ਇੰਟਰਨੈਸ਼ਨਲ ਡੈਸਕ : ਪਾਕਿਸਤਾਨ 'ਚ ਅੱਤਵਾਦੀ ਹਮਲਿਆਂ ਅਤੇ ਧਮਾਕਿਆਂ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ ਪਰ ਇਸ ਦੌਰਾਨ ਸੋਸ਼ਲ ਮੀਡੀਆ 'ਤੇ ਪਾਕਿਸਤਾਨ ਦੀ ਲਾਹੌਰ ਬਾਰ ਐਸੋਸੀਏਸ਼ਨ ਦੇ ਕੁਝ ਵਕੀਲ ਬਾਰ ਚੋਣਾਂ 'ਚ ਆਪਣੇ ਉਮੀਦਵਾਰਾਂ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਹਵਾ ਵਿੱਚ ਗੋਲੀਬਾਰੀ ਕਰਦੇ ਦੇਖੇ ਗਏ। AK-47 ਤੋਂ ਕਈ ਰਾਊਂਡ ਫਾਇਰਿੰਗ ਦੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਪਾਕਿਸਤਾਨ ਦੇ ਮਨਾਹੀ ਕਾਨੂੰਨ 1988 ਦੇ ਤਹਿਤ ਵਿਆਹ ਅਤੇ ਹੋਰ ਸਮਾਰੋਹਾਂ ਦੇ ਮੌਕੇ 'ਤੇ ਗੋਲੀਬਾਰੀ ਕਰਨ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ।
ਧਾਰਾ ਵਿੱਚ ਕਿਹਾ ਗਿਆ ਹੈ, "ਰਾਜਨੀਤਕ ਰਿਸੈਪਸ਼ਨ ਜਾਂ ਜਲੂਸ, ਵਿਆਹਾਂ ਜਾਂ ਜਨਤਕ ਸਥਾਨਾਂ 'ਤੇ ਗੋਲੀਬਾਰੀ ਸਮੇਤ ਹੋਰ ਅਜਿਹੇ ਸਮਾਰੋਹਾਂ ਵਿੱਚ ਗੋਲੀਬਾਰੀ ਅਤੇ ਵਿਸਫੋਟਕ ਪਦਾਰਥਾਂ ਦੀ ਵਰਤੋਂ ਦੀ ਮਨਾਹੀ ਹੈ। ਉਲੰਘਣਾ ਕਰਨ ਵਾਲਿਆਂ ਨੂੰ "ਇਕ ਸਾਲ ਤੱਕ ਦੀ ਕੈਦ ਜਾਂ 10,000 ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੀ ਹੋ ਸਕਦੇ ਹਨ।"
ਇਹ ਵੀ ਪੜ੍ਹੋ : ਟੋਭੇ 'ਚ ਡਿੱਗਣ ਕਾਰਨ 6 ਸਾਲਾ ਬੱਚੇ ਦੀ ਮੌਤ, ਕਾਲੋਨੀ ਵਾਸੀਆਂ ਨੇ ਲਾਸ਼ ਸੜਕ 'ਤੇ ਰੱਖ ਕੇ ਲਾਇਆ ਜਾਮ
2019 'ਚ ਵਕੀਲਾਂ ਨੇ ਲੱਖਾਂ ਦੀ ਜਾਇਦਾਦ ਕਰ ਦਿੱਤੀ ਸੀ ਤਬਾਹ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 2019 ਵਿੱਚ 200 ਤੋਂ ਵੱਧ ਵਕੀਲਾਂ ਦੇ ਇਕ ਸਮੂਹ ਦਾ ਪੀਆਈਸੀ ਦੇ ਡਾਕਟਰਾਂ ਨਾਲ ਝਗੜਾ ਚੱਲ ਰਿਹਾ ਸੀ। ਉਨ੍ਹਾਂ ਨੇ ਹਸਪਤਾਲ 'ਤੇ ਹਮਲਾ ਕਰ ਦਿੱਤਾ ਸੀ। ਇਸ ਝਗੜੇ ਵਿੱਚ ਲੱਖਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਸੀ। ਭੰਨਤੋੜ ਦੀ ਇਸ ਘਟਨਾ ਕਾਰਨ ਦਰਜਨਾਂ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਸੀ। ਲੜਾਈ ਦੌਰਾਨ ਉਨ੍ਹਾਂ ਨੇ ਇਕ ਪੁਲਸ ਵੈਨ ਨੂੰ ਵੀ ਅੱਗ ਲਗਾ ਦਿੱਤੀ।
ਇਹ ਵੀ ਪੜ੍ਹੋ : ਪਤੀ ਨੇ ਫੋਨ 'ਤੇ ਦਿੱਤਾ ਤਿੰਨ ਤਲਾਕ, ਪਹਿਲਾਂ ਇੰਨੀਆਂ ਔਰਤਾਂ ਨਾਲ ਕਰ ਚੁੱਕਾ ਸੀ ਵਿਆਹ
ਨਾਮਵਰ ਵਕੀਲ ਦਾ ਗੋਲੀ ਮਾਰ ਕੇ ਕਰ ਦਿੱਤਾ ਸੀ ਕਤਲ
ਪਾਕਿਸਤਾਨ ਦੇ ਕਰਾਚੀ 'ਚ 1 ਦਸੰਬਰ ਨੂੰ ਮਸ਼ਹੂਰ ਵਕੀਲ ਗੁਲਿਸਤਾਨ ਜੌਹਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ 'ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ। ਵਕੀਲ ਆਪਣੀ ਕਾਲੇ ਰੰਗ ਦੀ ਕਾਰ ਵਿੱਚ ਬੱਚਿਆਂ ਨਾਲ ਸਕੂਲ ਵੱਲ ਜਾ ਰਿਹਾ ਸੀ ਤਾਂ ਅਣਪਛਾਤੇ ਬੰਦੂਕਧਾਰੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਵਕੀਲ ਸਿੰਧ ਬਾਰ ਕੌਂਸਲ ਦਾ ਸਕੱਤਰ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਪ੍ਰਾਇਵੇਟ ਬੈਂਕ 'ਚੋਂ 83 ਲੱਖ ਰੁਪਏ ਦੀ ਫੜੀ ਗਈ ਜਾਅਲੀ ਪਾਕਿ ਕਰੰਸੀ, ਬਰਾਮਦ ਰਾਸ਼ੀ ਸਣੇ ਕਰਮਚਾਰੀ ਗ੍ਰਿਫ਼ਤਾਰ
NEXT STORY