ਬੰਗਾ (ਚਮਨ ਲਾਲ/ਰਾਕੇਸ਼) : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਬਹਿਰਾਮ ਅਧੀਨ ਆਉਂਦੀ ਚੋਂਕੀ ਕਟਾਰੀਆ ਵਿਖੇ ਪੈਂਦੇ ਇਕ ਸ਼ਰਾਬ ਦੇ ਅਹਾਤੇ ਦੇ ਬਾਹਰ ਮਾਮੂਲੀ ਲੈਣ-ਦੇਣ ਨੂੰ ਲੈ ਕੇ ਇਕ ਦੋਸਤ ਵੱਲੋਂ ਠੇਕਾ ਸ਼ਰਾਬ ਦੇ ਨਾਲ ਬਣੇ ਅਹਾਤੇ ਦੇ ਬਾਹਰ ਖੜ੍ਹੇ ਦੂਜੇ ਦੋਸਤ ਦੇ ਸਿਰ ਮੂੰਹ ’ਤੇ ਲੋਹੇ ਦੀ ਰਾਡ ਨਾਲ ਕਈ ਵਾਰ ਕਰਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਪਿੰਡ ਮੇਹਲੀ ਅਤੇ ਵਿੱਕੀ ਜੋ ਫਗਵਾੜਾ ਦਾ ਰਹਿਣ ਵਾਲਾ ਹੈ ਆਪਸ ਵਿਚ ਦੋਸਤ ਸਨ ਅਤੇ ਬੀਤੀ ਦੇਰ ਰਾਤ ਗੁਰਪਾਲ ਸਿੰਘ ਜੋ ਆਪਣੇ ਘਰ ਤੋ ਠੇਕਾ ਸ਼ਰਾਬ ਮੇਹਲੀ ਤੋ ਸ਼ਰਾਬ ਲੈਣ ਲਈ ਗਿਆ ਅਤੇ ਸ਼ਰਾਬ ਲੈਣ ਉਪਰੰਤ ਉਹ ਜਦੋਂ ਠੇਕਾ ਸ਼ਰਾਬ ਦੇ ਨਾਲ ਬਣੇ ਅਹਾਤੇ ਦੇ ਬਾਹਰ ਖੜ੍ਹਾ ਸੀ ਤਾ ਪਿੱਛੇ ਤੋਂ ਵਿੱਕੀ ਜੋ ਇਕ ਨਿੱਜੀ ਮੋਟਰ ਗੈਰੇਜ ਵਿਚ ਕੰਮ ਕਰਦਾ ਹੈ ਅਤੇ ਫਗਵਾੜਾ ਦਾ ਵਸਨੀਕ ਹੈ ਨੇ ਆਪਣੇ ਹੱਥ ਵਿਚ ਫੜੀ ਹੋਈ ਇਕ ਲੋਹੇ ਦੀ ਰਾਡ ਨਾਲ ਪਿੱਛੇ ਤੋਂ ਆ ਕੇ ਉਸਦੇ ਸਿਰ ਮੂੰਹ ’ਤੇ ਕਈ ਵਾਰ ਕਰ ਦਿੱਤੇ, ਜਿਸ ਨਾਲ ਗੁਰਪਾਲ ਸਿੰਘ ਦੀ ਮੌਕੇ ’ਤੇ ਹੀ ਮੋਤ ਹੋ ਗਈ ਜਦਕਿ ਵਾਰਦਾਤ ਤੋਂ ਬਾਅਦ ਵਿੱਕੀ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਪੁੱਤ ਨੂੰ ਕੈਨੇਡਾ ਭੇਜਣ ਲਈ 7 ਬੈਂਡ ਵਾਲੀ ਕੁੜੀ ਨਾਲ ਕਰਵਾਇਆ ਵਿਆਹ, ਮਹੀਨੇ ’ਚ ਹੀ ਚੰਨ ਚਾੜ੍ਹ ਗਈ ਨੂੰਹ ਰਾਣੀ
ਉਕਤ ਹੋਈ ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਚੌਂਕੀ ਦੇ ਇੰਚਾਰਜ ਸੰਦੀਪ ਸਿੰਘ ਅਤੇ ਥਾਣਾ ਬਹਿਰਾਮ ਦੇ ਐੱਸ. ਐੱਚ. ਓ. ਇੰਸਪੈਕਟਰ ਰਾਜੀਵ ਕੁਮਾਰ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜ ਗਏ ਅਤੇ ਮ੍ਰਿਤਕ ਗੁਰਪਾਲ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਇਸ ਦੀ ਜਾਣਕਾਰੀ ਉੱਚ ਅਧਿਕਾਰੀਆ ਨੂੰ ਦਿੱਤੀ। ਉਪੰਰਤ ਡੀ. ਐੱਸ. ਪੀ. ਬੰਗਾ ਸਰਵਨ ਸਿੰਘ ਬੱਲ ਵੀ ਮੌਕੇ ’ਤੇ ਪੁੱਜ ਗਏ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਦੋਂ ਡੀ. ਐੱਸ. ਪੀ ਬੰਗਾ ਸਰਵਨ ਸਿੰਘ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਦੱਸਿਆ ਕਿ ਉਕਤ ਵਾਰਦਾਤ ਗੁਰਪਾਲ ਸਿੰਘ ਅਤੇ ਵਿੱਕੀ ਵਿਚ ਮਾਮੂਲੀ ਲੈਣ ਦੇਣ ਨੂੰ ਲੈ ਕੇ ਹੋਈ ਤਕਰਾਰ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਫਿਰ ਵਰ੍ਹਣਗੇ ਬੱਦਲ, ਮੌਸਮ ਵਿਭਾਗ ਨੇ ਜਾਰੀ ਕੀਤਾ ਮੀਂਹ ਦਾ ਅਲਰਟ
ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿੱਕੀ ਮੌਕੇ ਤੋਂ ਫਰਾਰ ਹੋ ਗਿਆ ਹੈ ਜਿਸ ਨੂੰ ਕਾਬੂ ਕਰਨ ਲਈ ਪੁਲਸ ਪਾਰਟੀਆ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਉਸ ਤੋਂ ਪੁੱਛ ਪੜਤਾਲ ਦੌਰਾਨ ਸਹੀ ਗੱਲ ਦਾ ਪਤਾ ਲੱਗ ਸਕੇਗਾ ਕਿ ਉਸ ਨੇ ਗੁਰਪਾਲ ਸਿੰਘ ਦਾ ਇੰਨੀ ਬੇਰਹਿਮੀ ਨਾਲ ਕਤਲ ਕਿਉਂ ਕੀਤਾ। ਉਨ੍ਹਾਂ ਦੱਸਿਆ ਕਿ ਪੋਸਟ ਮਾਰਟਮ ਉਪੰਰਤ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ ਅਤੇ ਦੋਸ਼ੀ ਵਿੱਕੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਵੱਡੀ ਰਾਹਤ, ਪੰਜਾਬ ਸਰਕਾਰ ਨੇ ਸਟੈਂਪ ਡਿਊਟੀ ’ਤੇ ਦਿੱਤੀ ਛੋਟ
ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਵੱਡੀ ਰਾਹਤ, ਪੰਜਾਬ ਸਰਕਾਰ ਨੇ ਸਟੈਂਪ ਡਿਊਟੀ ’ਤੇ ਦਿੱਤੀ ਛੋਟ
NEXT STORY