ਜਲਾਲਾਬਾਦ, (ਆਦਰਸ਼ ਜੋਸਨ)- ਪੰਜਾਬੀ ਗੀਤਾਂ ਦੇ ’ਚ ਜਿਕਰ ਹੁੰਦਾ ਹੈ ਕਿ ਯਾਰ ਯਾਰਾਂ ਦੀਆਂ ਬਾਂਹਾ ਹੁੰਦੇ ਹਨ ਜੇਕਰ ਯਾਰ ਹੀ ਗਦਾਰ ਹੋ ਜਾਵੇਗਾ ਤਾਂ ਮਾਮਲਾ ਕੁੱਝ ਹੋਰ ਹੀ ਰੂਪ ਧਾਰਨ ਕਰ ਲੈਂਦਾ ਹੈ। ਇਸੇ ਤਰ੍ਹਾਂ ਹੀ ਥਾਣਾ ਸਦਰ ਫ਼ਾਜ਼ਿਲਕਾ ਦੇ ਅਧੀਨ ਪੈਂਦੇ ਪਿੰਡ ਝੁੱਗੇ ਲਾਲ ਸਿੰਘ ਵਾਲਾ ਦੇ ਇੱਕ ਨੌਜ਼ਵਾਨ ਦੇ ਯਾਰ ਦੇ ਵੱਲੋਂ ਉਸ ਦੀ ਘਰਵਾਲੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾ ਕੇ ਇੱਜ਼ਤ ਦਾ ਦੁਸ਼ਮਣ ਬਣਨ ਦਾ ਸਮਾਚਾਰ ਪ੍ਰਾਪਤ ਹੋਇਆ।
ਇਸ ਘਟਨਾਂ ’ਚ ਡਾਕਟਰੀ ਰਿਪੋਰਟ ਦੇ ਅਧਾਰ ’ਤੇ ਥਾਣਾ ਸਦਰ ਫਾਜ਼ਿਲਕਾ ਦੀ ਪੁਲਸ ਨੇ ਪੀੜਤ ਵਿਆਹੁਤਾ ਔਰਤ ਦੇ ਬਿਆਨ ਦਰਜ ਕਰਕੇ ਜਲਾਲਾਬਾਦ ਦੇ 1 ਅਣਪਛਾਤੇ ਵਿਅਕਤੀ ਸਣੇ 2 ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਵਿਆਹੁਤਾ ਵਾਸੀ ਪਿੰਡ ਝੁੱਗੇ ਲਾਲ ਸਿੰਘ ਵਾਲਾ ਨੇ ਦੱਸਿਆ ਕਿ ਉਸ ਦੇ ਪਤੀ ਦਾ ਇੱਕ ਦੋਸਤ ਸੰਦੀਪ ਸਿੰਘ (ਮੱਡੀ) ਵਾਸੀ ਨਵਾਂ ਬੱਸ ਸਟੈਂਡ ਜਲਾਲਾਬਾਦ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਸੀ ਤੇ ਉਸਦੇ ’ਤੇ ਮਾੜੀ ਨਜ਼ਰ ਰੱਖਦਾ ਸੀ ਤਾਂ ਉਸ ਦੇ ਵੱਲੋਂ ਕਈ ਵਾਰ ਉਸਦਾ ਵਿਰੋਧ ਵੀ ਕੀਤਾ ਗਿਆ।
ਪੀੜਤਾ ਨੇ ਕਿਹਾ ਕਿ ਉਸ ਨੇ ਆਪਣੀ ਇੱਜ਼ਤ ਦੀ ਖਾਤਰ ਇਹ ਗੱਲਬਾਤ ਕਾਫੀ ਦੇਂਰ ਤੱਕ ਆਪਣੇ ਕਿਸੇ ਵੀ ਪਰਿਵਾਰਿਕ ਮੈਂਬਰ ਨੂੰ ਨਹੀ ਦੱਸੀ। ਬਲਤਕਾਰ ਦੀ ਸ਼ਿਕਾਰ ਵਿਆਹੁਤਾ ਨੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੇਰਾ ਪਤੀ 11 ਨਵੰਬਰ ਦੀ ਰਾਤ ਨੂੰ ਘਰ ’ਚ ਨਹੀ ਸੀ ਤਾਂ ਸੰਦੀਪ ਸਿੰਘ ਮੱਡੀ ਆਪਣੀ ਕਾਰ ’ਤੇ ਸਾਡੇ ਘਰ ਆਇਆ ਤੇ ਮੇਰੇ ਪਤੀ ਦੇ ਬਾਰੇ ਪੁੱਛਣ ਲੱਗਾ ਤਾਂ ਮੇਰੇ ਵੱਲੋਂ ਕਹਿਣ ਤੇ ਕਿ ਉਹ ਘਰ ’ਚ ਨਹੀ ਹੈ ਤਾਂ ਉਹ ਧੱਕੇ ਨਾਲ ਘਰ ਦਾ ਗੇਟ ਖੋਲ ਕੇ ਅੰਦਰ ਆ ਗਿਆ ਅਤੇ ਆਉਂਦੇ ਸਾਰ ਉਹ ਮੈਨੂੰ ਕਮਰੇ ’ਚ ਲੈ ਗਿਆ ਜਿਥੇ ਕਿ ਉਸ ਦੇ ਵੱਲੋਂ ਮੇਰੀ ਮਰਜ਼ੀ ਤੋਂ ਬਿਨ੍ਹਾਂ ਮੇਰੇ ਨਾਲ ਸਰੀਰਕ ਸਬੰਧ ਬਣਾਏ ਅਤੇ ਮੇਰੇ ਵੱਲੋਂ ਵਿਰੋਧ ਕਰਨ ਤੇ ਉਸ ਦੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਪੀੜਤਾ ਨੇ ਕਿਹਾ ਅਗਲੇ ਦਿਨ ਮੇਰਾ ਪਤੀ ਘਰ ਆਇਆ ਤਾਂ ਉਸਨੂੰ ਮੈਂ ਆਪਣੇ ਨਾਲ ਹੋਈ ਘਟਨਾਂ ਦੀ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਮੈਂਡੀਕਲ ਲਈ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਪੀੜਤਾ ਨੇ ਕਿਹਾ ਕਿ ਜਿਸਤੋਂ ਬਾਅਦ ਥਾਣਾ ਸਦਰ ਫ਼ਾਜ਼ਿਲਕਾ ਦੀ ਪੁਲਸ ਵੱਲੋਂ ਮੁਕੱਦਮਾ ਨੰਬਰ 242 ਮਿਤੀ 17 ਸਤੰਬਰ ਨੂੰ ਅਧੀਨ 70 (1) ਦਰਜ ਕਰ ਲਿਆ ਗਿਆ ਹੈ। ਔਰਤ ਨੇ ਕਿਹਾ ਕਿ ਦੋਸ਼ੀ ਵਿਅਕਤੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਅਤੇ ਉਹ ਕਈ ਵਾਰ ਥਾਣਾ ਸਦਰ ਫ਼ਾਜ਼ਿਲਕਾ ਦੀ ਪੁਲਸ ਨੂੰ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਮੰਗ ਕਰ ਚੁੱਕੀ ਹੈ ਪਰ ਸਬੰਧਿਤ ਥਾਣਾ ਦੀ ਪੁਲਸ ਦੋਸ਼ੀ ਦਾ ਬਚਾਅ ਕਰ ਰਹੀ ਹੈ।
ਉਨ੍ਹਾਂ ਕਿਹਾ ਦੋਸ਼ੀ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਉਨ੍ਹਾਂ ਦੇ ਵੱਲੋਂ ਜ਼ਿਲ੍ਹਾਂ ਫ਼ਾਜ਼ਿਲਕਾ ਦੇ ਐਸ.ਐਸ.ਪੀ ਗੁਰਮੀਤ ਸਿੰਘ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੇ ਜਾਣ ਤੋਂ ਬਾਅਦ ਦੋਸ਼ੀ ਸ਼ਰੇਆਮ ਬਾਹਰ ਘੁੰਮ ਰਿਹਾ ਹੈ। ਵਿਆਹੁਤਾ ਔਰਤ ਸਣੇ ਉਸਦੇ ਪਤੀ ਨੇ ਕਿਹਾ ਕਿ ਜਲਦੀ ਤੋਂ ਜਲਦੀ ਪੁਲਸ ਵੱਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਮਾਨਯੋਗ ਆਦਲਤ ਦਾ ਦਰਵਾਜਾ ਖੜਕਾਉਣ ਦੇ ਲਈ ਮਜ਼ਬੂਰ ਹੋਵੇਗੀ।
ਇਸ ਮਾਮਲੇ ਸਬੰਧੀ ਥਾਣਾ ਸਦਰ ਫ਼ਾਜ਼ਿਲਕਾ ਦੇ ਐੱਸ.ਐੱਚ.ੳ ਹਰਦੇਵ ਸਿੰਘ ਬੇਦੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੌਰਾਨੇ ਤਫਤੀਸ਼ 242 ਨੰਬਰ ਮੁਕੱਦਮਾ ਚੱਲ ਰਿਹਾ ਹੈ ਜੋ ਦੌਰਾਨੇ ਤਫਤੀਸ਼ ਜੋ ਦੋਸ਼ ਸਿੱਧ ਹੋਣਗੇ ਉਸ ਦੇ ਤਹਿਤ ਗ੍ਰਿਫ਼ਤਾਰੀ ਕੀਤੀ ਜਾਵੇਗੀ।
ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨਗੇ ਜਥੇਦਾਰ ਗੜਗੱਜ
NEXT STORY