ਮੋਹਾਲੀ (ਸੰਦੀਪ) : ਇੱਥੇ ਸਟੱਡੀ ਵੀਜ਼ਾ ਦੇਣ ਦੇ ਨਾਂ ’ਤੇ 4 ਲੱਖ ਰੁਪਏ ਦੀ ਧੋਖਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਫੇਜ਼-1 ਥਾਣਾ ਪੁਲਸ ਨੇ ਇਕ ਨਿੱਜੀ ਐਜੂਕੇਸ਼ਨ ਕੰਪਨੀ ਦੇ ਤਿੰਨ ਸੰਚਾਲਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਬਲਜਿੰਦਰ ਨੇ ਦੱਸਿਆ ਕਿ ਉਸ ਨੇ ਇਕ ਇਸ਼ਤਿਹਾਰ ਦੇਖ ਕੇ ਨਿੱਜੀ ਕੰਪਨੀ ਨਾਲ ਸੰਪਰਕ ਕੀਤਾ। ਉਸ ਨੇ ਆਪਣੀ ਧੀ ਨੂੰ ਕੈਨੇਡਾ ਪੜ੍ਹਾਈ ਕਰਨ ਲਈ ਭੇਜਣਾ ਸੀ।
ਇਸ ਨੂੰ ਲੈ ਕੇ ਕੰਪਨੀ ਦੇ ਸੰਚਾਲਕਾਂ ਨਾਲ 14 ਲੱਖ ਰੁਪਏ 'ਚ ਗੱਲ ਤੈਅ ਹੋਈ ਸੀ। ਬਲਜਿੰਦਰ ਨੇ ਸਾਲ 2019 'ਚ 4 ਲੱਖ ਰੁਪਏ ਵੀ ਉਨ੍ਹਾਂ ਨੂੰ ਦੇ ਦਿੱਤੇ ਸਨ। ਸੰਚਾਲਕਾਂ ਨੇ ਉਸ ਨੂੰ ਭਰੋਸਾ ਦੁਆਇਆ ਸੀ ਕਿ 20 ਤੋਂ ਲੈ ਕੇ 25 ਦਿਨਾਂ ਅੰਦਰ ਉਸ ਦੀ ਧੀ ਦਾ ਸਟੱਡੀ ਵੀਜ਼ਾ ਆ ਜਾਵੇਗਾ ਪਰ ਇਸ ਤੋਂ ਬਾਅਦ ਸੰਚਾਲਕਾਂ ਨੇ ਉਸ ਦਾ ਕੰਮ ਨਹੀਂ ਕਰਵਾਇਆ ਅਤੇ ਨਾ ਹੀ ਪੈਸੇ ਵਾਪਸ ਦਿੱਤੇ। ਬਲਜਿੰਦਰ ਨੇ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ’ਤੇ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਪੁਲਸ ਨੇ 3 ਸੰਚਾਲਕਾਂ ਹਰਜੀਤ, ਗੁਰਪਿੰਦਰ ਅਤੇ ਮਨਪ੍ਰੀਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਫਿਰੋਜ਼ਪੁਰ: ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ, ਬੈਰੀਕੇਡਸ ਵੀ ਹਟਾਏ
NEXT STORY