ਲੁਧਿਆਣਾ (ਗੌਤਮ)- ਸ਼ਿਮਲਾਪੁਰੀ ਤੋਂ ਹੈਰਾਨ ਕਰਨ ਵਾਲੀ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੀ ਰਵਿੰਦਰਾ ਕਾਲੋਨੀ ਵਿਚ ਦੋਸਤ ਨੂੰ ਮਿਲਣ ਗਏ ਨੌਜਵਾਨ ’ਤੇ ਦੋਸਤ ਦੇ ਭਰਾ ਨੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਹਮਲਾਵਰ ਨੌਜਵਾਨ ਤੋਂ ਨਕਦੀ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ।
ਇਸ ਮਗਰੋਂ ਜ਼ਖਮੀ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ। ਉਸ ਦੀ ਪਛਾਣ ਗੁਰੂ ਗਿਆਨ ਵਿਹਾਰ, ਦੁੱਗਰੀ ਦੇ ਰਹਿਣ ਵਾਲੇ ਸਰਵਪ੍ਰੀਤ ਸਿੰਘ ਉਰਫ ਸ਼ੀਪੂ ਵਜੋਂ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਜਾਂਚ ਕਰਕੇ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਜ਼ਖਮੀ ਸਰਵਜੀਤ ਦੇ ਬਿਆਨ ’ਤੇ ਉਸ ਦੇ ਦੋਸਤ ਦੇ ਭਰਾ ਪੁੰਨੀ ਕੁਮਾਰ, ਉਸ ਦੇ ਭਰਾ ਮਨੀ ਉਰਫ ਸੋਢੀ ਅਤੇ ਉਨ੍ਹਾਂ ਦੇ ਅੱਧਾ ਦਰਜਨ ਸਾਥੀਆਂ ਖਿਲਾਫ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਭੈਣ ਦੇ ਪੁੱਤ ਹੋਣ ਦੀ ਖੁਸ਼ੀ 'ਚ ਮਿਠਾਈ ਲੈਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਦੋਵਾਂ ਦੀ ਹੋ ਗਈ ਮੌਤ
ਪੁਲਸ ਨੂੰ ਦਿੱਤੇ ਬਿਆਨ ਵਿਚ ਸਰਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਪੁੰਨੀ ਕੁਮਾਰ ਨੂੰ ਮਿਲਣ ਲਈ ਉਸ ਦੇ ਘਰ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਗਿਆ ਸੀ। ਉਹ ਦੋਵੇਂ ਉਸ ਦੇ ਘਰ ਦੇ ਬਾਹਰ ਖੜ੍ਹੇ ਗੱਲਬਾਤ ਕਰ ਰਹੇ ਸਨ ਕਿ ਉਸ ਦੇ ਭਰਾ ਦੇ ਨਾਲ ਕਿਸੇ ਗੱਲ ਕਰਕੇ ਬਹਿਸ ਹੋ ਗਈ ਜਿਸ ’ਤੇ ਗੁੱਸੇ ਵਿਚ ਆਏ ਉਸ ਦੇ ਭਰਾ ਮਨੀ ਨੇ ਆਪਣੇ ਅੱਧਾ ਦਰਜਨ ਦੇ ਕਰੀਬ ਸਾਥੀਆਂ ਨੂੰ ਬੁਲਾ ਲਿਆ ਅਤੇ ਉਸ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਕੁੱਟਮਾਰ ਦੌਰਾਨ ਉਕਤ ਵਿਅਕਤੀਆਂ ਨੇ ਉਸ ਦੀ ਜੇਬ ਵਿਚ ਰੱਖੀ 22 ਹਜ਼ਾਰ 700 ਰੁਪਏ ਦੀ ਨਕਦੀ ਅਤੇ ਉਸ ਦਾ ਆਈਫੋਨ-8 ਵੀ ਖੋਹ ਲਿਆ। ਜਦੋਂ ਆਸ ਪਾਸ ਦੇ ਲੋਕ ਉਸ ਦਾ ਬਚਾਅ ਕਰਨ ਲਈ ਆਏ ਤਾਂ ਹਮਲਾਵਰ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪਹਿਲਾਂ ਪਤੀ ਨੇ ਫਾਹਾ ਲੈ ਮੁਕਾਈ ਸੀ ਜੀਵਨਲੀਲਾ, ਹੁਣ ਪਤਨੀ ਨੇ ਵੀ 2 ਮਾਸੂਮ ਬੱਚਿਆਂ ਸਣੇ ਖ਼ੁਦ ਨੂੰ ਲਾ ਲਈ ਅੱਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਰਵਾ ਚੌਥ ਦਾ ਵਰਤ 20 ਅਕਤੂਬਰ ਨੂੰ, ਦੇਖੋ ਕਿੰਨੇ ਵਜੇ ਚੜ੍ਹੇਗਾ ਚੰਦਰਮਾ
NEXT STORY