ਚੰਡੀਗੜ੍ਹ (ਸੁਸ਼ੀਲ) : ਆਨਲਾਈਨ ਵਪਾਰ ਦੇ ਨਾਂ ’ਤੇ ਧਨਾਸ ਦੇ ਨੌਜਵਾਨ ਨਾਲ 1,60,000 ਰੁਪਏ ਦੀ ਠੱਗੀ ਹੋ ਗਈ। ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਸਾਈਬਰ ਸੈੱਲ ਨੇ ਧੋਖਾਧੜੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਧਨਾਸ ਦੇ ਰਹਿਣ ਵਾਲੇ ਧੀਰਜ ਕੁਮਾਰ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ 5 ਦਸੰਬਰ 2024 ਨੂੰ ਆਨਲਾਈਨ ਵਪਾਰ ਬਾਰੇ ਇੱਕ ਵਟਸਐਪ ਸੁਨੇਹਾ ਮਿਲਿਆ। ਉਨ੍ਹਾਂ ਨੇ ਆਨਲਾਈਨ ਵਪਾਰ ਲਈ ਬੈਂਕ ਆਫ਼ ਮਹਾਰਾਸ਼ਟਰ ਵਿਚ 1360 ਜਮ੍ਹਾਂ ਕਰਵਾ ਦਿੱਤੇ।
ਧੋਖੇਬਾਜ਼ਾਂ ਨੇ ਮੁਨਾਫ਼ੇ ਦਾ ਵਾਅਦਾ ਕਰਕੇ 40,000 ਜਮ੍ਹਾਂ ਕਰਵਾਉਣ ਲਈ ਕਿਹਾ, ਜੋ ਉਨ੍ਹਾਂ ਕਰਵਾ ਦਿੱਤੇ। 25 ਨਵੰਬਰ 2024 ਨੂੰ ਜਦੋਂ ਸ਼ਿਕਾਇਤਕਰਤਾ ਨੇ 58,000 ਰੁਪਏ ਕੱਢਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਠੱਗਾਂ ਨੇ ਕਿਹਾ ਕਿ ਪੈਸੇ 24 ਘੰਟਿਆਂ ਦੇ ਅੰਦਰ ਕੱਢਵਾ ਲਏ ਜਾਣਗੇ, ਪਰ ਅਜਿਹਾ ਨਹੀਂ ਹੋਇਆ। ਸ਼ਿਕਾਇਤਕਰਤਾ ਨੂੰ ਹੋਰ 20,000 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। 26 ਨਵੰਬਰ ਨੂੰ ਦੱਸੇ ਗਏ ਬੈਂਕ ਖਾਤੇ ਵਿਚ 20,000 ਰੁਪਏ ਜਮ੍ਹਾਂ ਕਰਵਾਏ ਗਏ। 2 ਦਸੰਬਰ 2024 ਨੂੰ ਪੈਸੇ ਕੱਢਵਾਉਣ ਲਈ 90,000 ਰੁਪਏ ਜਮ੍ਹਾਂ ਕਰਵਾਏ ਗਏ। ਇਸ ਦੇ ਬਾਵਜੂਦ ਹੋਰ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਠੱਗੀ ਦਾ ਅਹਿਸਾਸ ਹੋਣ ’ਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।
'ਹਰ ਹਰ ਮਹਾਦੇਵ' ਦੇ ਜੈਕਾਰਿਆਂ ਨਾਲ ਮਹੰਤ ਨਾਰਾਇਣਪੁਰੀ ਸਮਾਧੀ 'ਚ ਲੀਨ
NEXT STORY