ਚੰਡੀਗੜ੍ਹ (ਸੁਸ਼ੀਲ) : ਲੁਧਿਆਣਾ ਵਾਸੀ ਅਭਿਲਾਸ਼ਾ ਭਾਰਗਵ ਦੀ ਸ਼ਿਕਾਇਤ ’ਤੇ ਸੈਕਟਰ-34 ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਬਲੂ ਸੇਫਾਇਰ ਇਮੀਗ੍ਰੇਸ਼ਨ ਐਂਡ ਐਜੂਕੇਸ਼ਨਲ ਕੌਂਸਲੇਟ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖ਼ਿਲਾਫ਼ ਧੋਖਾਦੇਹੀ ਤੇ ਸਾਜਿਸ਼ ਰਚਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਭਿਲਾਸ਼ਾ ਭਾਰਗਵ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਕੈਨੇਡਾ ਜਾਣਾ ਸੀ। ਉਸ ਨੇ ਵੀਜ਼ਾ ਅਪਲਾਈ ਕਰਨ ਲਈ ਸੈਕਟਰ-34 ਸਥਿਤ ਬਲੂ ਸੇਫਾਇਰ ਇਮੀਗ੍ਰੇਸ਼ਨ ਐਂਡ ਐਜੂਕੇਸ਼ਨਲ ਕੌਂਸਲੇਟ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ।
ਉਸ ਨੇ ਕੈਨੇਡਾ ਦਾ ਵੀਜ਼ਾ ਲਵਾਉਣ ਲਈ 25 ਲੱਖ ਰੁਪਏ ਦੀ ਮੰਗ ਕੀਤੀ। ਉਸ ਨੇ ਕੰਪਨੀ ਦੇ ਡਾਇਰੈਕਟਰ ਰੰਧਾਵਾ ਅਤੇ ਹੋਰ ਮੁਲਾਜ਼ਮਾਂ ਨੂੰ ਵੀਜ਼ਾ ਅਪਲਾਈ ਕਰਨ ਲਈ ਫ਼ੀਸ ਵਜੋਂ 20 ਲੱਖ 47 ਹਜ਼ਾਰ 819 ਰੁਪਏ ਦਿੱਤੇ। ਇਸ ਤੋਂ ਬਾਅਦ ਕੰਪਨੀ ਦੇ ਡਾਇਰੈਕਟਰ ਵੀਜ਼ਾ ਜਲਦੀ ਲਵਾਉਣ ਦੀ ਗੱਲ ਕਰਨ ਲੱਗੇ। ਜਦੋਂ ਕਈ ਮਹੀਨਿਆਂ ਤੋਂ ਵੀਜ਼ਾ ਨਹੀਂ ਮਿਲਿਆ ਤਾਂ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸੈਕਟਰ-34 ਥਾਣਾ ਪੁਲਸ ਨੇ ਜਾਂਚ ਕਰ ਕੇ ਸੈਕਟਰ-34 ਸਥਿਤ ਬਲੂ ਸੇਫਾਇਰ ਇਮੀਗ੍ਰੇਸ਼ਨ ਐਂਡ ਐਜੂਕੇਸ਼ਨਲ ਕੌਂਸਲੇਟ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪਤੀਆਂ ਦੇ ਜੇਲ੍ਹ 'ਚ ਜਾਣ ਮਗਰੋਂ ਕਪੂਰਥਲਾ ਦੇ ਪਿੰਡਾਂ 'ਚ ਔਰਤਾਂ ਨੇ ਸਾਂਭਿਆ ਨਸ਼ੇ ਦਾ ਕਾਰੋਬਾਰ
NEXT STORY