ਲੁਧਿਆਣਾ (ਤਰੁਣ): ਥਾਣਾ ਦਰੇਸੀ ਦੇ ਇਲਾਕੇ ਬਾਲ ਸਿੰਘ ਨਗਰ ਦੇ ਇਕ ਫੈਕਟਰੀ ਮਾਲਕ ਨੇ 4 ਕਾਰੀਗਰਾਂ ਨੂੰ ਜੈਕਟਾਂ ਬਣਾਉਣ ਦੀ ਏਵਜ ਵਿਚ 5 ਲੱਖ ਰੁਪਏ ਦਿੱਤੇ, ਪਰ ਕਾਰੀਗਰਾਂ ਨੇ ਜੈਕਟਾਂ ਬਣਾ ਕੇ ਨਹੀਂ ਦਿੱਤੀਆਂ ਤੇ ਲੁਧਿਾਣਣਾ ਤੋਂ ਬਿਹਾਰ ਫ਼ਰਾਰ ਹੋ ਗਏ। ਫੈਕਟਰੀ ਮਾਲਕ ਕਾਰੀਗਰਾਂ ਦੀ ਭਾਲ ਵਿਚ ਬਿਹਾਰ ਪਹੁੰਚਿਆ ਤੇ ਬਿਹਾਰ ਪੁਲਸ ਅੱਗੇ ਇਨਸਾਫ਼ ਦੀ ਗੁਹਾਰ ਲਗਾਈ। ਬਿਹਾਰ ਪੁਲਸ ਨੇ ਇਕਬਾਲ ਸਿੰਘ ਦੇ ਬਿਆਨਾਂ 'ਤੇ ਜਾਬਿਰ ਹੁਸੈਨ, ਸਾਬਿਰ, ਰਕਿਬੁਲ ਅੰਸਾਰੀ ਅਤੇ ਮੁਹੰਮਦ ਸਾਬਿਤ ਵਾਸੀ ਪਿੰਡ ਖੋਖਸੀ ਜ਼ਿਲ੍ਹਾ ਪਰਿਹਾਰ ਜ਼ਿਲ੍ਹਾ ਸੀਤਾਮੜ੍ਹੀ ਬਿਹਾਰ ਦੇ ਖ਼ਿਲਾਫ਼ ਜ਼ੀਰੋ ਐੱਫ. ਆਈ. ਆਰ. ਦਰਜ ਕਰ ਕੇ ਲੁਧਿਆਣਾ ਪੁਲਸ ਨੂੰ ਰੈਫ਼ਰ ਕਰ ਦਿੱਤਾ ਹੈ। ਹੁਣ ਕੇਸ ਥਾਣਾ ਦਰੇਸੀ ਦੀ ਪੁਲਸ ਕੋਲ ਆ ਗਿਆ ਹੈ।
ਪੀੜਤ ਫੈਕਟਰੀ ਮਾਲਕ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਫੈਕਟਰੀ ਸੰਚਾਲਕ ਹੈ। ਮਾਰਕੀਟ ਤੋਂ ਪੈਸਾ ਚੁੱਕ ਕੇ ਉਸ ਨੇ ਕਾਰੀਗਰਾਂ ਨੂੰ ਐਡਵਾਂਸ ਪੈਸੇ ਦਿੱਤੇ, ਜਿਸ ਦੇ ਬਦਲੇ ਕਾਰੀਗਰਾਂ ਨੇ ਉਸ ਨੂੰ ਜੈਕਟਾਂ ਦਾ ਮਾਲ ਸਿਉਂ ਕੇ ਦੇਣਾ ਸੀ, ਪਰ ਮੁਲਜ਼ਮ ਕਾਰੀਗਰਾਂ ਨੇ ਨਾ ਤਾਂ ਉਸ ਨੂੰ ਜੈਕਟ ਦਾ ਮਾਲ ਦਿੱਤਾ ਤੇ ਨਾ ਹੀ ਪੈਸੇ ਵਾਪਸ ਕੀਤੇ। ਚਾਰੋ ਮੁਲਜ਼ਮ ਕਾਰੀਗਰਾਂ ਨੇ ਉਸ ਨੂੰ ਧੋਖਾ ਦਿੱਤਾ ਤੇ 5 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ।
ਜਾਂਚ ਅਧਿਕਾਰੀ ਹਰਪਾਲ ਸਿੰਘ ਨੇ ਦੱਸਿਆ ਕਿ ਬਿਹਾਰ ਪੁਲਸ ਨੇ ਚਾਰੇ ਮੁਲਜ਼ਮਾਂ ਦੇ ਖ਼ਿਲਾਫ਼ ਜ਼ੀਰੋ ਐੱਫ. ਆਈ. ਆਰ. ਦਰਜ ਕੀਤੀ ਹੈ। ਬਾਲ ਸਿੰਘ ਨਗਰ ਇਲਾਕੇ ਦੇ ਰਹਿਣ ਵਾਲੇ ਇਕਬਾਲ ਸਿੰਘ ਨੇ ਕੰਮ ਕਰਨ ਦੇ ਬਦਲੇ ਕਾਰੀਗਰਾਂ ਨੂੰ 5 ਲੱਖ ਰੁਪਏ ਦਿੱਤੇ, ਪਰ ਉਕਤ ਕਾਰੀਗਰ ਪੈਸੇ ਲੈ ਕੇ ਫ਼ਰਾਰ ਹੋ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਛੇਤੀ ਹੀ ਮੁਲਜ਼ਮ ਕਾਰੀਗਰਾਂ ਨੂੰ ਬਿਹਾਰ ਤੋਂ ਕਾਬੂ ਕਰ ਕੇ ਲੁਧਿਆਣਾ ਲਿਜਾਇਆ ਜਾਵੇਗਾ।
ਪੰਜਾਬ: ਨੌਜਵਾਨ ਦਾ ਕਤਲ ਕਰ ਲਾਸ਼ ਸੜਕ ਕਿਨਾਰੇ ਸੁੱਟੀ! ਮੁਲਜ਼ਮ ਉੱਤਰਾਖੰਡ ਦੇ ਚਮੌਲੀ ਤੋਂ ਗ੍ਰਿਫ਼ਤਾਰ
NEXT STORY