ਜਲੰਧਰ - ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਕਾਰਨ ਗ਼ਰੀਬ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਜਿਹੜਾ ਪੈਸਾ ਗ਼ਰੀਬ ਪਰਿਵਾਰ ਪਹਿਲਾਂ ਬਿਜਲੀ ਬਿੱਲਾਂ ਦੇ ਭੁਗਤਾਣ ਵਿਚ ਖ਼ਰਚ ਕਰਦਾ ਸੀ, ਹੁਣ ਉਹੀ ਪੈਸਾ ਪਰਿਵਾਰ ਲਈ ਖ਼ਰਚ ਕੀਤਾ ਜਾ ਰਿਹਾ ਹੈ, ਇਸ ਨਾਲ ਘਰੇਲੂ ਖ਼ਪਤਕਾਰਾਂ ਨੂੰ ਆਰਥਿਕ ਰਾਹਤ ਮਿਲੀ ਹੈ। ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਪਹਿਲ ਨਾਲ 90 ਫ਼ੀਸਦੀ ਘਰੇਲੂ ਖ਼ਪਤਕਾਰਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਮਿਲ ਰਹੀ ਹੈ।
ਸਾਲ 2022 ਵਿਚ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਹੁਦਾ ਸੰਭਾਲਿਆ ਸੀ ਤਾਂ ਪੰਜਾਬ ਦੇ 3 ਕਰੋੜ ਤੋਂ ਵੱਧ ਲੋਕਾਂ ਲਈ ਇਕ ਵੱਡੀ ਚਿੰਤਾ ਇਹ ਸੀ ਕਿ ਕੀ ਕੋਈ ਨਵੀਂ ਸਰਕਾਰ ਪਹਿਲੇ ਤਿੰਨ ਮਹੀਨਿਆਂ ਤੋਂ 300 ਯੂਨਿਟ ਮੁਫ਼ਤ ਬਿਜਲੀ ਦੇਵੇਗੀ। ਸੱਤਾ ਵਿਚ ਆਉਣ ਦੇ ਕੁਝ ਹਫ਼ਤਿਆਂ ਬਾਅਦ ਹੀ 16 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਇਤਿਹਾਸਕ ਐਲਾਨ ਕੀਤਾ, ਜਿਸ ਦਾ ਲੋਕਾਂ 'ਤੇ ਬੇਹੱਦ ਅਸਰ ਹੋਇਆ। ਉਨ੍ਹਾਂ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ। ਇਹ ਇਕ ਅਜਿਹਾ ਕਦਮ ਹੈ, ਜੋ ਨਾ ਸਿਰਫ਼ ਉਨ੍ਹਾਂ ਵੱਲੋਂ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਾ ਸੀ ਸਗੋਂ ਸੂਬੇ ਦੇ ਸ਼ਾਸਨ ਵਿਚ ਇਕ ਮਹੱਤਵਪੂਰਨ ਮੀਲ ਦਾ ਪੱਥਰ ਵੀ ਸਾਬਤ ਹੋਇਆ।
ਇਹ ਵੀ ਪੜ੍ਹੋ- ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਨਾਲ ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ
ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਮਤਲਬ ਇਹ ਹੈ ਕਿ ਪਰਿਵਾਰਾਂ ਨੂੰ ਇਕ ਜੁਲਾਈ 2022 ਤੋਂ ਹਰ ਦੋ ਮਹੀਨਿਆਂ ਵਿਚ ਕੁੱਲ 600 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਇਸ ਦੇ ਨਾਲ 2023-24 ਵਿਚ 5590.40 ਕਰੋੜ ਦਾ ਸਬਸਿਡੀ ਲਾਭ ਮਿਲੇਗਾ। ਇਸ ਦੇ ਇਲਾਵਾ ਘਰੇਲੂ ਉਪਭੋਗਤਾਵਾਂ ਨੂੰ 7 ਕਿਲੋਵਾਟ ਤੱਕ ਪ੍ਰਤੀ ਯੂਨਿਟ ਦੀ ਸਬਸਿਡੀ ਦਿੱਤੀ ਜਾ ਰਹੀ ਹੈ, ਜਿਸ ਨਾਲ ਵਿੱਤੀ ਸਾਲ 2023-24 ਵਿਚ 1643.42 ਕਰੋੜ ਦਾ ਲਾਭ ਹੋਵੇਗਾ।
ਦੱਸਣਯੋਗ ਹੈ ਕਿ ਪੰਜਾਬ ਵਿਚ ਪੈ ਰਹੀ ਅੱਤ ਦੇ ਗਰਮੀ ਦੇ ਬਾਵਜੂਦ ਪੰਜਾਬ ਦੇ 90 ਫ਼ੀਸਦੀ ਘਰਾਂ ਵਿਚ ਬਿਜਲੀ ਦਾ ਬਿੱਲ ਨਾ ਆਉਣ ਦੀ ਗੱਲ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਦਾ ਉਦੇਸ਼ ਉਨ੍ਹਾਂ ਪਰਿਵਾਰਾਂ 'ਤੇ ਊਰਜਾ ਦੀਆਂ ਵਧਦੀਆਂ ਕੀਮਤਾਂ ਦੇ ਬੋਝ ਨੂੰ ਘੱਟ ਕਰਨਾ ਹੈ। ਮੁਫ਼ਤ ਬਿਜਲੀ ਦੇ ਕੇ ਪੰਜਾਬ ਸਰਕਾਰ ਦੇ ਇਸ ਪਹਿਲਕਦਮੀ ਨੇ ਨਾ ਸਿਰਫ਼ ਪੰਜਾਬ ਦੇ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਕੀਤਾ ਸਗੋਂ ਉਨ੍ਹਾਂ ਦੇ ਵਿੱਤੀ ਬੋਝ ਨੂੰ ਵੀ ਘਟਾਇਆ।
ਇਹ ਵੀ ਪੜ੍ਹੋ- ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨਾਂ ਲਈ ਅਹਿਮ ਖ਼ਬਰ, ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਮਾਨ ਸਰਕਾਰ
ਪੰਜਾਬ ਸਰਕਾਰ ਦੇ ਦਖ਼ਲ ਨੇ PSPCL ਨੂੰ ਘੱਟ ਕੀਮਤ 'ਤੇ ਬਿਜਲੀ ਸਪਲਾਈ ਕਰਨ ਦੇ ਬਣਾਇਆ ਯੋਗ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਵਿੱਤੀ ਸਾਲ 2023-24 ਲਈ 804.94 ਕਰੋੜ ਦਾ ਮੁਨਾਫ਼ਾ ਦਰਜ ਕਰਦੇ ਹੋਏ ਇਕ ਸ਼ਾਨਦਾਰ ਪ੍ਰਾਪਤੀ ਕੀਤੀ। ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਬਣਦਾ ਹੈ, ਜਿਸ ਨੇ PSPCL ਨੂੰ ਬਿਜਲੀ ਸਬਸਿਡੀਆਂ ਦੇ ਸਮੇਂ ਸਿਰ ਭੁਗਤਾਨ ਨੂੰ ਤਰਜੀਹ ਦਿੱਤੀ। ਇਸ ਦੇ ਨਤੀਜੇ ਵਜੋਂ ਨਿਗਮ ਨੂੰ ਬਹੁਤ ਲੋੜੀਂਦੀ ਵਿੱਤੀ ਰਾਹਤ ਪ੍ਰਦਾਨ ਕੀਤੀ ਗਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਵਿੱਤੀ ਸਾਲ 2023-24 ਲਈ 804.94 ਕਰੋੜ ਰੁਪਏ ਦਾ ਮੁਨਾਫ਼ਾ ਦਰਜ ਕਰਦੇ ਹੋਏ ਇਕ ਸ਼ਾਨਦਾਰ ਪ੍ਰਾਪਤੀ ਕੀਤੀ। ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ, ਜਿਸ ਨੇ ਪੀ. ਐੱਸ. ਪੀ. ਸੀ. ਐੱਲ. ਨੂੰ ਬਿਜਲੀ ਸਬਸਿਡੀਆਂ ਦੇ ਸਮੇਂ ਸਿਰ ਭੁਗਤਾਨ ਨੂੰ ਤਰਜੀਹ ਦਿੱਤੀ ਹੈ। ਇਸ ਦੇ ਨਤੀਜੇ ਵਜੋਂ ਨਿਗਮ ਨੂੰ ਬਹੁਤ ਲੋੜੀਂਦੀ ਵਿੱਤੀ ਰਾਹਤ ਮਿਲੀ ਹੈ।
ਸੂਬਾ ਸਰਕਾਰ ਦੀ ਦਖ਼ਲਅੰਦਾਜ਼ੀ ਨੇ ਬਿਜਲੀ ਕੰਪਨੀ ਦੇ ਮਾਲੀ ਵਾਧਾ ਅਤੇ ਮੁੱਲ ਨਿਰਧਾਰਿਤ ਯੋਜਨਾ ਨੂੰ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਫ਼ੈਸਲਾ ਵਿਸ਼ੇਸ਼ ਰੂਪ ਨਾਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਲੰਬੇ ਸਮੇਂ ਤੋਂ ਚਲ ਰਹੀਆਂ ਚੁਣੌਤੀਆਂ ਨੂੰ ਵੇਖਦੇ ਹੋਏ ਮਹੱਤਵਪੂਰਨ ਹੈ, ਜੋ 20 ਤੋਂ ਵੱਧ ਸਾਲਾਂ ਤੋਂ ਉੱਚ ਬਿਜਲੀ ਬਿੱਲਾਂ ਨਾਲ ਜੂਝ ਰਹੇ ਹਨ। ਪੀ. ਐੱਸ. ਪੀ. ਸੀ. ਐੱਲ. ਨੇ ਆਪਣੇ ਬਿਜਲੀ ਖ਼ਰੀਦ ਖਰਚਿਆਂ ਨੂੰ ਕੰਟਰੋਲ ਕਰਨ ਲਈ ਕਈ ਸਰਗਰਮ ਕਦਮ ਚੁੱਕੇ ਹਨ, ਜਿਸ ਨਾਲ ਆਪਣੇ ਗਾਹਕਾਂ ਲਈ ਇਕ ਭਰੋਸੇਯੋਗ ਅਤੇ ਲਾਗਤ ਪ੍ਰਭਾਵੀ ਬਿਜਲੀ ਸਪਲਾਈ ਦੀ ਗਾਰੰਟੀ ਮਿਲਦੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ 19 ਦਸੰਬਰ 2023 ਤੱਕ ਵਿੱਤੀ ਸਾਲ 2023-24 ਲਈ ਪੀ. ਐੱਸ. ਪੀ. ਸੀ. ਐੱਲ. ਨੂੰ 18276.74 ਕਰੋੜ ਰੁਪਏ ਦੀ ਸਬਸਿਡੀ ਜਾਰੀ ਕੀਤੀ, ਜਦਕਿ ਵਿੱਤੀ ਸਾਲ 2022-23 ਲਈ ਸੂਬਾ ਸਰਕਾਰ ਨੇ ਪੀ. ਐੱਸ. ਪੀ. ਸੀ. ਐੱਲ. ਨੂੰ 20,200 ਕਰੋੜ ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ ਸੀ।
ਇਹ ਵੀ ਪੜ੍ਹੋ- ਜੇ ਤੁਸੀਂ ਵੀ ਹੋ ਕੇਕ-ਬਰਗਰ ਖਾਣ ਦੇ ਸ਼ੌਕੀਨ ਤਾਂ ਸਾਵਧਾਨ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਫਿਰੋਜ਼ਪੁਰ ਦੇ ਤੀਹਰੇ ਕਤਲ ਕਾਂਡ ਦੀ ਖ਼ੌਫਨਾਕ ਵੀਡੀਓ ਆਈ ਸਾਹਮਣੇ, ਦੇਖੋ ਕਿਵੇਂ ਕੀਤਾ 3 ਭੈਣ-ਭਰਾਵਾਂ ਦਾ ਕਤਲ
NEXT STORY