ਮੋਹਾਲੀ (ਸੰਦੀਪ) : ਕਿਰਾਏ ’ਤੇ ਕਮਰਾ ਦਿਵਾਉਣ ਦਾ ਝਾਂਸਾ ਦੇ ਕੇ ਕਰੀਬ 23 ਹਜ਼ਾਰ ਦੀ ਧੋਖਾਧੜੀ ਕੀਤੇ ਜਾਣ ਦੇ ਕੇਸ ਵਿਚ ਸਾਈਬਰ ਥਾਣਾ ਪੁਲਸ ਨੇ ਜ਼ੀਰਕਪੁਰ ਦੇ ਅੰਕਿਤ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਕੇਸ ਦੀ ਜਾਂਚ ਦਾ ਹਵਾਲਾ ਦਿੰਦਿਆਂ ਅਦਾਲਤ ਤੋਂ ਮੁਲਜ਼ਮ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਮੁਲਜ਼ਮ ਨੂੰ 2 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮਾਮਲੇ ਵਿਚ ਸ਼ਿਕਾਹਿਤਕਰਤਾ ਸੈਕਟਰ-34 ਨਿਵਾਸੀ ਪ੍ਰਿਯੰਕਾ ਰਾਣਾ ਸੀ।
ਉਹ ਚੰਡੀਗੜ੍ਹ ਵਿਚ ਕਿਰਾਏ ਦੇ ਕਮਰੇ ਦੀ ਭਾਲ ਕਰ ਰਹੀ ਸੀ। ਇਸੇ ਦੌਰਾਨ ਉਸ ਨੂੰ ਫੇਸਬੁਕ’ਤੇ ਇਕ ਇਸ਼ਤਿਹਾਰ ਨਜ਼ਰ ਆਇਆ। ਉਸ ’ਤੇ ਇਕ ਮੋਬਾਇਲ ਨੰਬਰ ਦਿੱਤਾ ਹੋਇਆ ਸੀ। 26 ਅਗਸਤ ਨੂੰ ਉਸ ਨੰਬਰ ’ਤੇ ਸੰਪਰਕ ਕਰ ਕੇ ਮੁਲਜ਼ਮ ਠੱਗ ਨੇ ਪੀੜਤਾ ਨੂੰ ਇਕ ਕਮਰੇ ਦੀ ਤਸਵੀਰ ਦਿਖਾਈ। ਦੋਵਾਂ ਵਿਚਕਾਰ ਕਮਰੇ ਨੂੰ ਲੈ ਕੇ 9 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਡੀਲ ਤੈਅ ਹੋਈ। ਮੁਲਜ਼ਮ ਨੇ ਪੀੜਤਾ ਨੂੰ ਕੁੱਲ 20 ਹਜ਼ਾਰ ਰੁਪਏ ਦੇਣ ਨੂੰ ਕਿਹਾ।
ਇਸ ਵਿਚ ਇਕ ਮਹੀਨੇ ਦਾ ਕਿਰਾੲਆ, ਇਕ ਮਹੀਨੇ ਦਾ ਐਡਵਾਂਸ ਤੇ ਦੋ ਹਜ਼ਾਰ ਰੁਪਏ ਬ੍ਰੋਕਰੇਜ ਚਾਰਜ ਸੀ। ਪੀੜਤਾ ਨੇ ਦਿੱਤੇ ਹੋਏ ਨੰਬਰ ’ਤੇ 20 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ। ਉਥੇ ਹੀ ਬਾਅਦ ਵਿਚ 2300 ਰੁਪਏ ਹੋਰ ਮੰਗਣ ’ਤੇ ਦੇ ਦਿੱਤੇ ਗਏ। ਹਾਲਾਂਕਿ ਨਾ ਤਾਂ ਸ਼ਿਕਾਇਤਕਰਤਾ ਨੂੰ ਕਮਰਾ ਮਿਲਿਆ ਤੇ ਨਾ ਹੀ ਉਨ੍ਹਾਂ ਦੇ ਰੁਪਏ ਵਾਪਸ ਹੋਏ।
ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਸਾਬਕਾ ਜਥੇਦਾਰ ਨੰਦਗੜ੍ਹ ਦੇ ਅਕਾਲ ਚਲਾਣੇ ’ਤੇ ਹਮਦਰਦੀ ਦਾ ਪ੍ਰਗਟਾਵਾ
NEXT STORY