ਲੁਧਿਆਣਾ (ਬੇਰੀ) : ਥਾਣਾ ਡਵੀਜ਼ਨ ਨੰਬਰ-8 ਦੀ ਪੁਲਸ ਨੇ ਐੱਸ. ਬੀ. ਆਈ. ਬੈਂਕ ਦੇ ਮੈਨੇਜਰ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧੋਖਾਦੇਹੀ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਐੱਮ. ਐੱਸ. ਆਰੀਅਨ ਵਿਲਾ ਐਂਡ ਰਿਜ਼ੋਰਟ ਫਰਮ ’ਚ ਬਹੁਤ ਸਾਰੇ ਭਾਈਵਾਲ ਹਨ।
ਉਕਤ ਭਾਈਵਾਲਾਂ ਨੇ ਆਪਸੀ ਮਿਲੀ-ਭੁਗਤ ਨਾਲ ਪੱਖੋਵਾਲ ਰੋਡ ’ਤੇ ਪਈ 88 ਕਨਾਲ 4 ਜ਼ਮੀਨ ਗਹਿਣੇ ਰੱਖ ਕੇ 25 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਨੂੰ ਮੁਲਜ਼ਮਾਂ ਨੇ ਜਾਅਲੀ ਕਲੀਅਰੈਂਸ ਲੈਟਰ ਬਣਾ ਕੇ ਮਾਲ ਅਥਾਰਟੀ ਨੂੰ ਪੇਸ਼ ਕਰ ਦਿੱਤਾ ਅਤੇ ਗਹਿਣੇ ਪਈ ਜ਼ਮੀਨ ਇੰਦਰਰਾਜ ਮਾਲ ਵਿਭਾਗ ਤੋਂ ਕਟਵਾ ਲਈ, ਜਿਸ ਦਾ ਬੈਂਕ ਨੂੰ ਬਾਅਦ ’ਚ ਪਤਾ ਲੱਗਾ, ਜਿਸ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਗੈਂਗਸਟਰ ਲਾਰੈਂਸ ਬਿਸ਼ਨੋਈ ਮੁੜ ਜਲੰਧਰ ਦੀ ਅਦਾਲਤ 'ਚ ਪੇਸ਼, 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜਿਆ
NEXT STORY