ਤਪਾ ਮੰਡੀ (ਸ਼ਾਮ, ਗਰਗ) - ਮੰਗਲਵਾਰ ਦੀ ਰਾਤ ਕੋਈ 7.30 ਵਜੇ ਦੇ ਕਰੀਬ ਅੰਬਾਲਾ-ਬਠਿੰਡਾ ਰੇਲਵੇ ਲਾਈਨ ‘ਤੇ ਢਿਲਵਾਂ ਰੇਲਵੇ ਫਾਟਕ ਨੇੜੇ ਬਰਨਾਲਾ ਵੱਲ ਨੂੰ ਇੱਕ ਨੌਜਵਾਨ ਦੀ ਮਾਲ ਗੱਡੀ ਹੇਠਾਂ ਆ ਕੇ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਨੇੜਲੀ ਬਸਤੀ ਦਾ ਨੌਜਵਾਨ ਅਜੈ ਕੁਮਾਰ ਪੁੱਤਰ ਪਾਲਾ ਰਾਮ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਕੱਲ ਜਦੋਂ ਉਹ ਰੇਲਵੇ ਲਾਈਨ ਕਰਾਸ ਕਰਨ ਲੱਗਾ ਤਾਂ ਬਰਨਾਲਾ ਸਾਈਡ ਤੋਂ ਆਉਂਦੀ ਇੱਕ ਮਾਲ ਗੱਡੀ ਹੇਠਾਂ ਆਉਣ ਕਾਰਨ ਉਸ ਦੀ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ
ਘਟਨਾ ਦਾ ਪਤਾ ਲੱਗਦੈ ਹੀ ਮਾਲ ਗੱਡੀ 2 ਮਿੰਟ ਰੁਕਣ ਤੋਂ ਆਪਣੀ ਮੰਜਿਲ ’ਤੇ ਰਵਾਨਾ ਹੋਣ ਤੋਂ ਬਾਅਦ ਇਸ ਦੀ ਸੂਚਨਾ ਸਟੇਸ਼ਨ ਮਾਸਟਰ ਨੂੰ ਦਿੱਤੀ। ਰੇਲਵੇ ਪੁਲਸ ਨੂੰ ਸੂਚਨਾ ਮਿਲਣ ’ਤੇ ਚੌਂਕੀ ਇੰਚਾਰਜ ਜਗਤਾਰ ਸਿੰਘ,ਸਬ-ਇੰਸਪੈਕਟਰ ਅਵਤਾਰ ਸਿੰਘ ਅਤੇ ਸਹਾਇਕ ਥਾਣੇਦਾਰ ਹਰਕੇਸ਼ ਸਿੰਘ ਨੇ ਲਾਸ਼ ਨੂੰ ਕਬਜੇ ‘ਚ ਲੈਕੇ ਮ੍ਰਿਤਕ ਦੇ ਭਰਾ ਲਛਮਣ ਸਿੰਘ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਵੱਡੀ ਖ਼ਬਰ: 2 ਪੁੱਤਰਾਂ ਸਣੇ ਗੁਰਸਿੱਖ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ, ਲਾਸ਼ਾਂ ਬਰਾਮਦ (ਵੀਡੀਓ)
ਮੰਤਰੀ ਬਣਨ ਤੋਂ ਬਾਅਦ ਐਕਸ਼ਨ ਮੋਡ ’ਚ ਰਾਜਾ ਵੜਿੰਗ, ਚੁੱਕਿਆ ਇਹ ਵੱਡਾ ਕਦਮ
NEXT STORY