3 ਹੋਰ ਲੋਕ ਜ਼ਿਲਾ ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ ਨਜ਼ਦੀਕ ਇਕ ਢਾਬੇ 'ਤੇ ਗਏ। ਢਾਬਾ ਮਾਲਕ ਸੂਰਜ ਕੁਮਾਰ ਨੇ ਦੱਸਿਆ ਕਿ ਉਕਤ ਲੋਕ ਉਸ ਕੋਲ ਬੀਤੇ 3-4 ਦਿਨਾਂ ਤੋਂ ਆ ਰਹੇ ਸਨ ਅਤੇ ਖਾਣਾ ਖਾਣ ਉਪਰੰਤ ਉਸ ਦਾ ਭੁਗਤਾਨ ਵੀ ਕਰ ਰਹੇ ਸਨ। ਉਸ ਅਨੁਸਾਰ ਮਹੰਤ ਨੇ ਉਸ ਨੂੰ ਮਠਿਆਈ ਦਾ ਡੱਬਾ ਦੇ ਕੇ ਕਿਹਾ ਕਿ ਉਸ ਦੀ ਲੜਕੀ ਦਾ ਵਿਆਹ ਹੈ, ਜਿਸ ਦਾ ਕਾਰਡ ਉਹ ਬਾਅਦ 'ਚ ਦੇ ਦੇਵੇਗਾ, ਵਿਆਹ 'ਤੇ ਉਸ ਨੂੰ ਪਰਿਵਾਰ ਸਮੇਤ ਸ਼ਾਮਲ ਹੋਣਾ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਮਹੰਤ ਨੂੰ ਲੜਕੀ ਦੇ ਵਿਆਹ ਲਈ 500 ਰੁਪਏ ਦਾ ਸ਼ਗਨ ਦੇਣਾ ਚਾਹਿਆ ਤਾਂ ਉਸ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਉਪਰੰਤ ਉਨ੍ਹਾਂ ਵਿਆਹ ਲਈ ਸੋਨਾ ਖਰੀਦਣ ਦੀ ਇੱਛਾ ਜ਼ਾਹਰ ਕਰਦਿਆਂ ਕੋਈ ਚੰਗੀ ਦੁਕਾਨ ਦਿਖਾਉਣ ਲਈ ਕਿਹਾ। ਸੂਰਜ ਨੇ ਦੱਸਿਆ ਕਿ ਉਹ ਉਨ੍ਹਾਂ ਨੂੰ ਇਕ ਸਰਾਫਾ (ਸੁਨਿਆਰ) ਦੀ ਦੁਕਾਨ 'ਤੇ ਲੈ ਗਿਆ। ਜਿੱਥੇ ਉਨ੍ਹਾਂ ਕਰੀਬ 28 ਲੱÎਖ ਰੁਪਏ ਦੇ ਗਹਿਣੇ ਪਸੰਦ ਕਰ ਲਏ। ਇਥੇ ਬਾਅਦ 'ਚ ਪੇਮੈਂਟ ਦੇ ਕੇ ਲਿਜਾਣ ਦੀ ਗੱਲ ਕਰਕੇ 42 ਹਜ਼ਾਰ ਰੁਪਏ ਦੀ ਇਕ ਚੇਨ ਲੈ ਲਈ ਅਤੇ ਇਸ ਸਬੰਧੀ ਉਸ ਦੀ ਗਵਾਹੀ ਉਸ ਨੇ ਦਿੱਤੀ।
ਸੰਮੋਹਿਤ ਕਰਕੇ ਲਾਇਆ ਦੁਕਾਨਦਾਰਾਂ ਨੂੰ ਚੂਨਾ
ਉਕਤ ਮਹੰਤ ਵੱਲੋਂ ਬਿਨਾਂ ਕੋਈ ਰਕਮ ਦਿੱਤੇ ਲੋਕਾਂ ਨੂੰ ਚੂਨਾ ਲਾਉਣ ਸਬੰਧੀ ਢਾਬਾ ਮਾਲਸ ਸੂਰਜ ਨੇ ਕਿਹਾ ਕਿ ਮਹੰਤ ਕੋਲ ਪਤਾ ਨਹੀਂ ਅਜਿਹੀ ਕੀ ਸ਼ਕਤੀ ਹੈ, ਜਿਸ ਨਾਲ ਉਹ ਜੋ ਕਹਿੰਦਾ ਸੀ, ਉਹ ਸਵੀਕਾਰ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਨੇ ਆਪਣਾ ਏ. ਟੀ. ਐੱਮ. ਕਾਰਡ ਤੱਕ ਉਸ ਨੂੰ ਦੇ ਦਿੱਤਾ, ਜਿਸ ਨੇ ਏ. ਟੀ. ਐੱਮ. 'ਚੋਂ 10 ਹਜ਼ਾਰ ਰੁਪਏ ਦੀ ਰਕਮ ਵੀ ਕਢਵਾਈ। ਇਸੇ ਤਰ੍ਹਾਂ ਨਵਾਂਸ਼ਹਿਰ ਦੇ ਮਠਿਆਈ ਦੁਕਾਨਦਾਰ ਨੇ ਕਿਹਾ ਕਿ ਉਹ ਕੁਝ ਸਮਝ ਹੀ ਨਹੀਂ ਪਾਏ ਕਿ ਉਨ੍ਹਾਂ ਨਾਲ ਕੀ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਹੰਤ ਨੇ ਉਸ ਤੋਂ ਵੀ ਸੁਨਿਆਰ ਦੀ ਦੁਕਾਨ ਸਬੰਧੀ ਜਾਣਕਾਰੀ ਮੰਗੀ ਸੀ ਪਰ ਉਹ ਉਸ ਨਾਲ ਨਹੀਂ ਗਿਆ, ਨਹੀਂ ਤਾਂ ਉਸ ਨੂੰ ਵੀ ਇਸੇ ਤਰ੍ਹਾਂ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਸੀ।
ਸੀ. ਸੀ. ਟੀ. ਵੀ. ਕੈਮਰੇ 'ਚ ਕੈਪਚਰ ਹੋਈਆਂ ਮਹੰਤ ਅਤੇ ਕਾਰ ਦੀਆਂ ਤਸਵੀਰਾਂ
ਨਵਾਂਸ਼ਹਿਰ ਦੇ ਬੰਗਾ ਰੋਡ 'ਤੇ ਸਥਿਤ ਮਠਿਆਈ ਦੀ ਦੁਕਾਨ ਤੋਂ ਮਠਿਆਈ ਖਰੀਦ ਕੇ ਚੂਨਾ ਲਾਉਣ ਵਾਲੇ ਮਹੰਤ ਅਤੇ ਉਸ ਦੀ ਸਵਿਫਟ ਕਾਰ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਈਆਂ ਹਨ, ਜਿਸ 'ਚ ਮਹੰਤ ਬੜੀ ਸਾਦਗੀ ਨਾਲ ਕਾਰ 'ਚੋਂ ਬਾਹਰ ਨਿਕਲ ਕੇ ਦੁਕਾਨਦਾਰ ਨਾਲ ਗੱਲ ਕਰ ਰਿਹਾ ਹੈ। ਦੁਕਾਨਦਾਰ ਨੇ ਦੱਸਿਆ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਉਸ ਨੇ ਕਈ ਦੁਕਾਨਦਾਰਾਂ ਨਾਲ ਇਸੇ ਤਰ੍ਹਾਂ ਦੀ ਠੱਗੀ ਕੀਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਉਕਤ ਮਹੰਤ ਦੀ ਜਾਅਲਸਾਜ਼ੀ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਸ਼ਨੀਵਾਰ ਨੂੰ ਬਾਅਦ ਦੁਪਹਿਰ ਚੱਬੇਵਾਲ ਸਥਿਤ ਢਾਬੇ ਦੇ ਮਾਲਕ, ਜਿਸ ਨੂੰ ਉਸ ਦੀ ਦੁਕਾਨ ਦਾ ਮਠਿਆਈ ਦਾ ਡੱਬਾ ਲੜਕੀ ਦੇ ਵਿਆਹ ਦਾ ਕਹਿ ਕੇ ਦਿੱਤਾ ਸੀ, ਡੱਬੇ ਤੋਂ ਨੰਬਰ ਲੈ ਕੇ ਉਸ ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਫੋਨ ਨਹੀਂ ਚੁੱਕਿਆ।
17 ਮਹੀਨਿਆਂ ਬਾਅਦ ਸੁਲਝੀ ਅੰਨ੍ਹੇੇ ਕਤਲ ਦੀ ਗੁੱਥੀ, ਕਾਤਲ ਗ੍ਰਿਫਤਾਰ
NEXT STORY