ਫਾਜ਼ਿਲਕਾ (ਨਾਗਪਾਲ) : ਥਾਣਾ ਸਿਟੀ ਫਾਜ਼ਿਲਕਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਧੋਖੇ ਨਾਲ ਗਲਤ ਇੰਤਕਾਲ ਕਰਵਾਉਣ ’ਤੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਸੁਭਾਸ਼ ਮਿੱਤਲ ਵਾਸੀ ਫਾਜ਼ਿਲਕਾ ਵੱਲੋਂ ਸਤੀਸ਼ ਮਿੱਤਲ ਵਾਸੀ ਖੂਈ ਖੇੜਾ ਦੇ ਖਿਲਾਫ਼ ਦਿੱਤੀ ਸ਼ਿਕਾਇਤ ਮਗਰੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਨੇ ਦਫ਼ਤਰ ਕਪਤਾਨ ਪੁਲਸ ਫਾਜ਼ਿਲਕਾ ਵੱਲੋਂ ਪੜਤਾਲ ਕਰਨ, ਕਾਨੂੰਨੀ ਰਾਏ ਲੈਣ ਅਤੇ ਸੀਨੀਅਰ ਕਪਤਾਨ ਪੁਲਸ ਫਾਜ਼ਿਲਕਾ ਵੱਲੋਂ ਮਨਜ਼ੂਰੀ ਮਿਲਣ ਮਗਰੋਂ ਉਪਰੋਕਤ ਵਿਅਕਤੀ ਖ਼ਿਲਾਫ਼ ਧੋਖਾ ਕਰਕੇ ਝੂਠੇ ਬਿਆਨ ਹਲਫ਼ੀਆ ਰਾਹੀਂ ਇੰਤਕਾਲ ਕਰਵਾਉਣ ’ਤੇ ਮਾਮਲਾ ਦਰਜ ਕਰ ਲਿਆ ਹੈ।
ਪੰਜਾਬ ਦੇ ਸਕੂਲ ਬੰਦ ਕਰਨ ਨੂੰ ਲੈ ਕੇ ਵੱਡੀ ਖ਼ਬਰ, ਆ ਗਿਆ ਵੱਡਾ ਫ਼ੈਸਲਾ
NEXT STORY