ਜਲੰਧਰ— ਜਲੰਧਰ ਵਰਗੇ ਮਹਾਨਗਰ ’ਚ ਵੀ ਸਾਈਬਰ ਕ੍ਰਾਈਮ ਵੱਲੋਂ ਠੱਗੀ ਮਾਰਨ ਦੇ ਮਾਮਲੇ ਲਗਾਤਾਰ ਵੇਖਣ ਨੂੰ ਮਿਲ ਰਹੇ ਹਨ। ਆਦਰਸ਼ ਨਗਰ ਦੀ ਰਹਿਣ ਵਾਲੀ ਮਹਿਲਾ ਦੇ ਖਾਤੇ ’ਚੋਂ ਸਾਈਬਰ ਕ੍ਰਾਈਮ ਕਰਨ ਵਾਲੇ ਤਿੰਨ ਠੱਗਾਂ ਨੇ ਕਰੀਬ 2.60 ਲੱਖ ਰੁਪਏ ਕੱਢ ਲਏ। ਮਾਮਲੇ ਦੀ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਦਿੱਤੀ ਗਈ ਤਾਂ ਜਾਂਚ ਕੀਤੀ ਸਾਈਬਰ ਸੈੱਲ ਨੂੰ ਸੌਂਪ ਦਿੱਤੀ ਗਈ। ਸਾਈਬਰ ਸੈੱਲ ਦੀ ਟੀਮ ਨੇ ਮਾਮਲਾ ਟ੍ਰੇਸ ਕੀਤਾ ਤਾਂ ਸਾਰੇ ਖਾਤੇ ਉੱਤਰ-ਪ੍ਰਦੇਸ਼ ਅਤੇ ਬਿਹਾਰ ਦੇ ਨਿਕਲੇ।
ਇਹ ਵੀ ਪੜ੍ਹੋ : ਗੂਗਲ ਤੋਂ ਬੈਂਕ ਦੇ ਕਸਟਮਰ ਕੇਅਰ ਦਾ ਨੰਬਰ ਲੈਣ ਵਾਲੇ ਹੋ ਜਾਣ ਸਾਵਧਾਨ, ਤੁਹਾਡੇ ਨਾਲ ਵੀ ਹੋ ਸਕਦੀ ਹੈ ਅਜਿਹੀ ਠੱਗੀ
ਪੁਲਸ ਨੂੰ ਦਰਜ ਬਿਆਨ ’ਚ ਆਦਰਸ਼ ਨਗਰ ਦੀ ਰਹਿਣ ਵਾਲੇ ਡਾਕਟਰ ਦਮਨਦੀਪ ਸਿੰਘ ਬਿੰਦਰਾ ਨੇ ਦੱਸਿਆ ਕਿ ਪਿਛਲੇ ਸਾਲ ਦਸੰਬਰ ’ਚ ਉਨ੍ਹਾਂ ਦੇ ਗੂਗਲ-ਪੇਅ ਐਪ ’ਚ ਦਿੱਕਤ ਆ ਰਹੀ ਸੀ। ਉਨ੍ਹਾਂ ਨੇ ਗੂਗਲ ਤੋਂ ਹੈਲਪਲਾਈਨ ਨੰਬਰ ਸਰਚ ਕੀਤਾ ਤਾਂ ਤਿੰਨ ਫੋਨ ਨੰਬਰ ਵਿਖੇ। ਉਨ੍ਹਾਂ ਨੇ ਕਾਲ ਕੀਤੀ ਤਾਂ ਸ਼ਾਮ ਨੂੰ ਕਾਲ ਆਈ। ਮੁਲਜ਼ਮਾਂ ਨੇ ਉਨ੍ਹਾਂ ਤੋਂ ਡਿਟੇਲ ਪੁੱਛੀ ਅਤੇ ਇਕ-ਇਕ ਕਰਕੇ ਖਾਤੇ ’ਚੋਂ 5 ਵਾਰ 2.60 ਲੱਖ ਰੁਪਏ ਕੱਢ ਲਏ। ਫੋਨ ਕੱਟਣ ਦੇ ਬਾਅਦ ਠੱਗੀ ਬਾਰੇ ਪਤਾ ਲੱਗਾ। ਇਸ ਦੇ ਬਾਅਦ ਮਾਮਲੇ ਦੀ ਜਾਣਕਾਰੀ ਪੁਲਸ ਕਮਿਸ਼ਨਰ ਨੂੰ ਦਿੱਤੀ ਗਈ ਤਾਂ ਜਾਂਚ ਸਾਈਬਰ ਸੈੱਲ ਨੂੰ ਸੌਂਪ ਦਿੱਤੀ ਗਈ।
ਇਹ ਵੀ ਪੜ੍ਹੋ : ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਡੈਨਮਾਰਕ ਤੋਂ ਆਉਂਦਿਆਂ ਜਹਾਜ਼ ’ਚ ਕਾਲਾ ਸੰਘਿਆਂ ਦੇ ਨੌਜਵਾਨ ਦੀ ਮੌਤ
ਸਾਈਬਰ ਕ੍ਰਾਈਮ ਦੀ ਟੀਮ ਨੇ ਜਾਂਚ ਕੀਤੀ ਤਾਂ ਮੁਲਜ਼ਮਾਂ ਦੇ ਖਾਤੇ ਉੱਤਰ-ਪ੍ਰਦੇਸ਼ ਅਤੇ ਬਿਹਾਰ ਦੇ ਨਿਕਲੇ। ਉਥੇ ਹੀ ਫੋਨ ਨੰਬਰ ਪੱਛਮੀ ਬੰਗਾਲ ਦੇ ਨਿਕਲੇ। ਪੁਲਸ ਨੂੰ ਜਿਹੜੇ ਲੋਕਾਂ ਦੇ ਨੰਬਰ ਅਤੇ ਖਾਤੇ ਮਿਲੇ ਹਨ, ਹੁਣ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਸ ਨੇ ਕਰੀਬ 5 ਮਹੀਨਿਆਂ ਦੀ ਜਾਂਚ ਦੇ ਬਾਅਦ 3 ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ ਕੀਤਾ।
ਇਹ ਵੀ ਪੜ੍ਹੋ : ਜਲੰਧਰ ਦੇ ਪੱਕਾ ਬਾਗ ’ਚੋਂ 8 ਸਾਲਾ ਬੱਚਾ ਅਗਵਾ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਹੈਰਾਨੀਜਨਕ : ਸਰਕਾਰੀ ਹਸਪਤਾਲ ਖੇਮਕਰਨ ’ਚ ਚਾਹ ਬਣਾਉਣ ਵਾਲਾ ਕਰਦਾ ਹੈ ਮੈਡੀਕਲ ਅਫ਼ਸਰ ਦਾ ਕੰਮ
NEXT STORY