ਚੰਡੀਗੜ੍ਹ (ਰਮੇਸ਼ ਹਾਂਡਾ) : ਸ਼ਨੀਵਾਰ ਦਾ ਦਿਨ ਪੁਲਸ ਤੇ ਆਮ ਲੋਕਾਂ ’ਤੇ ਭਾਰੂ ਹੋਣ ਵਾਲਾ ਹੈ। ਪੰਜਾਬ ਯੂਨੀਵਰਸਿਟੀ ’ਚ ਸਵੇਰੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਆਉਣਾ ਹੈ ਤੇ ਸ਼ਾਮ ਨੂੰ 500 ਮੀਟਰ ਦੀ ਦੂਰੀ 'ਤੇ ਹੀ ਸੈਕਟਰ 25 ਸਥਿਤ ਰੈਲੀ ਗਰਾਊਂਡ 'ਚ ਗਾਇਕ ਏ.ਪੀ. ਢਿੱਲੋਂ ਦਾ ਪ੍ਰੋਗਰਾਮ ਕਰਵਾਇਆ ਜਾਣਾ ਹੈ।
ਇਸ ਦੇ ਨਾਲ ਹੀ ਟ੍ਰਾਈਸਿਟੀ ਦੇ ਕੈਬ ਚਾਲਕਾਂ ਨੇ ਚਿੰਤਾ ਹੋਰ ਵਧਾ ਦਿੱਤੀ ਹੈ, ਜੋ ਰੈਲੀ ਗਰਾਊਂਡ ’ਚ 16 ਦਸੰਬਰ ਤੋਂ ਧਰਨੇ ’ਤੇ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਇੱਥੇ ਡੀ.ਸੀ. ਦੇ ਹੁਕਮਾਂ 'ਤੇ ਬੈਠੇ ਹਨ ਅਤੇ ਸ਼ਨੀਵਾਰ ਨੂੰ ਵੀ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।
ਸਵੇਰ ਤੋਂ ਲੈ ਕੇ ਰਾਤ ਤੱਕ ਸੈਕਟਰ 25, ਸੈਕਟਰ 15, 38, ਡੱਡੂਮਾਜਰਾ ਜਾਂ ਧਨਾਸ ਨੂੰ ਜਾਣ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਕਈ ਸੜਕਾਂ ਨੂੰ ਬੰਦ ਰੱਖਿਆ ਜਾਵੇਗਾ ਅਤੇ ਕਈ ਰੂਟ ਡਾਈਵਰਟ ਕਰ ਦਿੱਤੇ ਗਏ ਹਨ, ਜਿਸ ਬਾਰੇ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਵੀ ਪਤਾ ਨਹੀਂ ਹੈ। ਪੁਲਸ ਦੀ ਡਿਊਟੀ ਸ਼ੁੱਕਰਵਾਰ ਰਾਤ ਤੋਂ ਹੀ ਸ਼ੁਰੂ ਹੋ ਗਈ ਹੈ ਤੇ ਉਨ੍ਹਾਂ ਨੂੰ ਰੈਲੀ ਗਰਾਊਂਡ 'ਚ ਪੂਰੀ ਰਾਤ ਕੱਟਣੀ ਪਵੇਗੀ ਅਤੇ ਸਵੇਰ ਹੁੰਦਿਆਂ ਹੀ ਪੰਜਾਬ ਯੂਨੀਵਰਸਿਟੀ 'ਚ ਮੋਰਚਾ ਸੰਭਾਲਣਾ ਹੋਵੇਗਾ।
ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਬੇਹੱਦ ਮੰਦਭਾਗੀ ਖ਼ਬਰ, ਦੋਸਤ ਦੀ B'Day ਪਾਰਟੀ 'ਤੇ ਜਾ ਰਹੇ 2 ਮੁੰਡਿਆਂ ਦੀ ਹੋਈ ਦਰਦਨਾਕ ਮੌ/ਤ
ਦੁਪਹਿਰ ਬਾਅਦ ਉਪ ਰਾਸ਼ਟਰਪਤੀ ਪੀ.ਯੂ. ਤੋਂ ਵਾਪਸ ਜਾਣਗੇ, ਜਿਸ ਤੋਂ ਬਾਅਦ ਸੈਕਟਰ-25 ’ਚ ਢਿੱਲੋਂ ਦੇ ਪ੍ਰੋਗਰਾਮ ’ਚ ਡਿਊਟੀ ਨਿਭਾਉਣੀ ਹੈ, ਜੋ ਦੇਰ ਰਾਤ ਤੱਕ ਜਾਰੀ ਰਹੇਗਾ। ਚੰਡੀਗੜ੍ਹ ਪੁਲਸ ਨੇ ਸੰਗੀਤਕ ਪ੍ਰੋਗਰਾਮ ਲਈ 600 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਹਨ, ਜਿਨ੍ਹਾਂ ਦੀ ਕਮਾਂਡ ਦੋ ਡੀ.ਐੱਸ.ਪੀ. ਤੇ 6 ਇੰਸਪੈਕਟਰਾਂ ਦੇ ਹੱਥਾਂ ’ਚ ਹੋਵੇਗੀ। ਪ੍ਰਬੰਧਕਾਂ ਨੇ ਵੀ 150 ਸੁਰੱਖਿਆ ਮੁਲਾਜ਼ਮ ਤੇ 60 ਬਾਊਂਸਰ ਤਾਇਨਾਤ ਕਰਨ ਦੀ ਗੱਲ ਵੀ ਆਖੀ ਹੈ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਲੋਕਾਂ ਦੇ ਰੋਸ ਕਾਰਨ ਢਿੱਲੋਂ ਦਾ ਸ਼ੋਅ ਸੈਕਟਰ-34 ਤੋਂ ਸੈਕਟਰ-25 ’ਚ ਤਬਦੀਲ ਕਰ ਦਿੱਤਾ ਗਿਆ ਹੈ। ਰੈਲੀ ਗਰਾਊਂਡ ’ਚ ਪਹਿਲੀ ਵਾਰ ਸੰਗੀਤਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਕਾਰਨ ਪੁਲਸ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਨਾਲ ਹੀ ਸੈਕਟਰ-25 ਦੀ ਪੁਨਰਵਾਸ ਕਲੋਨੀ ਵੀ ਹੈ, ਜਿਸ ਕਾਰਨ ਢਿੱਲੋਂ ਦੇ ਸ਼ੋਅ ਦੌਰਾਨ ਗੜਬੜ ਹੋਣ ਦੀ ਪੂਰੀ ਸੰਭਾਵਨਾ ਹੈ। ਰੈਲੀ ਮੈਦਾਨ ਦੇ ਤਿੰਨ ਪਾਸੇ ਜੰਗਲ ਹਨ, ਜਿਸ ਕਾਰਨ ਪੁਲਸ ਸੁਰੱਖਿਆ ਦਾ ਘੇਰਾ ਵੀ ਵਧ ਗਿਆ ਹੈ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਦਹਿਲ ਗਿਆ ਪੰਜਾਬ, ਸਾਬਕਾ ਇੰਸਪੈਕਟਰ ਦਾ ਗੋਲ਼ੀਆਂ ਮਾਰ ਕੇ ਕੀਤਾ ਕ/ਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਇਸ ਇਲਾਕੇ 'ਚ ਫ਼ੈਲਿਆ ਜਾਨਲੇਵਾ ਬਿਮਾਰੀ ਦਾ ਕਹਿਰ, ਪਤਾ ਲੱਗਣ ਤੱਕ ਹੋ ਜਾਂਦੀ ਹੈ 'ਬਹੁਤ ਦੇਰ'
NEXT STORY