ਭਵਾਨੀਗੜ੍ਹ (ਵਿਕਾਸ) : ਸੋਸ਼ਲ ਮੀਡੀਆ ’ਤੇ ਕਿਸੇ ਅਣਜਾਣ ਵਿਅਕਤੀ ਨਾਲ ਚੈਟ ਕਰਨਾ ਜਾਂ ਉਸ ’ਤੇ ਭਰੋਸਾ ਕਰਨਾ ਕਈ ਵਾਰ ਕਿੰਨਾ ਮਹਿੰਗਾ ਪੈ ਸਕਦਾ ਹੈ, ਇਸ ਦਾ ਅੰਦਾਜ਼ਾ ਠੱਗੇ ਜਾਣ ਤੋਂ ਬਾਅਦ ਪਤਾ ਲੱਗਦਾ ਹੈ। ਅਜਿਹਾ ਹੀ ਸ਼ਹਿਰ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਉਦੋਂ ਸਾਹਮਣੇ ਆਇਆ ਹੈ, ਜਦੋਂ ਇਕ ਵਿਅਕਤੀ ਦਾ ਸੋਸ਼ਲ ਮੀਡੀਆ ’ਤੇ ਭਰੋਸਾ ਜਿੱਤ ਕੇ ਉਸ ਨੂੰ ਕਰੀਬ 29 ਲੱਖ ਰੁਪਏ ਦਾ ਚੂਨਾ ਲਾ ਦਿੱਤਾ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਥਾਣਾ ਭਵਾਨੀਗੜ੍ਹ ਵਿਖੇ ਸ਼ਿਕਾਇਤ ਦਰਜ ਕਰਕੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਕਾਨੂੰਨ ਦੀ ਕਿਤਾਬ ਛੱਡ ਵਕੀਲਾਂ ਨੇ ਫੜੀ AK-47, ਕੀਤੀ ਤਾਬੜਤੋੜ ਫਾਇਰਿੰਗ, ਦੇਖੋ ਵੀਡੀਓ
ਇਸ ਸਬੰਧੀ ਭਵਾਨੀਗੜ੍ਹ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਪੁਲਸ ਨੂੰ ਸ਼ਿਕਾਇਤ ’ਚ ਦੱਸਿਆ ਕਿ ਫੇਸਬੁੱਕ ਰਾਹੀਂ ਯੂਨਾਈਟਿਡ ਕਿੰਗਡਮ (ਯੂ.ਕੇ.) ਦੀ ਟੀ.ਵੀ. ਐਂਕਰ ਬਰਾਊਨ ਨਾਂ ਦੀ ਇਕ ਔਰਤ ਨਾਲ ਲਗਾਤਾਰ ਉਸ ਦੀ ਚੈਟਿੰਗ ਹੁੰਦੀ ਰਹਿੰਦੀ ਸੀ, ਜਿਸ ਤੋਂ ਬਾਅਦ ਉਸ ਨੂੰ ਉਸ ’ਤੇ ਭਰੋਸਾ ਹੋ ਗਿਆ। ਇਸ ਦੌਰਾਨ ਉਕਤ ਔਰਤ ਨੇ ਗੱਲਾਂ-ਗੱਲਾਂ ’ਚ ਦੱਸਿਆ ਕਿ ਉਹ ਮੁੰਬਈ ਏਅਰਪੋਰਟ ’ਤੇ ਆਈ ਹੈ ਅਤੇ ਉਸ ਨੂੰ 20 ਹਜ਼ਾਰ ਰੁਪਏ ਦੀ ਸਖ਼ਤ ਲੋੜ ਹੈ। ਸ਼ਿਕਾਇਤਕਰਤਾ ਅਨੁਸਾਰ ਉਕਤ ਔਰਤ ਨੇ ਅਮਿਤ ਸੇਨ ਨਾਂ ਦੇ ਵਿਅਕਤੀ ਦੇ ਖਾਤੇ ’ਚ 20 ਹਜ਼ਾਰ ਰੁਪਏ ਜਮ੍ਹਾ ਕਰਵਾ ਲਏ ਤੇ ਉਹ ਖੁਦ ਯੂ. ਕੇ. ਵਾਪਸ ਪਰਤ ਗਈ।
ਇਹ ਵੀ ਪੜ੍ਹੋ : ਟੋਭੇ 'ਚ ਡਿੱਗਣ ਕਾਰਨ 6 ਸਾਲਾ ਬੱਚੇ ਦੀ ਮੌਤ, ਕਾਲੋਨੀ ਵਾਸੀਆਂ ਨੇ ਲਾਸ਼ ਸੜਕ 'ਤੇ ਰੱਖ ਕੇ ਲਾਇਆ ਜਾਮ
ਔਰਤ ਨੇ ਭਰੋਸਾ ਦਿਵਾਇਆ ਸੀ ਕਿ ਉਹ ਉਸ ਦੇ ਪੈਸੇ ਵਾਪਸ ਕਰ ਦੇਵੇਗੀ ਪਰ ਸ਼ਿਕਾਇਤਕਰਤਾ ਅਨੁਸਾਰ ਬਾਅਦ ’ਚ ਪਾਰਸਲ ਭੇਜਣ ਦੇ ਬਹਾਨੇ ਉਸ ਨਾਲ 28.70 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ। ਦੂਜੇ ਪਾਸੇ ਮਾਮਲੇ ਸਬੰਧੀ ਡੀ.ਐੱਸ.ਪੀ. ਭਵਾਨੀਗੜ੍ਹ ਮੋਹਿਤ ਅਗਰਵਾਲ ਨੇ ਦੱਸਿਆ ਕਿ ਸਾਈਬਰ ਸੈੱਲ ਦੀ ਜਾਂਚ ਤੋਂ ਬਾਅਦ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਪੁਲਸ ਨੇ ਕਾਰਵਾਈ ਕਰਦਿਆਂ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਮੁਕਤਸਰ 'ਚ NIA ਦੀ ਰੇਡ, ਲਤੀਫ਼ਪੁਰਾ ਮਾਮਲੇ 'ਚ ਵੱਡਾ ਖੁਲਾਸਾ, ਪੜ੍ਹੋ TOP 10 ਖ਼ਬਰਾਂ
NEXT STORY