ਗੜ੍ਹਸ਼ੰਕਰ (ਸ਼ੋਰੀ)— ਸਥਾਨਕ ਪੁਲਸ ਨੇ ਪਿੰਡ ਚੱਕਫੁੱਲੂ ਦੇ ਛੱਪੜ 'ਚੋਂ17 ਮਹਿਨੇ ਪਹਿਲਾਂ ਮਿਲੀ ਇਕ ਲਾਸ਼ ਦੀ ਗੁੱਥੀ ਨੂੰ ਹੱਲ ਕਰਦੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ। ਸਤੀਸ਼ ਕੁਮਾਰ ਉਪ ਪੁਲਸ ਕਪਤਾਨ ਗੜ੍ਹਸ਼ੰਕਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 22 ਅਪ੍ਰੈਲ 2018 ਨੂੰ ਪਿੰਡ ਚੱਕਫੁੱਲੂ ਦੇ ਧਾਰਮਿਕ ਅਸਥਾਨ ਮੰਦਿਰ ਬਾਬਾ ਬੜੀਵਾਲਾ ਦੇ ਨਜ਼ਦੀਕ ਛੱਪੜ ਦੇ ਕਿਨਾਰੇ ਪਾਣੀ 'ਚ ਇਕ ਨੌਜਵਾਨ ਲੜਕੇ ਦੀ ਲਾਸ਼ ਮਿਲੀ ਸੀ। ਇਸ ਲਾਸ਼ ਨੂੰ ਛੱਪੜ 'ਚੋਂ ਬਾਹਰ ਕੱਢਿਆ ਤਾਂ ਪਤਾ ਲੱਗਾ ਕਿ ਮ੍ਰਿਤਕ ਦੇ ਸਿਰ 'ਚ ਤੇਜ਼ਧਾਰ ਹਥਿਆਰ ਦੇ ਜ਼ਖਮ ਸਨ। ਜਿਸ 'ਤੇ ਥਾਣਾ ਗੜ੍ਹਸ਼ੰਕਰ 'ਚ ਉਪਰੋਕਤ ਮੁਕੱਦਮਾ ਦਰਜ ਰਜਿਸਟਰਡ ਕਰਕੇ ਮੁੱਢਲੀ ਤਫਤੀਸ਼ ਅਮਲ 'ਚ ਲਿਆਂਦੀ ਅਤੇ ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਤੱਕ ਰੱਖਿਆ ਗਿਆ ਸੀ। ਲਾਸ਼ ਦੀ ਪਛਾਣ ਨਾ ਹੋਣ ਕਰਕੇ ਲਾਸ਼ ਦਾ ਮਿਉਂਸੀਪਲ ਕਮੇਟੀ ਗੜ੍ਹਸ਼ੰਕਰ ਰਾਹੀਂ ਬਾਅਦ ਪੋਸਟਮਾਰਟਮ ਅੰਤਿਮ ਸੰਸਕਾਰ ਕਰ ਦਿੱਤਾ ਸੀ।
ਪਿਤਾ ਨੇ ਕੀਤੀ ਕੱਪੜਿਆਂ ਤੋਂ ਪਛਾਣ
ਦੌਰਾਨੇ ਤਫਤੀਸ਼ 15 ਮਈ 2019 ਨੂੰ ਉਕਤ ਲਾਸ਼ ਦੀ ਪਛਾਣ ਕੁਲਦੀਪ ਕੁਮਾਰ ਪੁੱਤਰ ਹਰਮੇਸ਼ ਲਾਲ ਵਾਸੀ ਬੋੜਾ ਨੇ ਉਸ ਦੇ ਕੱਪੜਿਆਂ ਸਮੇਤ ਹੱਥ 'ਚ ਪਾਏ ਕੜਾ ਲੋਹਾ ਤੋਂ ਆਪਣੇ ਲੜਕੇ ਮਨੀ ਕੁਮਾਰ ਉਰਫ ਪਾਠੀ ਵਜੋ ਕੀਤੀ, ਜੋ 18 ਅਪ੍ਰੈਲ 2018 ਨੂੰ ਘਰੋਂ ਗਿਆ ਸੀ ਪਰ ਵਾਪਸ ਨਹੀਂ ਆਇਆ ।
ਸਤੀਸ਼ ਕੁਮਾਰ ਉੱਪ ਪੁਲਸ ਕਪਤਾਨ ਗੜ੍ਹਸ਼ੰਕਰ ਨੇ ਦੱਸਿਆ ਕਿ ਐੱਸ. ਆਈ. ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਟੀਮ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਡੇਢ ਸਾਲ ਬਾਅਦ ਸੁਲਝਾਇਆ ਹੈ। ਉਨ੍ਹਾਂ ਦੱਸਿਆ ਕਿ ਦੌਰਾਨੇ ਤਫਤੀਸ਼ ਮਕਤੂਲ ਮਨੀ ਕੁਮਾਰ ਉਰਫ ਪਾਠੀ ਦੇ ਕਤਲ ਬਾਰੇ ਸੁਰਾਗ ਹੱਥ ਲੱਗਣ 'ਤੇ ਦੋਸ਼ੀ ਸੁਰਜੀਤ ਸਿੰਘ ਉਰਫ ਮੋਨੂੰ ਪੁਤਰ ਬਲਜੀਤ ਸਿੰਘ ਵਾਸੀ ਗਿੱਲ ਚੌਂਕ ਲੁਧਿਆਣਾ ਹਾਲ ਵਾਸੀ ਗੋਗੋ ਹਾਲ ਵਾਸੀ ਪਾਹਲੇਵਾਲ ਥਾਣਾ ਗੜ੍ਹਸ਼ੰਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਵੱਲੋਂ ਕਤਲ 'ਚ ਵਰਤਿਆ ਗਿਆ ਦਾਤਰ ਵੀ ਬਰਾਮਦ ਕੀਤਾ ਗਿਆ ਹੈ।
ਇਸ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਉਨ੍ਹਾਂ ਦੱਸਿਆ ਕਿ ਕਤਲ ਦੀ ਰੰਜਿਸ਼ ਇਹ ਹੈ ਕਿ ਮ੍ਰਿਤਕ ਮਨੀ ਕੁਮਾਰ ਉਰਫ ਪਾਠੀ ਨੇ ਕੁਝ ਦਿਨ ਪਹਿਲਾ ਸੁਰਜੀਤ ਸਿੰਘ ਉਰਫ ਮੋਨੂੰ ਪਾਸੋ ਡੰਡਾ ਮਾਰ ਕੇ ਪੈਸੇ ਵੀ ਖੋਹੇ ਸਨ ਅਤੇ ਫਿਰ ਸ਼ਰਾਬ ਦੇ ਨਸ਼ੇ 'ਚ ਪਹਿਲਾ ਮਾਰਕੁਟਾਈ ਕੀਤੀ ਅਤੇ ਫਿਰ ਉਸ ਨੇ ਸੁਰਜੀਤ ਸਿੰਘ ਉਰਫ ਮੋਨੂੰ ਦੇ ਦਾਤਰ ਵੀ ਮਾਰਿਆ ਸੀ, ਜਿਸ ਰੰਜਿਸ਼ ਕਰਕੇ ਸੁਰਜੀਤ ਸਿੰਘ ਉਰਫ ਮੋਨੂੰ ਨੇ ਗੁੱਸੇ 'ਚ ਆ ਕੇ ਦਾਤਰ ਨਾਲ ਮਨੀ ਕੁਮਾਰ ਉਰਫ ਪਾਠੀ ਦਾ ਕਤਲ ਕਰਕੇ ਉਸ ਦੀ ਲਾਸ਼ ਚੱਕਫੁੱਲੂ ਛੱਪੜ 'ਚ ਸੁੱਟ ਦਿੱਤੀ ਸੀ ।
550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਆਰ.ਐੱਸ.ਐੱਸ. ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਵੱਡਾ ਫੈਸਲਾ
NEXT STORY