ਮੋਗਾ, (ਆਜ਼ਾਦ)- ਥਾਣਾ ਸਦਰ ਮੋਗਾ ਪੁਲਸ ਵੱਲੋਂ ਘਰ 'ਚੋਂ ਸੀਮੈਂਟ, ਗਾਰਡਰ ਅਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਜਾਣ ਦੇ ਮਾਮਲੇ 'ਚ ਭਗੌੜੇ ਦੋਸ਼ੀ ਜਸਵੰਤ ਸਿੰਘ ਨਿਵਾਸੀ ਪਿੰਡ ਘੱਲ ਕਲਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਜੇ. ਜੇ. ਅਟਵਾਲ ਨੇ ਦੱਸਿਆ ਕਿ ਦੋਸ਼ੀ ਖਿਲਾਫ ਥਾਣਾ ਸਦਰ ਮੋਗਾ 'ਚ ਦਿਲੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਨਿਵਾਸੀ ਪਿੰਡ ਘੱਲਕਲਾਂ ਦੀ ਸ਼ਿਕਾਇਤ 'ਤੇ 18 ਦਸੰਬਰ, 2015 ਨੂੰ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜੋ ਉਕਤ ਮਾਮਲੇ 'ਚ ਪੁਲਸ ਦੇ ਕਾਬੂ ਨਹੀਂ ਸੀ ਆ ਰਿਹਾ, ਜਿਸ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਅਤੇ ਹੌਲਦਾਰ ਜਗਸੀਰ ਸਿੰਘ ਨੇ ਕਾਬੂ ਕੀਤਾ।
ਕੀ ਸੀ ਸਾਰਾ ਮਾਮਲਾ
ਘੱਲ ਕਲਾਂ ਨਿਵਾਸੀ ਦਿਲੀਪ ਸਿੰਘ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕਿਹਾ ਸੀ ਕਿ ਉਸ ਦੇ ਚਾਚਾ ਪਾਲਾ ਸਿੰਘ ਨੇ 10 ਮਰਲੇ ਜਗ੍ਹਾ ਦੀ ਵਸੀਅਤ ਕਰਵਾਈ ਸੀ ਅਤੇ ਉਸ ਦਾ ਇੰਤਕਾਲ ਵੀ ਮੇਰੇ ਨਾਂ ਹੋ ਗਿਆ ਸੀ। ਸਾਡੇ ਪਿੰਡ ਦੇ ਮਹਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਨੇ ਕਮਿਸ਼ਨਰ ਫਿਰੋਜ਼ਪੁਰ ਕੋਲ ਇੰਤਕਾਲ ਰੱਦ ਕਰਨ ਦੀ ਸ਼ਿਕਾਇਤ ਕੀਤੀ ਸੀ ਪਰ ਫੈਸਲਾ ਮੇਰੇ ਹੱਕ 'ਚ ਹੋ ਗਿਆ ਸੀ, ਜਦੋਂ ਅਸੀਂ ਉਸ ਜਗ੍ਹਾ 'ਚ 13 ਦਸੰਬਰ, 2015 ਨੂੰ ਕਮਰਾ ਪਾ ਰਹੇ ਸੀ ਤਾਂ ਮਹਿੰਦਰ ਸਿੰਘ, ਜਸਵੰਤ ਸਿੰਘ ਅਤੇ ਹੋਰਨਾਂ ਨੇ ਸਾਡੀ ਚਾਰਦੀਵਾਰੀ ਢਾਹ ਦਿੱਤੀ ਅਤੇ ਸਾਰਾ ਸਾਮਾਨ ਜਿਸ 'ਚ ਸੀਮੈਂਟ, ਗਾਰਡਰ ਅਤੇ ਰੇਤਾ ਆਦਿ ਚੁੱਕ ਕੇ ਲੈ ਗਏ, ਜਿਸ 'ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਹੋਇਆ ਸੀ।
ਕੀ ਹੋਈ ਪੁਲਸ ਕਾਰਵਾਈ
ਥਾਣਾ ਮੁਖੀ ਜੇ. ਜੇ. ਅਟਵਾਲ ਨੇ ਦੱਸਿਆ ਕਿ ਭਗੌੜੇ ਦੋਸ਼ੀ ਜਸਵੰਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵੱਲੋਂ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਉਸ ਖਿਲਾਫ ਥਾਣਾ ਸਦਰ ਮੋਗਾ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਨੂੰ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਦਾ ਹੁਕਮ ਦਿੱਤਾ।
ਮੌਤ ਦੀਆਂ ਬਰੂਹਾਂ 'ਤੇ ਢੁੱਕਦੇ ਜਾ ਰਹੇ ਨੇ ਭਿਆਨਕ ਬੀਮਾਰੀਆਂ 'ਚ ਜਕੜੇ ਲੋਕ
NEXT STORY