ਚੰਡੀਗੜ੍ਹ (ਸੁਸ਼ੀਲ) : ਤਤਕਾਲੀ ਰਾਜਪਾਲ ਅਤੇ ਪ੍ਰਸ਼ਾਸਕ ਦਾ ਜਾਣਕਾਰ ਹੋਣ ਦੇ ਬਹਾਨੇ ਕਰੋੜਾਂ ਦੀ ਠੱਗੀ ਮਾਰਨ ਵਾਲੀ ਸੈਕਟਰ-51 ਦੀ ਰਹਿਣ ਵਾਲੀ ਠੱਗ ਕਵੀਨ ਮਨਜੀਤ ਕੌਰ ਨੂੰ ਚੈੱਕ ਬਾਊਂਸ ਕੇਸ 'ਚ ਜ਼ਿਲ੍ਹਾ ਅਦਾਲਤ ਨੇ ਇਕ ਸਾਲ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਅਦਾਲਤ ਨੇ ਮੁਲਜ਼ਮ ਮਨਜੀਤ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਮਨਜੀਤ ਕੌਰ ’ਤੇ ਧੋਖਾਧੜੀ ਅਤੇ ਚੈੱਕ ਬਾਊਂਸ ਦੇ ਕਈ ਮਾਮਲੇ ਜ਼ਿਲ੍ਹਾ ਅਦਾਲਤ ਵਿਚ ਚੱਲ ਰਹੇ ਹਨ ਅਤੇ ਉਹ ਬੁੜੈਲ ਜੇਲ੍ਹ 'ਚ ਬੰਦ ਹੈ।
ਇਹ ਵੀ ਪੜ੍ਹੋ : ਯੂਨੀਵਰਸਿਟੀ ਮਾਮਲੇ 'ਚ 2 ਵਾਰਡਨ ਮੁਅੱਤਲ, 24 ਘੰਟੇ 'ਚ 10 ਲੱਖ ਲੋਕਾਂ ਨੇ ਸਰਚ ਕੀਤਾ MMS ਕਾਂਡ
ਪੁਲਸ ਅਨੁਸਾਰ ਸ਼ਿਕਾਇਤਕਰਤਾ ਭਗੀਰਥ ਸ਼ਰਮਾ ਨੇ ਦੱਸਿਆ ਕਿ ਉਸ ਦੀ ਮੁਲਾਕਾਤ ਸੈਕਟਰ-51 ਦੀ ਮਨਜੀਤ ਕੌਰ ਨਾਲ ਹੋਈ ਸੀ। ਉਸ ਨੇ ਪੰਜਾਬ ਦੇ ਤਤਕਾਲੀ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦੇ ਨਜ਼ਦੀਕੀ ਹੋਣ ਦੇ ਨਾਲ-ਨਾਲ ਖ਼ੁਦ ਨੂੰ ਹਾਊਸਿੰਗ ਬੋਰਡ ਅਲਾਟਮੈਂਟ ਕਮੇਟੀ ਦੀ ਮੈਂਬਰ ਵੀ ਦੱਸਿਆ ਸੀ। ਮਨਜੀਤ ਕੌਰ ਲੋਕਾਂ ਨੂੰ ਝਾਂਸੇ 'ਚ ਲੈਣ ਲਈ ਕਹਿੰਦੀ ਸੀ ਕਿ ਅਲਾਟਮੈਂਟ ਦੀ ਪ੍ਰਕਿਰਿਆ ਉਸ ਦੇ ਹੱਥਾਂ 'ਚ ਹੈ ਅਤੇ ਰਾਜਪਾਲ ਤੋਂ ਮਨਜ਼ੂਰੀ ਲਈ ਗਈ ਹੈ।
ਇਹ ਵੀ ਪੜ੍ਹੋ : 'ਸਵਾਈਨ ਫਲੂ' ਦੇ ਕਹਿਰ ਨੇ ਵਧਾਈ ਲੁਧਿਆਣਵੀਆਂ ਦੀ ਚਿੰਤਾ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਉਸ ਨੇ ਸੈਕਟਰ-51 'ਚ ਫਲੈਟ ਅਤੇ ਬੂਥ ਅਲਾਟ ਕਰਨ ਦਾ ਵਾਅਦਾ ਕੀਤਾ ਸੀ। ਫਰਵਰੀ, 2020 'ਚ ਔਰਤ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖਾਤੇ 'ਚ 55 ਲੱਖ ਰੁਪਏ ਜਮ੍ਹਾਂ ਕਰਵਾਏ ਗਏ ਪਰ ਕੰਮ ਨਾ ਹੋਣ ’ਤੇ ਵਿਅਕਤੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਮੁਲਜ਼ਮ ਮਨਜੀਤ ਨੇ 27 ਲੱਖ ਉਸ ਨੂੰ ਵਾਪਸ ਕਰ ਦਿੱਤੇ ਪਰ 28 ਲੱਖ ਦੇਣ ਤੋਂ ਇਨਕਾਰ ਕਰ ਦਿੱਤਾ। ਸੈਕਟਰ-49 ਥਾਣੇ ਦੀ ਪੁਲਸ ਨੇ ਭਗੀਰਥ ਦੀ ਸ਼ਿਕਾਇਤ ’ਤੇ ਮੁਲਜ਼ਮ ਮਨਜੀਤ ਕੌਰ ਖ਼ਿਲਾਫ਼ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬੀਆਂ ਲਈ ਵੱਡੀ ਖ਼ਬਰ : ਵਿਸ਼ਵ ਬੈਂਕ ਨੇ ਪੰਜਾਬ ਨੂੰ ਦਿੱਤਾ 150 ਮਿਲੀਅਨ ਡਾਲਰ ਦਾ ਕਰਜ਼ਾ
NEXT STORY