Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 08, 2026

    5:44:53 PM

  • akali dal new appointments

    ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਜ਼ਿਲ੍ਹਿਆਂ 'ਚ ਕੀਤੀਆਂ...

  • sir duty  government school  lecturer

    ਐੱਸ. ਆਈ. ਆਰ. ਡਿਊਟੀ ’ਤੇ ਜਾ ਰਹੇ ਸਰਕਾਰੀ ਸਕੂਲ ਦੇ...

  • electricity cut power cut pspcl

    ਪੰਜਾਬ 'ਚ ਬਿਜਲੀ ਕੱਟਾਂ ਨੂੰ ਲੈ ਕੇ ਅਹਿਮ ਖ਼ਬਰ,...

  • sukhbir badal sit summons

    ਸੁਖਬੀਰ ਬਾਦਲ ਨੂੰ ਐੱਸ. ਆਈ. ਟੀ. ਨੇ ਮੁੜ ਕੀਤਾ ਤਲਬ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Roopnagar-Nawanshahr
  • ਨੰਗਲ 'ਚ ਲਗਾਇਆ ਮੁਫ਼ਤ ਸਿਹਤ ਜਾਂਚ ਕੈਂਪ, ਹਜ਼ਾਰਾਂ ਹੜ੍ਹ ਪੀੜਤ ਲੋਕਾਂ ਨੇ ਲਿਆ ਲਾਭ

PUNJAB News Punjabi(ਪੰਜਾਬ)

ਨੰਗਲ 'ਚ ਲਗਾਇਆ ਮੁਫ਼ਤ ਸਿਹਤ ਜਾਂਚ ਕੈਂਪ, ਹਜ਼ਾਰਾਂ ਹੜ੍ਹ ਪੀੜਤ ਲੋਕਾਂ ਨੇ ਲਿਆ ਲਾਭ

  • Edited By Shivani Attri,
  • Updated: 22 Sep, 2025 01:30 PM
Roopnagar-Nawanshahr
free health check up camp organized in nangal
  • Share
    • Facebook
    • Tumblr
    • Linkedin
    • Twitter
  • Comment

ਨੰਗਲ- ਭਾਰਤੀ ਘੱਟ ਗਿਣਤੀ ਫ਼ੈਡਰੇਸ਼ਨ (IMF)ਅਤੇ ਨਿਊ ਇੰਡੀਆ ਡਿਵੈਲਪਮੈਂਟ ਫ਼ਾਊਂਡੇਸ਼ਨ (NID)ਨੇ ਮਿਲ ਕੇ ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ਮੌਕੇ ਕਰਵਾਏ ਜਾ ਰਹੇ ਸੇਵਾ ਪਖਵਾੜਾ ਦੇ ਅਧੀਨ 21 ਸਤੰਬਰ ਨੂੰ ਪੰਜਾਬ ਦੇ ਨੰਗਲ ਵਿਖੇ ਇਕ ਵਿਸ਼ਾਲ ਮਲਟੀ ਸਪੈਸ਼ਲਿਟੀ ਸਿਹਤ ਜਾਂਚ ਕੈਂਪ ਲਗਾਇਆ। ਇਸ ਦਾ ਉਦੇਸ਼ ਸਮਾਜ ਦੇ ਹਰ ਵਰਗ ਨੂੰ ਉੱਚ ਗੁਣਵੱਤਾ ਵਾਲੀਆਂ ਕਿਫ਼ਾਇਤੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨਾ ਹੈ। ਨੰਗਲ ਸਤਲੁਜ ਦੇ ਕੰਢੇ 'ਤੇ ਵੱਸਿਆ ਪੰਜਾਬ ਦਾ ਪਹਿਲਾ ਸ਼ਹਿਰ ਹੈ, ਜਿੱਥੇ ਹੜ੍ਹਾਂ ਤੋਂ ਬਾਅਦ ਪਹਿਲਾ ਸਿਹਤ ਜਾਂਚ ਕੈਂਪ ਲਗਾਇਆ ਗਿਆ ਹੈ। ਇਸ ਕੈਂਪ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਹੜ੍ਹ ਪ੍ਰਭਾਵਿਤ ਲੋਕ ਸ਼ਾਮਲ ਹੋਏ, ਜਿਨ੍ਹਾਂ ਨੇ ਮੁਫ਼ਤ ਸਿਹਤ ਸੇਵਾਵਾਂ ਦਾ ਲਾਹਾ ਲਿਆ।

ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਮੰਦਭਾਗੀ ਖ਼ਬਰ ਨੇ ਘਰ 'ਚ ਪੁਆਏ ਵੈਣ, 2 ਭੈਣਾਂ ਦੇ ਇਕਲੌਤੇ ਭਰਾ ਦੀ ਪੁਰਤਗਾਲ ’ਚ ਮੌਤ

ਦੱਸ ਦਈਏ ਕਿ ਸਿਹਤ ਕੈਂਪ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 17 ਸਤੰਬਰ ਨੂੰ ਸ਼ੁਰੂ ਕੀਤੀ ਗਈ 'ਸਵਸਥ ਨਾਰੀ, ਸਸ਼ਕਤ ਪਰਿਵਾਰ ਮੁਹਿੰਮ' ਤਹਿਤ ਔਰਤਾਂ ਅਤੇ ਬੱਚਿਆਂ ਦੀ ਵਿਸ਼ੇਸ਼ ਜਾਂਚ ਕੀਤੀ ਗਈ। ਇਸ ਮੁਹਿੰਮ ਦਾ ਮਕਸਦ ਭਾਰਤ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਮੁਫ਼ਤ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਦੇ ਤਹਿਤ 17 ਸਤੰਬਰ ਤੋਂ 2 ਅਕਤੂਬਰ ਤੱਕ ਦੇਸ਼ ਭਰ ਵਿੱਚ 10 ਲੱਖ ਤੋਂ ਵੱਧ ਸਿਹਤ ਕੈਂਪ ਲਗਾਏ ਜਾਣਗੇ, ਤਾਂ ਜੋ ਦੇਸ਼ ਦੀਆਂ ਔਰਤਾਂ ਤੇ ਬੱਚਿਆਂ ਨੂੰ ਕਿਫ਼ਾਇਤੀ ਅਤੇ ਉੱਚ ਗੁਣਵੱਤਾ ਵਾਲੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਸਕਣ। ਇਸ ਖ਼ਾਸ ਮੌਕੇ 'ਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਇਸ ਦੇ ਨਾਲ ਨਾਲ ਸਿਹਤ ਕੈਂਪ ਵਿੱਚ ਆਈ. ਐੱਮ. ਐੱਫ਼. ਕਨਵੀਨਰ ਅਤੇ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਤੋਂ ਇਲਾਵਾ ਵੱਖ-ਵੱਖ ਧਾਰਮਿਕ ਭਾਈਚਾਰਿਆਂ ਦੇ ਆਗੂ ਵੀ ਮੌਜੂਦ ਰਹੇ। 

PunjabKesari

ਇਹ ਵੀ ਪੜ੍ਹੋ:  ਪੰਜਾਬੀਆਂ ਲਈ Good News! ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਜਲਦ ਹੋਵੇਗਾ ਚਾਲੂ

ਦੱਸ ਦਈਏ ਕਿ ਸਿਹਤ ਜਾਂਚ ਕੈਂਪ ਦੌਰਾਨ ਨੰਗਲ ਦੇ ਪੰਜ ਹਜ਼ਾਰ ਤੋਂ ਵੱਧ ਲੋਕਾਂ, ਜਿਨ੍ਹਾਂ ਵਿੱਚ ਆਦਮੀ, ਔਰਤ, ਬਜ਼ੁਰਗ ਅਤੇ ਬੱਚੇ ਸ਼ਾਮਲ ਸਨ, ਨੇ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਉਠਾਇਆ। ਇਸ ਦਰਮਿਆਨ 500 ਤੋਂ ਜ਼ਿਆਦਾ ਪੈਰਾ ਮੈਡੀਕਲ ਸਟਾਫ਼ ਅਤੇ ਮੈਡੀਕਲ ਵਲੰਟੀਅਰਾਂ ਦੀ ਸਹਾਇਤਾ ਨਾਲ 17 ਵੱਖ-ਵੱਖ ਮੈਡੀਕਲ ਸਪੈਸ਼ਲਿਟੀਆਂ ਦੇ 150 ਤੋਂ ਵੱਧ ਡਾਕਟਰ ਲੋਕ ਸੇਵਾ ਲਈ ਕੈਂਪ ਵਿੱਚ ਮੌਜੂਦ ਰਹੇ। ਇਨ੍ਹਾਂ ਵਿੱਚ ਦਿਲ ਦੇ ਮਾਹਿਰ, ਔਰਤਾਂ ਦੇ ਰੋਗਾਂ ਦੇ ਮਾਹਿਰ, ਹੱਡੀਆਂ ਦੇ ਮਾਹਿਰ, ਜਨਰਲ ਮੈਡੀਸਨ, ਰੀੜ੍ਹ ਦੀ ਹੱਡੀਆਂ ਦੇ ਮਾਹਿਰ, ਫ਼ਿਜ਼ੀਓਥੈਪਿਸਟ, ਅੱਖਾਂ ਦੇ ਮਾਹਿਰ, ਦੰਦਾ ਦੇ ਮਾਹਿਰ, ਡਾਇਟੀਸ਼ੀਅਨ, ਮਨੋਵਿਗਿਆਨੀ, ਚਮੜੀ ਰੋਗਾਂ ਦੇ ਮਾਹਿਰ, ਈਐਨਟੀ ਸਪੈਸ਼ਲਿਸਟ, ਆਯੁਰਵੇਦ, ਹੋਮਿਓਪੈਥੀ, ਟੀਕਾਕਰਨ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਸ਼ਾਮਿਲ ਸਨ। ਕੈਂਪ ਵਿੱਚ ਲੋਕਾਂ ਨੂੰ ਇਲਾਜ ਦੇ ਨਾਲ ਨਾਲ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਵੰਡੀਆਂ ਗਈਆਂ। ਦੱਸਣਯੋਗ ਹੈ ਕਿ ਇਸ ਸਿਹਤ ਕੈਂਪ ਵਿੱਚ ਬੀ. ਬੀ. ਐੱਮ. ਬੀ. ਅਤੇ ਰੈੱਡ ਕਰੌਸ ਦੇ ਸਹਿਯੋਗ ਨਾਲ ਇਕ ਖ਼ੂਨ ਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਕਰੀਬ 100 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ।

ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਰਾਜਨੀਤਿਕ ਯਾਤਰਾ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਦੇਸ਼ ਵਾਸੀਆਂ ਦੀ ਸੇਵਾ ਨੂੰ ਬਹੁਤ ਮਹੱਤਵ ਦਿੱਤਾ ਹੈ, ਜਦੋਂ ਉਹ ਇਕ ਪਾਰਟੀ ਵਰਕਰ ਸਨ ਅਤੇ ਇਸੇ ਪਵਿੱਤਰ ਸੋਚ ਦਾ ਸਮਰਥਨ ਕਰਦਿਆਂ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ਮੌਕੇ ਸੇਵਾ ਪਖਵਾੜਾ ਕਰਵਾਇਆ ਜਾ ਰਿਹਾ ਹੈ। ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਨੇ ਸਾਨੂੰ ਸੇਵਾ ਦਾ ਰਸਤਾ ਵਿਖਾਇਆ ਹੈ ਅਤੇ ਇਨ੍ਹਾਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ, ਸਾਡੇ ਮਾਣਯੋਗ ਪ੍ਰਧਾਨ ਮੰਤਰੀ ਅੱਜ ਸਮਾਜ ਸੇਵਾ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ: ਜਲੰਧਰ 'ਚ ਅੱਜ ਵਕੀਲਾਂ ਦਾ 'ਨੋ ਵਰਕ ਡੇਅ', ਕੰਮ ਛੱਡ ਸ਼ੁਰੂ ਕੀਤਾ ਪ੍ਰਦਰਸ਼ਨ

ਰਾਜਪਾਲ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ਨੂੰ ਮਨਾਉਣ ਲਈ ਸੇਵਾ ਪਖਵਾੜੇ ਦੇ ਹਿੱਸੇ ਵਜੋਂ ਆਯੋਜਿਤ ਇਹ ਸਿਹਤ ਕੈਂਪ ਸੱਚਮੁੱਚ ਇੱਕ ਸ਼ਲਾਘਾਯੋਗ ਪਹਿਲਕਦਮੀ ਹੈ, ਜਿਸ ਨੇ ਡਾਕਟਰਾਂ ਅਤੇ ਮਰੀਜ਼ਾਂ ਨੂੰ ਇੱਕਜੁੱਟ ਕੀਤਾ ਹੈ। ਪਹਿਲਾਂ ਦੇ ਸਮੇਂ 'ਚ ਭਾਰਤ ਵਿੱਚ ਸਿਹਤ ਦੇ ਵਿਸ਼ੇ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਹੈ ਪਰ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਆਪਣੇ ਸ਼ਾਸਨ ਦਾ ਇਕ ਅਨਿੱਖੜਵਾਂ ਅੰਗ ਬਣਾਇਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਨਵੇਂ ਸਿਹਤ-ਸਬੰਧਤ ਸ਼ਾਸਨ ਮਾਡਲ ਨੇ ਇਹ ਯਕੀਨੀ ਬਣਾਇਆ ਹੈ ਕਿ ਸਾਰੀਆਂ ਸਿਹਤ ਯੋਜਨਾਵਾਂ ਦੇ ਲਾਭ ਆਖਰੀ ਵਿਅਕਤੀ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਣ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਹਰ ਸਿਹਤਮੰਦ ਭਾਰਤੀ ਦੇਸ਼ ਨੂੰ ਇੱਕ ਮਜ਼ਬੂਤ ਭਾਰਤ ਬਣਾਉਣ ਲਈ ਇੱਕਜੁੱਟ ਹੋਵੇਗਾ।
ਰਾਜਪਾਲ ਨੇ ਕਿਹਾ ਕਿ ਅੱਜ ਹਰ ਭਾਰਤੀ ਪ੍ਰਧਾਨ ਮੰਤਰੀ ਮੋਦੀ 'ਤੇ ਮਾਣ ਮਹਿਸੂਸ ਕਰਦਾ ਹੈ, ਕਿਉਂਕਿ ਸੁਤੰਤਰ ਭਾਰਤ ਦੇ ਇਤਿਹਾਸ ਵਿੱਚ, ਕਿਸੇ ਵੀ ਪ੍ਰਧਾਨ ਮੰਤਰੀ ਨੇ ਵਿਸ਼ਵ ਪੱਧਰ 'ਤੇ ਦੇਸ਼ ਦੇ ਕੱਦ ਨੂੰ ਇੰਨੀਆਂ ਉਚਾਈਆਂ ਤੱਕ ਨਹੀਂ ਪਹੁੰਚਾਇਆ ਹੈ। ਕੈਂਪ ਵਿੱਚ ਮੌਜੂਦ ਲੋਕਾਂ ਨੇ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਉਠਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਲੋਕਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਦੇਸ਼ ਦੀ ਜਨਤਾ ਲਈ ਇਸ ਤਰ੍ਹਾਂ ਦੀਆਂ ਕਿਫ਼ਾਇਤੀ ਅਤੇ ਉੱਚ ਗੁਣਵੱਤਾ ਵਾਲੀਆਂ ਸਿਹਤ ਸਹੂਲਤਾਂ ਮੁਹੱਈਆਂ ਕਰਵਾਈਆਂ ਹਨ।

PunjabKesari

ਇਹ ਵੀ ਪੜ੍ਹੋ:ਪੰਜਾਬ 'ਚ ਹੜ੍ਹ ਪ੍ਰਭਾਵਿਤ ਪਿੰਡਾਂ ਤੇ ਕਸਬਿਆਂ ’ਚ ਸਕੂਲਾਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ

ਇਸ ਦੇ ਨਾਲ ਹੀ ਡਾਕਟਰਾਂ ਨੇ ਇਹ ਵੀ ਕਿਹਾ ਕਿ ਔਸ਼ਧੀ ਕੇਂਦਰਾਂ ਅਤੇ ਆਯੁਸ਼ਮਾਨ ਭਾਰਤ ਵਰਗੀਆਂ ਕ੍ਰਾਂਤੀਕਾਰੀ ਸਿਹਤ ਸਕੀਮਾਂ ਕਰਕੇ ਹੀ ਭਾਰਤ ਦਾ ਹਰ ਵਰਗ ਪੀਐਮ ਮੋਦੀ ਤੋਂ ਖ਼ੁਸ਼ ਹੈ। ਇਹੀ ਨਹੀਂ ਹੁਣ ਤਾਂ ਸਰਕਾਰ ਨੇ ਜੀਐਸਟੀ ਦਰਾਂ ਵਿੱਚ ਸੁਧਾਰ ਕੀਤਾ ਹੈ, ਜਿਸ ਤੋਂ ਬਾਅਦ ਸਿਹਤ ਸੰਭਾਲ ਨਾਲ ਸਬੰਧਤ ਉਤਪਾਦਾਂ 'ਤੇ ਜੀ. ਐੱਸ. ਟੀ. ਘਟਾ ਕੇ ਮਹਿਜ਼ ਪੰਜ ਫ਼ੀਸਦੀ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਕਰੀਬ 33 ਦਵਾਈਆਂ ਸਸਤੀਆਂ ਹੋ ਗਈਆਂ ਹਨ। ਇਸ ਤੋਂ ਇਲਾਵਾ ਡਾਕਟਰਾਂ ਅਤੇ ਸਿਹਤ ਮਾਹਿਰਾਂ ਨੇ ਇਹ ਵੀ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਸਕੀਮ "ਆਯੁਸ਼ਮਾਨ ਭਾਰਤ" ਦੇ ਤਹਿਤ ਅੱਜ 62 ਕਰੋੜ ਭਾਰਤੀ ਮੁਫ਼ਤ ਸਿਹਤ ਸਹੂਲਤਾਂ ਦਾ ਲਾਹਾ ਲੈ ਰਹੇ ਹਨ। ਇਸ ਦੇ ਪਿੱਛੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਕਸਦ ਹਰ ਭਾਰਤੀ ਨੂੰ ਹਰ ਪਾਸਿਓਂ ਸੁਰੱਖਿਅਤ ਅਤੇ ਆਤਮ ਨਿਰਭਰ ਮਹਿਸੂਸ ਕਰਾਉਣਾ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਆਯੂਸ਼ਮਾਨ ਭਾਰਤ ਸਕੀਮ ਦਾ ਲਾਭ ਲੈਣ ਵਾਲੇ 62 ਕਰੋੜ ਵਿੱਚੋਂ 30 ਕਰੋੜ ਤੋਂ ਵੀ ਜ਼ਿਆਦਾ ਔਰਤਾਂ ਹਨ।  ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਸਰਕਾਰ ਨੇ ਐਲਾਨ ਕੀਤਾ ਹੈ ਕਿ ਸਿਹਤ ਅਤੇ ਮਿਆਦੀ ਬੀਮਾ ਸਬੰਧੀ ਪਾਲਸੀਆਂ ਨੂੰ ਜੀਐਸਟੀ ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਗਿਆ ਹੈ। ਇਸ ਸੁਧਾਰ ਦੇ ਨਾਲ ਪਾਲਸੀ ਲਾਗਤਾਂ ਵਿੱਚ 18 ਫ਼ੀਸਦੀ ਤੱਕ ਦੀ ਕਮੀ ਆਉਣ ਦੀ ਉਮੀਦ ਹੈ। ਉਨ੍ਹਾਂ ਅੱਗੇ ਕਿਹਾ ਕਿ ਦਵਾਈਆਂ 'ਤੇ ਟੈਕਸ ਘਟਾ ਕੇ, ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਨਵੇਂ ਨਿਯਮਾਂ ਦੇ ਤਹਿਤ 33 ਦਵਾਈਆਂ 'ਤੇ ਜੀ. ਐੱਸ. ਟੀ. 5 ਫ਼ੀਸਦੀ ਤੋਂ ਲੈ ਕੇ ਜ਼ੀਰੋ ਕਰ ਦਿੱਤਾ ਗਿਆ ਹੈ, ਜਦਕਿ ਪਹਿਲਾਂ 12 ਫ਼ੀਸਦੀ ਟੈਕਸ ਵਾਲੀਆਂ ਦਵਾਈਆਂ ਹੁਣ ਟੈਕਸ ਮੁਕਤ ਹਨ। 

PunjabKesari

ਇਹ ਵੀ ਪੜ੍ਹੋ:ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਇਹ ਟਰੇਨਾਂ ਚੱਲਣੀਆਂ ਹੋਈਆਂ ਸ਼ੁਰੂ

ਇਹੀ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਹਤ ਸੇਵਾਵਾਂ ਨੂੰ ਹੋਰ ਲਚਕੀਲਾ ਬਣਾਉਣ ਲਈ ਸਿਹਤ ਨੂੰ ਤਕਨਾਲੋਜੀ ਦੇ ਨਾਲ ਜੋੜ ਦਿੱਤਾ ਹੈ, ਜਿਸ ਤੋਂ ਬਾਅਦ ਦੁਨੀਆ ਭਰ ਵਿੱਚ ਭਾਰਤ ਦਾ ਸਿਹਤ ਸੰਭਾਲ ਸਿਸਟਮ ਇਕ ਰੋਲ ਮਾਡਲ ਬਣ ਕੇ ਉੱਭਰਿਆ ਹੈ, ਜਿਸ ਦੀ ਦੁਨੀਆ ਨਕਲ ਕਰ ਰਹੀ ਹੈ। ਡਾਕਟਰਾਂ ਨੇ ਅੱਗੇ ਕਿਹਾ ਕਿ ਇਕ ਥਾਂ 'ਤੇ ਮੈਡੀਕਲ ਰਿਕਾਰਡਾਂ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰਨ ਅਤੇ ਐਕਸੈਸ ਕਰਨ ਲਈ ABHA (ਆਯੁਸ਼ਮਾਨ ਭਾਰਤ ਹੈਲਥ ਅਕਾਊਂਟ) ਵਰਗੇ ਐਪਸ ਲਾਂਚ ਕਰਕੇ, ਰਿਮੋਟ ਡਾਕਟਰਾਂ ਦੀ ਸਲਾਹ ਲਈ ਈ-ਸੰਜੀਵਨੀ ਟੈਲੀਮੈਡੀਸਨ, ਡਾਇਗਨੌਸਟਿਕਸ ਅਤੇ ਡਿਜੀਟਲ ਹੈਲਥ ਸਟਾਰਟਅੱਪਸ ਵਿੱਚ AI-ਸੰਚਾਲਿਤ ਹੱਲਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਕੇ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵਿੱਚ ਸਿਹਤ ਸੰਭਾਲ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਇਸ ਖ਼ਾਸ ਮੌਕੇ 'ਤੇ ਬੋਲਦਿਆਂ ਰਾਜ ਸਭਾ ਐਮਪੀ ਅਤੇ ਆਈ. ਐੱਮ. ਐੱਫ਼. ਕਨਵੀਨਰ ਸਤਨਾਮ ਸਿੰਘ ਸੰਧੂ ਨੇ ਕਿਹਾ, ਪਿਛਲੇ 11 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ ਭਾਰਤ ਦੇ ਸਿਹਤ ਸੰਭਾਲ ਸਿਸਟਮ ਵਿੱਚ ਕ੍ਰਾਂਤੀਕਾਰੀ ਬਦਲਾਅ ਆਇਆ ਹੈ। 

ਇਹ ਵੀ ਪੜ੍ਹੋ:ਹੜ੍ਹ 'ਚ ਡੁੱਬੇ ਫਿਰੋਜ਼ਪੁਰ ਦੇ ਪਿੰਡਾਂ ਦੀ ਪੰਜਾਬੀ ਅਦਾਕਾਰ ਗੈਵੀ ਚਾਹਲ ਨੇ ਕੀਤੀ ਮਦਦ

ਐੱਮ. ਪੀ. ਸੰਧੂ ਨੇ ਅੱਗੇ ਕਿਹਾ ਕਿ ਸਰਕਾਰ ਨੇ ਦੇਸ਼ ਦੇ ਪੇਂਡੂ ਅਤੇ ਪਿਛੜੇ ਹੋਏ ਖੇਤਰਾਂ ਤੱਕ ਵੀ ਇਨ੍ਹਾਂ ਸਿਹਤ ਸਹੂਲਤਾਂ ਦੀ ਪਹੁੰਚ ਕਰਵਾਈ ਹੈ। ਇਸ ਨਾਲ ਅਸੀਂ (ਭਾਰਤ) ਦੁਨੀਆ ਦੇ ਸਭ ਤੋਂ ਵੱਡੇ ਸਿਹਤ ਮਾਡਲ ਬਣਨ ਲਈ ਤਿਆਰ ਹਾਂ। ਕਿਉਂਕਿ ਸਿਹਤ ਖੇਤਰ ਦਾ ਬਜਟ ਪਿਛਲੇ 11 ਸਾਲਾਂ ਵਿੱਚ 200% ਵਧਿਆ ਹੈ, 2013-14 ਵਿੱਚ 33,278 ਕਰੋੜ ਰੁਪਏ ਤੋਂ 2025-26 ਵਿੱਚ 99,958 ਕਰੋੜ ਰੁਪਏ ਹੋ ਗਿਆ ਹੈ, ਇਸ ਲਈ ਭਾਰਤ ਭਰ ਵਿੱਚ ਬੁਨਿਆਦੀ ਢਾਂਚੇ, ਡਿਜੀਟਲ ਸਿਹਤ, ਟੀਕਾਕਰਨ, ਮਾਂ ਅਤੇ ਬੱਚੇ ਦੀ ਦੇਖਭਾਲ ਅਤੇ ਡਾਕਟਰੀ ਸਿੱਖਿਆ ਵਿੱਚ ਵੱਡੇ ਪੱਧਰ 'ਤੇ ਨਿਵੇਸ਼ ਕੀਤਾ ਗਿਆ ਹੈ। ਐੱਮ. ਪੀ. ਸੰਧੂ ਨੇ ਕਿਹਾ ਕਿ ਭਾਰਤ ਵਿੱਚ ਵੱਧ ਰਹੇ ਕੈਂਸਰ ਦੇ ਮਾਮਲਿਆਂ ਨਾਲ ਨਜਿੱਠਣ ਲਈ, ਪਿਛਲੇ ਤਿੰਨ ਸਾਲਾਂ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਤਹਿਤ 58.35 ਕਰੋੜ ਤੋਂ ਵੱਧ ਲੋਕਾਂ ਦੇ ਮੂੰਹ ਦੇ ਕੈਂਸਰ, ਛਾਤੀ ਦੇ ਕੈਂਸਰ ਅਤੇ ਸਰਵਾਈਕਲ ਕੈਂਸਰ ਦਾ ਇਲਾਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐੱਮ. ਪੀ. ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੇ ਲੋਕਾਂ ਦੇ ਨਾਲ ਡੂੰਘਾ ਰਿਸ਼ਤਾ ਰਿਹਾ ਹੈ। ਇਸੇ ਦੇ ਚਲਦਿਆਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਸਰਕਾਰ ਵੱਲੋਂ ਪੰਜਾਬ ਵਿੱਚ ਏਮਜ਼ (ਬਠਿੰਡਾ), ਪੀ. ਜੀ. ਆਈ. ਸੈਟੇਲਾਈਟ ਸੈਂਟਰ (ਸੰਗਰੂਰ) ਅਤੇ ਨਿਊ ਚੰਡੀਗੜ੍ਹ ਵਿਖੇ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਹਜ ਕੇਂਦਰ (ਟਾਟਾ ਮੈਮੋਰੀਅਲ ਸੈਂਟਰ) ਸਥਾਪਿਤ ਕੀਤੇ ਗਏ ਹਨ।
 

ਇਹ ਵੀ ਪੜ੍ਹੋ: ਸੰਭਲ ਜਾਓ ਪੰਜਾਬੀਓ ! ਪਾਵਰਕਾਮ ਨੇ ਖਿੱਚੀ ਤਿਆਰੀ, ਇਨ੍ਹਾਂ ਬਿਜਲੀ ਖ਼ਪਤਕਾਰਾਂ 'ਤੇ ਹੋਇਆ ਵੱਡਾ ਐਕਸ਼ਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

  • Free health
  • check up camp
  • Nangal
  • ਨੰਗਲ
  • ਮੁਫ਼ਤ ਸਿਹਤ ਜਾਂਚ ਕੈਂਪ
  • ਪੀੜਤ ਲੋਕ

Punjab: ਹੁਣ ਪ੍ਰਵਾਸੀਆਂ ਦੇ ਹੱਕ 'ਚ ਪੈਣ ਲੱਗੇ ਮਤੇ! ਆਖ਼ੀਆਂ ਗਈਆਂ ਇਹ ਗੱਲਾਂ

NEXT STORY

Stories You May Like

  • sgpc delegation reaches nepal to help flood victims
    ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਦਾ ਵਫ਼ਦ ਨੇਪਾਲ ਪੁੱਜਿਆ, ਪ੍ਰਭਾਵਿਤ ਇਲਾਕਿਆਂ ਦਾ ਲਿਆ ਜਾਇਜ਼ਾ
  • blood donation camp  college  student
    ਲਾਲਾ ਜਗਤ ਨਾਰਾਇਣ ਜੀ ਦੀ ਯਾਦ ਵਿਚ ਖੂਨਦਾਨ ਕੈਂਪ ਭਲਕੇ, ਲੋਕਾਂ 'ਚ ਉਤਸ਼ਾਹ
  • blood donation camp
    ਲਾਲਾ ਜਗਤ ਨਾਰਾਇਣ ਜੀ ਦੀ 45ਵੇਂ ਸ਼ਹੀਦੀ ਦਿਵਸ 'ਤੇ ਬੁਢਲਾਡਾ 'ਚ ਲਗਾਇਆ ਖ਼ੂਨ ਦਾਨ ਕੈਂਪ
  • upi breaks all records  people made transactions worth 29 82 lakh crore
    UPI ਨੇ ਤੋੜੇ ਸਾਰੇ ਰਿਕਾਰਡ, ਅਗਸਤ ’ਚ ਲੋਕਾਂ ਨੇ ਕੀਤਾ 29.82 ਲੱਖ ਕਰੋੜ ਦਾ ਲੈਣ-ਦੇਣ
  • blood donation camp by shiv devotees
    ਲਾਲਾ ਜਗਤ ਨਾਰਾਇਣ ਜੀ ਦੀ ਯਾਦ 'ਚ ਸ਼ਿਵ ਭਗਤਾਂ ਵੱਲੋਂ ਖੂਨਦਾਨ ਕੈਂਪ ਅੱਜ, ਲੋਕਾਂ 'ਚ ਭਾਰੀ ਉਤਸ਼ਾਹ
  • health department  s attack on dengue
    ਸਿਹਤ ਵਿਭਾਗ ਦਾ ਡੇਂਗੂ ’ਤੇ ਵਾਰ: ਗੁਰਦਾਸਪੁਰ 'ਚ 1.45 ਲੱਖ ਤੋਂ ਵੱਧ ਘਰਾਂ ਦੀ ਕੀਤੀ ਜਾ ਚੁੱਕੀ ਜਾਂਚ
  • blood donation camp
    ਲਾਲਾ ਜਗਤ ਨਾਰਾਇਣ ਜੀ ਦੀ 45ਵੀਂ ਬਰਸੀ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ 6 ਨੂੰ
  • flood threat in nepal
    ਨੇਪਾਲ 'ਚ ਲਗਾਤਾਰ ਪੈ ਰਿਹੈ ਮੀਂਹ, ਵਧਿਆ ਹੜ੍ਹ ਦਾ ਖ਼ਤਰਾ
  • akali dal new appointments
    ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਜ਼ਿਲ੍ਹਿਆਂ 'ਚ ਕੀਤੀਆਂ ਨਵੀਆਂ ਨਿਯੁਕਤੀਆਂ, ਪੜ੍ਹੋ...
  • 2 arrested  case registered against 7 in baldev nagar
    ਬਲਦੇਵ ਨਗਰ ’ਚ ਹੋਈ ਗੁੰਡਾਗਰਦੀ ਦੇ ਮਾਮਲੇ ’ਚ 2 ਗ੍ਰਿਫ਼ਤਾਰ, 7 ਖਿਲਾਫ ਮਾਮਲਾ ਦਰਜ
  • strict security measures at adampur airport
    ਅੰਮ੍ਰਿਤਸਰ ’ਚ ਡਰੋਨ ਹਲਚਲ ਮਗਰੋਂ ਆਦਮਪੁਰ ਏਅਰਪੋਰਟ ’ਤੇ ਸਖ਼ਤੀ, ਬੰਬ ਨਿਰੋਧਕ ਟੀਮ...
  • swine flu scare
    ਸਵਾਈਨ ਫਲੂ ਦਾ ਖ਼ੌਫ: ਸਿਹਤ ਵਿਭਾਗ ਵੱਲੋਂ 8 ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ, 9...
  • major reshuffle again in jalandhar municipal corporation
    ਜਲੰਧਰ ਨਗਰ ਨਿਗਮ ’ਚ ਮੁੜ ਵੱਡਾ ਫੇਰਬਦਲ: ਸੰਦੀਪ ਰਿਸ਼ੀ ਦੀ ਛੁੱਟੀ, ਹੁਣ ਸੁਰਿੰਦਰ...
  • sushil rinku met with member of parliament sukh dhaliwal
    ਸੁਸ਼ੀਲ ਰਿੰਕੂ ਨੇ ਕੈਨੇਡਾ ਦੌਰੇ ਦੌਰਾਨ ਸੰਸਦ ਮੈਂਬਰ ਸੁੱਖ ਧਾਲੀਵਾਲ ਨਾਲ ਕੀਤੀ...
  • case registered in connection with fight  two people arrested
    ਲੜਾਈ-ਝਗੜੇ ਸਬੰਧੀ ਮਾਮਲਾ ਦਰਜ, ਦੋ ਵਿਅਕਤੀ ਗ੍ਰਿਫ਼ਤਾਰ
  • punjab weather imd alert
    ਪੰਜਾਬ ਦੇ ਮੌਸਮ ਬਾਰੇ 11 ਤਾਰੀਖ਼ ਤੱਕ ਤਾਜ਼ਾ ਅਪਡੇਟ ਜਾਰੀ! ਜਾਣੋ ਕਿਹੜੇ...
Trending
Ek Nazar
hormuz strait iran

ਈਰਾਨ ਦੀ ਹੋਰਮੁਜ਼ ਨੇੜੇ ਨਵਾਂ ‘ਨੋ ਐਂਟਰੀ ਜ਼ੋਨ’ ਬਣਾਉਣ ਦੀ ਯੋਜਨਾ

disadvantages of ai

AI ਮਨੁੱਖਤਾ ਦੇ ਵਜੂਦ ਲਈ ਖ਼ਤਰਾ : ਵੋਲਕਰ ਟਕਰ

oil facilities incident

ਸਾਊਦੀ ਅਰਬ ਦੇ ਤੇਲ ਸਥਾਪਨਾਵਾਂ 'ਚ ਲੱਗੀ ਅੱਗ, 70 ਤੋਂ ਵੱਧ ਜ਼ਖਮੀ

now the miscreants have reached the schools

ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV...

government teacher  s son becomes lieutenant in army

ਸਰਕਾਰੀ ਅਧਿਆਪਕ ਦਾ ਪੁੱਤਰ ਫੌਜ 'ਚ ਬਣਿਆ ਲੈਫਟੀਨੈਂਟ, ਘਰ ਪਹੁੰਚਣ 'ਤੇ ਹੋਇਆ...

social media in china

ਚੀਨ 'ਚ ਆਰਥਿਕ ਮੰਦੀ ਦਾ ਕਹਿਰ: ਬੇਘਰ ਹੋ ਕੇ ਜੀਣ ਦੇ ਤਰੀਕੇ ਸਿਖਾਉਣ ਵਾਲੀ ਵੀਡੀਓ...

narowal hindu temple

ਪਾਕਿਸਤਾਨ 'ਚ ਹਿੰਦੂ ਮੰਦਰ ਢਹਿ-ਢੇਰੀ ਹੋਣ 'ਤੇ ਉੱਠੇ ਸਵਾਲ

rahul rai who is running the household by dancing at weddings

ਵਿਆਹਾਂ 'ਚ ਡਾਂਸ ਕਰਕੇ ਆਪਣਾ ਘਰ ਚਲਾ ਰਹੇ ਰਾਹੁਲ ਰਾਏ ! ਕਿਹਾ- "ਰੋਜ਼ੀ-ਰੋਟੀ...

indian americans honored

ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਯੋਗਦਾਨ ਲਈ ਭਾਰਤੀ-ਅਮਰੀਕੀ ਸਨਮਾਨਿਤ

social media ban

ਪੂਰੇ ਯੂਰਪ 'ਚ ਜਵਾਕਾਂ ਦੇ ਸੋਸ਼ਲ ਮੀਡੀਆ 'ਤੇ ਲੱਗੇਗਾ ਬੈਨ ! ਮੈਕਰੋਨ ਦਾ ਵੱਡਾ...

flight services resumed

ਰਾਹਤ ਭਰੀ ਖ਼ਬਰ, ਜਕਾਰਤਾ 'ਚ ਉਡਾਣ ਸੇਵਾਵਾਂ ਮੁੜ ਸ਼ੁਰੂ

punjabi folk singer dolly guleria s family mourns her husband s death

ਪ੍ਰਸਿੱਧ ਪੰਜਾਬੀ ਲੋਕ ਗਾਇਕਾ ਡੌਲੀ ਗੁਲੇਰੀਆ ਦੇ ਘਰ ਪਸਰਿਆ ਮਾਤਮ, ਪਤੀ ਦਾ ਦਿਹਾਂਤ

famous punjabi musician becomes father

ਮਸ਼ਹੂਰ ਪੰਜਾਬੀ ਸੰਗੀਤਕਾਰ ਬਣਿਆ ਪਿਤਾ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ

regional elections

ਜਰਮਨ ਖੇਤਰੀ ਚੋਣਾਂ 'ਚ ਸੱਜੇ-ਪੱਖੀ AfD ਨੇ ਹਾਸਲ ਕੀਤੀ ਵੱਡੀ ਜਿੱਤ , ਬਹੁਮਤ ਤੋਂ...

sniffer dogs involved in rescue operation

ਨੇਪਾਲ: ਹੜ੍ਹ ਦੇ ਮਲਬੇ 'ਚੋਂ ਸੁੰਘ ਕੇ ਲਾਸ਼ਾਂ ਦੀ ਭਾਲ ਕਰ ਰਹੇ 'ਖੋਜੀ ਕੁੱਤੇ'

snowstorm hits

ਰੂਸ 'ਚ ਆਇਆ ਬਰਫ਼ੀਲਾ ਤੂਫਾਨ, 11 ਮੌਤਾਂ ਅਤੇ ਕਈ ਲਾਪਤਾ

special  arrangements for opposition leader

ਸ਼੍ਰੀਲੰਕਾ :  ਰਿਮਾਂਡ 'ਤੇ ਲਏ ਵਿਰੋਧੀ ਧਿਰ ਦੇ ਨੇਤਾ ਨਮਲ ਰਾਜਪਕਸ਼ੇ ਲਈ ਜੇਲ੍ਹ...

road incidents

ਪਾਕਿਸਤਾਨ  : ਸੜਕ ਹਾਦਸਿਆਂ 'ਚ 16 ਲੋਕਾਂ ਨੇ ਗਵਾਈ ਜਾਨ, 70 ਤੋਂ ਵੱਧ ਜ਼ਖਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • pm modi will come to punjab
      ਪੰਜਾਬ ਆਉਣਗੇ PM ਮੋਦੀ! ਪੰਜਾਬੀਆਂ ਲਈ ਕਰ ਸਕਦੇ ਨੇ ਵੱਡੇ ਐਲਾਨ, ਤਿਆਰ ਕੀਤਾ ਜਾ...
    • sachin pilot raja warring punjab congress
      ਸਚਿਨ ਪਾਇਲਟ ਦੀ ਪੰਜਾਬ ਕਾਂਗਰਸ ਇੰਚਾਰਜ ਵਜੋਂ ਨਿਯੁਕਤੀ 'ਤੇ ਰਾਜਾ ਵੜਿੰਗ ਦਾ...
    • captain amarinder singh will join congress
      ਕਾਂਗਰਸ 'ਚ ਜਾਣਗੇ ਕੈਪਟਨ ਅਮਰਿੰਦਰ ਸਿੰਘ? ਧੀ ਜੈਇੰਦਰ ਕੌਰ ਦਾ ਵੱਡਾ ਬਿਆਨ ਆਇਆ...
    • pregnant wife  husband  in laws
      ਨਸ਼ੇ ਨੇ ਉਜਾੜਿਆ ਘਰ : ਤਿੰਨ ਮਹੀਨੇ ਦੀ ਗਰਭਵਤੀ ਪਤਨੀ ਦੀ ਮੌਤ, ਪਤੀ ਤੇ ਦਾਦਾ...
    • punjab  tarn taran  punjab police
      ਪੰਜਾਬ 'ਚ ਵੱਡਾ ਹਾਦਸਾ, ਤਿੰਨ ਵਿਅਕਤੀਆਂ ਦੀ ਮੌਕੇ 'ਤੇ ਮੌਤ
    • punjab police sho arrested
      ਪੰਜਾਬ ਪੁਲਸ ਦਾ ਥਾਣੇਦਾਰ ਗ੍ਰਿਫ਼ਤਾਰ! ਹੈਰਾਨ ਕਰੇਗਾ ਪੂਰਾ ਮਾਮਲਾ
    • news of relief for the common people  in sugar prices
      ਖੰਡ ਦੀਆਂ ਕੀਮਤਾਂ 'ਚ ਰਿਕਾਰਡ ਵਾਧੇ ਦਰਮਿਆਨ ਆਮ ਲੋਕਾਂ ਲ਼ਈ ਰਾਹਤ ਦੀ ਖ਼ਬਰ
    • big news for punjab board students
      ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਰੀ-ਚੈਕਿੰਗ ਲਈ ਜਾਰੀ ਕੀਤਾ ਨਵਾਂ...
    • punjabis get relief from long power cuts
      ਪੰਜਾਬੀਆਂ ਨੂੰ ਬਿਜਲੀ ਦੇ ਲੰਬੇ ਕੱਟਾਂ ਤੋਂ ਮਿਲੀ ਰਾਹਤ, ਪਾਵਰਕਾਮ ਨੇ ਬਦਲੇ ਕਈ...
    • brother sister tapa mandi
      ਦੋ ਭੈਣਾਂ ਦੇ ਇਕਲੌਤੇ ਭਰਾ ਦੀ ਭੇਤਭਰੀ ਹਾਲਤ 'ਚ ਮੌਤ! ਪਰਿਵਾਰ ਨੇ ਲਾਏ ਗੰਭੀਰ ਦੋਸ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +