ਪੱਟੀ, (ਬੇਅੰਤ)- ਬੀਤੇ ਸਾਲ 30 ਅਕਤੂਬਰ 2017 ਨੂੰ ਸਿਵਲ ਹਸਪਤਾਲ ਪੱਟੀ ਦੇ ਬਾਹਰ ਅਮਨਦੀਪ ਸਿੰਘ ਪੁੱਤਰ ਦੇਬਾ ਸਿੰਘ ਵਾਸੀ ਭਿੱਖੀਵਿੰਡ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ 'ਚ ਪੁਲਸ ਨੇ ਚਾਰ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਕੇਸ ਦਾ ਚੌਥਾ ਦੋਸ਼ੀ ਅਰਵਿੰਦਰ ਸਿੰਘ ਉਰਫ ਘੋੜਾ ਫਰਾਰ ਸੀ, ਜਿਸ ਨੂੰ ਬੀਤੇ ਦਿਨ ਪੱਟੀ ਸਿਟੀ ਪੁਲਸ ਦੇ ਏ. ਐੱਸ. ਆਈ. ਗੁਰਮੁੱਖ ਸਿੰਘ ਆਧਾਰਤ ਪੁਲਸ ਪਾਰਟੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਗੁਰਮੁੱਖ ਸਿੰਘ ਨੇ ਦੱਸਿਆ ਕਿ ਦੋਸ਼ੀ ਅਰਵਿੰਦਰ ਸਿੰਘ ਉਰਫ ਘੋੜਾ ਸੁਪਾਰੀ ਕਿਲਰ ਸੀ, ਜਿਸ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਜੱਜ ਕੇ. ਐੱਸ. ਧਾਰੀਵਾਲ ਦੀ ਅਦਾਲਤ 'ਚ ਪੇਸ਼ ਕਰਕੇ 4 ਦਿਨਾਂ ਦਾ ਪੁਲਸ ਰਿਮਾਂਡ ਲੈ ਕੇ ਪੁੱਛਗਿਛ ਕਰਕੇ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਮਾਣਯੋਗ ਅਦਾਲਤ ਵੱਲੋਂ ਦੋਸ਼ੀ ਵਿਅਕਤੀ ਨੂੰ ਪਟਿਆਲਾ ਜੇਲ ਭੇਜ ਦਿੱਤਾ ਗਿਆ ਹੈ।
ਨਡਾਲਾ ਅਧੀਨ ਪੈਂਦੇ ਪਿੰਡਾਂ 'ਚ ਬਿਜਲੀ ਦੀ ਸਪਲਾਈ ਦਾ ਬੁਰਾ ਹਾਲ
NEXT STORY