ਸੁਲਤਾਨਪੁਰ ਲੋਧੀ, (ਧੰਜੂ)- ਬੀਤੀ ਰਾਤ ਤੋਂ ਰੁੱਕ-ਰੁੱਕ ਕੇ ਪੈ ਰਹੀ ਲਗਾਤਾਰ ਬਾਰਸ਼ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਅਤੇ ਕਿਸਾਨ ਭਰਾਵਾਂ ਨੂੰ ਝੋਨੇ ਵਾਸਤੇ ਪਾਣੀ ਤੋਂ ਰਾਹਤ ਮਿਲੀ ਹੈ। ਉਥੇ ਮੱਕੀ ਦਾ ਉਤਪਾਦ ਕਰਨ ਵਾਲਿਆਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਲਵੰਡੀ ਚੌਧਰੀਆਂ ਦੀ ਦਾਣਾ ਮੰਡੀ ਵਿਚ ਪਈ ਸੋਨੇ ਵਰਗੀ ਫਸਲ ਮੱਕੀ ਜਿਸ ਨੂੰ ਅੱਜ ਸਾਰਾ ਦਿਨ ਕਿਸਾਨ ਕਦੇ ਉਸ ਨੂੰ ਖਿਲਾਰ ਦਿੰਦਾ ਹੈ ਤੇ ਕਦੇ ਉਸ ਨੂੰ ਇਕੱਠਾ ਕਰ ਲੈਂਦਾ ਹੈ। ਮੱਕੀ ਦਾ ਰੇਟ ਨਾ ਲੱਗਣ ਕਾਰਨ ਕਿਸਾਨ ਕਾਫੀ ਨਿਰਾਸ਼ਾ ਦੇ ਅਲਾਮ ਵਿਚ ਹੈ।
ਉਘੇ ਕਿਸਾਨ ਸੁਖਦੇਵ ਸਿੰਘ ਪੱਪੂ ਨੇ ਦੱਸਿਆ ਕਿ ਜੇਕਰ ਬਾਰਸ਼ ਨਾ ਹੁੰਦੀ ਤਾਂ ਮੱਕੀ ਦਾ ਰੇਟ ਠੀਕ ਲੱਗ ਜਾਣਾ ਸੀ ਪਰ ਬੀਤੀ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਮੰਡੀਆਂ ਵਿਚ ਮੱਕੀ ਦੀ ਫਸਲ ਰੁਲ ਰਹੀ ਹੈ। ਪਿੰਡ ਅਮਰਕੋਟ ਦੇ ਕਿਸਾਨ ਸੋਹਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਦੋ ਕਿਲੇ ਮੱਕੀ ਦੇ ਸਨ। ਜਿਸ ਨੂੰ ਬੀਤੇ ਕੱਲ ਅਸੀਂ ਵੱਡਣ ਲੱਗੇ ਸੀ ਤਾਂ ਤੇਜ਼ ਹਨੇਰੀ ਨਾਲ ਬਾਰਸ਼ ਆ ਗਈ, ਜਿਸ ਨਾਲ ਮੱਕੀ ਜ਼ਮੀਨ 'ਤੇ ਡਿੱਗ ਗਈ। ਜਿਸ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਰਸ਼ ਹੋਣ ਨਾਲ ਮੱਕੀ ਦਾ ਨੁਕਸਾਨ ਤਾਂ ਹੋਇਆ ਹੀ ਹੈ। ਜੇਕਰ ਝੋਨੇ ਲਗਵਾਉਣ ਲਈ ਪਾਣੀ ਦਾ ਫਾਇਦਾ ਹੋਇਆ ਹੈ ਤਾਂ ਝੋਨਾ ਲਗਵਾਉਣ ਵਾਲੀ ਲੇਬਰ ਨੇ ਆਪਣਾ ਰੇਟ ਵਧਾ ਦਿੱਤਾ ਹੈ। ਕਿਸਾਨ ਦੀ ਹਰ ਪਾਸੇ ਦੁਰਦਸ਼ਾ ਹੋ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਜੇਕਰ ਅਸੀਂ ਪਿਛਲੇ ਸਮੇਂ ਸਬਜ਼ੀਆਂ ਲਗਵਾਈਆਂ ਸੀ ਤਾਂ ਰੇਟ ਨਾ ਹੋਣ ਉਹ ਵੀ ਸਾਨੂੰ ਖੇਤਾਂ ਵਿਚ ਹੀ ਵਾਉਣੀਆਂ ਪਈਆਂ ਸਨ।
36 ਮਹੀਨਿਆਂ ਬਾਅਦ ਸਾਡੀ ਸਰਕਾਰ ਨਹੀਂ ਰਹਿਣੀ : ਰਾਣਾ ਗੁਰਜੀਤ
NEXT STORY