ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰ ਦੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਨੇੜੇ ਮੰਗਲਵਾਰ ਦੁਪਹਿਰ ਮੋਟਰਸਾਈਕਲ ਸਵਾਰਾਂ ਨੇ ਕਾਰ ’ਚ ਜਾ ਰਹੇ ਇੱਕੋ ਪਰਿਵਾਰ ਦੇ 5 ਮੈਂਬਰਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ’ਚ ਜਸਪ੍ਰੀਤ ਕੌਰ (25) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਅਕਾਸ਼ਦੀਪ ਸਿੰਘ ਅਤੇ ਦਿਲਪ੍ਰੀਤ ਸਿੰਘ ਵਾਸੀ ਬੈਕਸਾਈਡ ਗੁਰਦੁਆਰਾ ਅਕਾਲਗੜ੍ਹ ਸਾਹਿਬ ਫਿਰੋਜ਼ਪੁਰ ਸ਼ਹਿਰ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ। ਇਸ ਪਰਿਵਾਰ ਦੇ 2 ਹੋਰ ਨੌਜਵਾਨ ਇਸ ਵਾਰਦਾਤ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਸਪ੍ਰੀਤ ਕੌਰ ਦਾ 27 ਅਕਤੂਬਰ ਨੂੰ ਵਿਆਹ ਸੀ ਅਤੇ ਪਰਿਵਾਰ ਵਿਆਹ ਲਈ ਸ਼ਾਪਿੰਗ ਕਰ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਇਨ੍ਹਾਂ ਖਪਤਕਾਰਾਂ ਦੀ ਬਿਜਲੀ ਸਬਸਿਡੀ ਕੀਤੀ ਖ਼ਤਮ
ਪੰਜਾਬ ਨੂੰ ਹਿਲਾ ਕੇ ਰੱਖ ਦੇਣ ਵਾਲੀ ਇਸ ਵਾਰਦਾਤ ਦੀ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਹਿਲਾਂ ਤੋਂ ਹੀ ਪੂਰੀ ਤਿਆਰੀ ਵਿਚ ਖੜ੍ਹੇ ਹਮਲਾਵਰ ਗੱਡੀ 'ਤੇ ਗੋਲੀਆਂ ਦਾ ਮੀਂਹ ਵਰ੍ਹਾ ਰਹੇ ਹਨ। ਜਿਵੇਂ ਹੀ ਉਕਤ ਨੌਜਵਾਨਾਂ ਦੀ ਕਾਰ ਘਰੋਂ ਨਿਕਲ ਕੇ ਮੋੜ ਮੁੜਨ ਲੱਗਦੀ ਹੈ ਤਾਂ ਹਥਿਆਰਾਂ ਨਾਲ ਲੈੱਸ ਖੜੇ ਕਾਤਲ ਕਾਰ 'ਤੇ ਗੋਲੀਆਂ ਦੀ ਬਰਸਾਤ ਕਰ ਦਿੰਦੇ ਹਨ। ਗੋਲੀਆਂ ਵਰ੍ਹਣ ਤੋਂ ਬਾਅਦ ਕਾਰ ਧੀਮੀ ਰਫ਼ਤਾਰ ਮੋੜ ਮੁੜਦੀ ਹੈ ਤਾਂ ਕਾਤਲ ਕਾਰ ਦੇ ਪਿੱਛੇ ਜਾ ਕੇ ਮੁੜ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੰਦੇ ਹਨ।
ਇਹ ਵੀ ਪੜ੍ਹੋ : ਪਿੰਡ ਡਕਾਲਾ 'ਚ ਦਹਿਸ਼ਤ, ਖੂਨ ਨਾਲ ਲਿੱਬੜੀਆਂ ਕੰਧਾਂ, ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਲੋਕ
ਇਹ ਰੰਜਿਸ਼ ਦਾ ਮਾਮਲਾ : ਡੀ. ਆਈ. ਜੀ.
ਜਾਣਕਾਰੀ ਦਿੰਦਿਆਂ ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਅਜੇ ਮਲੂਜਾ ਨੇ ਦੱਸਿਆ ਕਿ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ। ਮ੍ਰਿਤਕ ਦਿਲਪ੍ਰੀਤ ਸਿੰਘ ਖਿਲਾਫ ਥਾਣਾ ਸਿਟੀ ਖਰਡ਼ (ਜ਼ਿਲ੍ਹਾ ਐੱਸ. ਏ. ਐੱਸ. ਨਗਰ ਮੋਹਾਲੀ) ’ਚ ਕਤਲ ਅਤੇ ਅਸਲਾ ਐਕਟ ਤਹਿਤ ਮੁਕੱਦਮਾ ਅਤੇ ਕਤਲ ਦਾ ਇਕ ਹੋਰ ਮੁਕੱਦਮਾ ਥਾਣਾ ਮਮਦੋਟ ’ਚ ਦਰਜ ਹੈ ਅਤੇ ਕੁਝ ਸਮਾਂ ਪਹਿਲਾਂ ਉਸ ਦੇ ਘਰ ਐੱਨ. ਆਈ. ਏ. ਨੇ ਰੇਡ ਵੀ ਮਾਰੀ ਸੀ। ਪੁਲਸ ਵੱਲੋਂ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਪੁਲਸ ਜਲਦ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਵੇਗੀ।
ਇਹ ਵੀ ਪੜ੍ਹੋ : ਕਲਯੁੱਗ ਦਾ ਬੁਰਾ ਜ਼ਮਾਨਾ, ਅੱਧੀ ਰਾਤ ਨੂੰ ਘਰੋਂ ਬਾਹਰ ਬੁਲਾਈਆਂ ਭਾਬੀਆਂ, ਫਿਰ ਜੋ ਹੋਇਆ...
ਇਨ੍ਹਾਂ 'ਤੇ ਦਰਜ ਹੋਇਆ ਮਾਮਲਾ
ਪੁਲਸ ਨੇ 8 ਬਾਏ ਨੇਮ ਵਿਅਕਤੀਆਂ ਅਤੇ 3 ਅਣਪਛਾਤੇ ਆਦਮੀਆਂ ਖਿਲਾਫ 103, 109, 351 (2), 191 (3), 190, 61 (2) ਬੀਐੱਨਐੱਸ 25 (6) (7) 54, 59 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਚਰਨਜੀਤ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਕੰਬੋਜ ਨਗਰ ਨੇੜੇ ਗੈਸ ਏਜੰਸੀ ਗੁਰਦੁਆਰਾ ਅਕਾਗੜ੍ਹ ਨੇ ਦੱਸਿਆ ਕਿ ਮਿਤੀ 3 ਸਤੰਬਰ 2024 ਨੂੰ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਮੱਥਾ ਟੇਕਣ ਲਈ ਆਈ ਸੀ ਤੇ ਕਰੀਬ 12 ਵਜੇ ਦੁਪਹਿਰ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਬਾਹਰ ਗੇਟ ’ਤੇ ਖੜੀ ਆਪਣੇ ਬੱਚਿਆਂ ਦੀ ਉਡੀਕ ਕਰ ਰਹੀ ਸੀ ਤਾਂ ਉਸ ਦਾ ਲੜਕਾ ਦਿਲਦੀਪ ਸਿੰਘ, ਭਤੀਜਾ ਅਨਮੋਲਪ੍ਰੀਤ ਸਿੰਘ, ਭਤੀਜੀ ਜਸਪ੍ਰੀਤ ਕੌਰ, ਦੋਸਤ ਅਕਾਸ਼ਦੀਪ, ਹਰਪ੍ਰੀਤ ਉਰਫ ਜੋਟੀ ਕਾਰ ਵਿਚ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਪਾਸ ਆ ਰਹੇ ਸਨ ਤਾਂ ਮੇਨ ਰੋਡ ਵੱਲੋਂ ਤਿੰਨ ਮੋਟਰਸਾਈਕਲ ਜਿਨ੍ਹਾਂ ਉਪਰ ਤਿੰਨ ਤਿੰਨ ਲੜਕੇ ਸਵਾਰ ਸਨ ਅਤੇ ਜਿਨ੍ਹਾਂ ਸਾਰਿਆਂ ਦੇ ਹੱਥਾਂ ਵਿਚ ਪਿਸਟਲ ਫੜੇ ਹੋਏ ਸਨ। ਇਸ ਤੋਂ ਇਲਾਵਾ ਇਸ ਕਤਲ ਕਾਂਡ ਵਿਚ ਅਸ਼ੀਸ਼ ਚੋਪੜਾ ਨਾਮ ਦੇ ਗੈਂਗਸਟਰ ਦਾ ਵੀ ਸਾਹਮਣੇ ਆ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਲੁਟੇਰਿਆਂ ਦਾ ਕਹਿਰ, ਦਵਾਈ ਲੈਣ ਜਾਂਦਿਆਂ 'ਤੇ ਹਮਲਾ, ਪੁੱਤ ਦੀਆਂ ਅੱਖਾਂ ਸਾਹਮਣੇ ਮਾਰ 'ਤਾ ਪਿਓ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਕਾਲੀ ਦਲ ਨੇ ਦਰਬਾਰਾ ਸਿੰਘ ਗੁਰੂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
NEXT STORY