ਲੁਧਿਆਣਾ (ਰਾਜ) : ਟਿੱਬਾ ਥਾਣੇ ਅਧੀਨ ਆਉਂਦੇ ਸੁਭਾਸ਼ ਨਗਰ ਚੌਕੀ ਦੀ ਪੁਲਸ ਨੇ ਕੁੱਟਮਾਰ ਕਰਨ ਅਤੇ ਦਹਿਸ਼ਤ ਫੈਲਾਉਣ ਦੇ ਦੋਸ਼ਾਂ ’ਚ ਲੰਬੇ ਸਮੇਂ ਤੋਂ ਭਗੌੜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦਿਨੇਸ਼ ਕੁਮਾਰ ਹੈ, ਜੋ ਬੰਦਾ ਬਹਾਦਰ ਕਾਲੋਨੀ ਦਾ ਵਸਨੀਕ ਹੈ। ਪੁਲਸ ਨੇ ਦੋਸ਼ੀ ਨੂੰ ਅਦਾਲਤ ’ਚ ਪੇਸ਼ ਕੀਤਾ ਅਤੇ ਉਸ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਅਗਵਾ ਕਰ ਕੀਤੀ ਕੁੱਟਮਾਰ ਤੇ ਫਿਰ ਸੋਸ਼ਲ ਮੀਡੀਆ 'ਤੇ ਮਿੰਨਤਾਂ ਕਰਦੇ ਦੀ ਪਾ ਦਿੱਤੀ ਵੀਡੀਓ...
ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਗੁਰਦਿਆਲ ਸਿੰਘ ਨੇ ਦੱਸਿਆ ਕਿ ਦੋਸ਼ੀ ਦਿਨੇਸ਼ ਕੁਮਾਰ ਵਿਰੁੱਧ ਸਾਲ 2022 ’ਚ ਹਮਲਾ ਕਰਨ ਅਤੇ ਦਹਿਸ਼ਤ ਫੈਲਾਉਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮੁਲਜ਼ਮ ਖਿਲਾਫ ਚੋਰੀ ਦਾ ਮਾਮਲਾ ਵੀ ਦਰਜ ਹੈ। ਮੁਲਜ਼ਮ ਹਮਲੇ ਦੇ ਇਕ ਮਾਮਲੇ ’ਚ ਲੰਬੇ ਸਮੇਂ ਤੋਂ ਫਰਾਰ ਸੀ। ਉਸ ਨੂੰ ਅੱਜ ਇਲਾਕੇ ’ਚ ਘੁੰਮਦੇ ਹੋਏ ਫੜਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ! ਇਕ ਵਾਰ ਫ਼ਿਰ...
NEXT STORY