ਲੁਧਿਆਣਾ (ਰਾਜ) : ਸਰਦੀਆਂ ਦੀ ਦਸਤਕ ਸ਼ੁਰੂ ਹੁੰਦੇ ਹੀ ਚੋਰਾਂ ਨੇ ਵੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਦਿਨਾਂ ’ਚ ਪੰਜਾਬ ਦੀ ਸਭ ਤੋਂ ਰੈਡੀਮੇਡ ਕੱਪੜਿਆਂ ਦੀ ਹੋਲਸੇਲ ਮਾਰਕੀਟ ਗਾਂਧੀ ਨਗਰ ਦੀਆਂ ਦੁਕਾਨਾਂ ਚੋਰਾਂ ਦੇ ਨਿਸ਼ਾਨੇ ’ਤੇ ਹਨ। ਚੋਰ ਗਾਂਧੀ ਨਗਰ ਦੀਆਂ ਕਈ ਦੁਕਾਨਾਂ ਨੂੰ ਨਿਸ਼ਾਨਾ ਬਣਾ ਚੁੱਕੇ ਹਨ। ਇਸੇ ਤਰ੍ਹਾਂ ਤੜਕੇ ਫਿਰ ਚੋਰਾਂ ਨੇ ਗਾਂਧੀ ਨਗਰ ਦੀ ਗਲੀ ਨੰ. 2 ਵਿਚ 3 ਦੁਕਾਨਾਂ ’ਤੇ ਹੱਥ ਸਾਫ ਕੀਤਾ। ਚੋਰ ਜਿੰਦੇ ਤੋੜ ਕੇ ਦੁਕਾਨਾਂ ਦੇ ਅੰਦਰ ਦਾਖਲ ਹੋਏ ਅਤੇ ਕੈਸ਼, ਮੋਬਾਈਲ ਅਤੇ ਕੁਝ ਕੱਪੜੇ ਚੋਰੀ ਕਰ ਕੇ ਲੈ ਗਏ। ਸਵੇਰੇ ਘਟਨਾ ਦਾ ਪਤਾ ਲੱਗਣ ’ਤੇ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੂੰ ਇਕ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਮਿਲੀ ਹੈ, ਜਿਸ ਵਿਚ 3 ਨੌਜਵਾਨ ਨਜ਼ਰ ਆ ਰਹੇ ਹਨ। ਹਾਲ ਦੀ ਘੜੀ ਪੁਲਸ ਨੇ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਨਾਕ ਘਟਨਾ! ਟਰਾਂਸਜੈਂਡਰ ਵੀ ਨਹੀਂ ਬਖ਼ਸ਼ਿਆ, ਤਿੰਨ ਬੰਦਿਆਂ ਨੇ...
ਜਾਣਕਾਰੀ ਮੁਤਾਬਕ ਗਾਂਧੀ ਨਗਰ ਮਾਰਕੀਟ ਦੀ ਗਲੀ ਨੰ. 2 ਵਿਚ ਐੱਸ. ਐੱਸ. ਸਪੋਰਟਸ ਨਾਂ ਨਾਲ ਰੈਡੀਮੇਡ ਦੀ ਦੁਕਾਨ ਹੈ। ਉਸ ਦੇ ਨਾਲ ਹੀ ਕੇਸ਼ਵ ਜੀ ਅਤੇ ਸ਼੍ਰੀਜੀ ਹਨ ਜਿਥੇ ਰੈਡੀਮੇਡ ਕੱਪੜੇ ਵਿਕਦੇ ਹਨ। ਤੜਕੇ ਕਰੀਬ 3 ਵਜੇ 3 ਨੌਜਵਾਨ ਆਏ, ਜਿਨ੍ਹਾਂ ਨੇ 1-1 ਕਰ ਕੇ ਤਿੰਨੋਂ ਦੁਕਾਨਾਂ ਦੇ ਜਿੰਦੇ ਤੋੜੇ ਅਤੇ ਅੰਦਰੋਂ ਸਾਮਾਨ ਚੋਰੀ ਕਰ ਲਿਆ। ਚੋਰਾਂ ਨੇ ਐੱਸ. ਐੱਸ. ਸਪੋਰਟ ਦੀ ਦੁਕਾਨ ਤੋਂ ਕਰੀਬ 2 ਲੱਖ ਰੁਪਏ ਚੋਰੀ ਕਰ ਲਏ। ਚੋਰ ਇਕ ਤੇਜ਼ਧਾਰ ਹਥਿਆਰ ਦੁਕਾਨ ’ਤੇ ਛੱਡ ਗਏ ਹਨ, ਜੋ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਹੈ। ਇਸ ਦੇ ਨਾਲ ਹੀ ਕੇਸ਼ਵ ਜੀ ਦੀ ਦੁਕਾਨ ਤੋਂ ਕੁਝ ਕੈਸ਼, 3 ਆਈ.ਫੋਨ ਅਤੇ ਹੋਰ ਸਾਮਾਨ ਚੋਰੀ ਕੀਤਾ ਹੈ। ਇਸੇ ਤਰ੍ਹਾਂ ਤੀਜੀ ਦੁਕਾਨ ਤੋਂ ਕੁਝ ਕੈਸ਼ ਅਤੇ ਰੈਡੀਮੇਡ ਕੱਪੜੇ ਚੋਰੀ ਕਰ ਲਏ। ਤਿੰਨਾਂ ਦੀਆਂ ਹਰਕਤਾਂ ਗਲੀ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈਆਂ ਹਨ।
ਇਥੇ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਗਾਂਧੀ ਨਗਰ ਮਾਰਕੀਟ ’ਚ ਸਥਿਤ ਗਣੇਸ਼ ਮਾਰਕੀਟ ਵਿਚ ਵੀ ਚੋਰਾਂ ਨੇ ਇਕ ਦੁਕਾਨ ਤੋਂ ਕਰੀਬ ਡੇਢ ਲੱਖ ਰੁਪਏ ਚੋਰੀ ਕਰ ਲਏ ਸਨ। ਇਸ ਦੇ ਨਾਲ ਹੀ ਗਲੀ ਨੰ. 16 ਵਿਚ ਇਕ ਦੁਕਾਨ ਤੋਂ ਕਰੀਬ ਡੇਢ ਲੱਖ ਰੁਪਏ ਚੋਰੀ ਕੀਤੇ ਸਨ। ਚੋਰਾਂ ਨੂੰ ਇਹ ਪਤਾ ਹੈ ਕਿ ਸਰਦੀਆਂ ਦਾ ਸੀਜ਼ਨ ਚੱਲ ਰਿਹਾ ਹੈ। ਦੁਕਾਨਦਾਰਾਂ ਕੋਲ ਕੈਸ਼ ਹੁੰਦਾ ਹੈ। ਰਾਤ ਲੇਟ ਹੋਣ ਕਾਰਨ ਉਹ ਘਰ ਕੈਸ਼ ਨਹੀਂ ਲੈ ਕੇ ਜਾਂਦੇ ਅਤੇ ਦੁਕਾਨ ਵਿਚ ਹੀ ਕੈਸ਼ ਰੱਖ ਦਿੰਦੇ ਹਨ। ਅਜਿਹੇ ਵਿਚ ਚੋਰ ਵੀ ਤਕਰੀਬਨ ਉਨ੍ਹਾਂ ਦੀ ਦੁਕਾਨਾਂ ਨੂੰ ਟਾਰਗੈੱਟ ਕਰਦੇ ਹਨ, ਜਿਥੇ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਹੋਵੇ ਕਿ ਦੁਕਾਨ ਦੇ ਅੰਦਰ ਉਨ੍ਹਾਂ ਨੂੰ ਕੈਸ਼ ਮਿਲੇਗਾ।
ਇਹ ਵੀ ਪੜ੍ਹੋ : PM ਮੋਦੀ ਨਾਲ ਮੁਲਾਕਾਤ ਨੂੰ ਇਟਲੀ ਦੇ ਡਿਪਟੀ ਪੀਐੱਮ ਨੇ ਦੱਸਿਆ ਸਕਾਰਾਤਮਕ, IMEC 'ਤੇ ਕੇਂਦਰਿਤ ਸੀ ਬੈਠਕ
ਛੋਟੀ ਉਮਰ ਦਾ ਹੈ ਨੌਜਵਾਨ, ਸੀ. ਸੀ. ਟੀ. ਵੀ. ਵਿਚ ਆਇਆ ਨਜ਼ਰ
ਸੀ. ਸੀ. ਟੀ. ਵੀ. ਫੁਟੇਜ ਤੜਕੇ ਕਰੀਬ 3 ਵਜੇ ਦੀ ਹੈ, ਜਿਸ ਵਿਚ 3 ਨੌਜਵਾਨ ਨਜ਼ਰ ਆ ਰਹੇ ਹਨ ਅਤੇ ਤਿੰਨੋਂ ਹੀ ਛੋਟੀ ਉਮਰ ਦੇ ਲੱਗ ਰਹੇ ਹਨ, ਜਿਸ ’ਚੋਂ ਇਕ ਨੌਜਵਾਨ ਗਲੀ ਦੇ ਕੋਨੇ ’ਚ ਖੜ੍ਹਾ ਹੋ ਕੇ ਨਜ਼ਰ ਰੱਖ ਰਿਹਾ ਸੀ, ਜਦੋਂਕਿ ਬਾਕੀ 2 ਨੌਜਵਾਨ ਜਿੰਦੇ ਤੋੜ ਰਹੇ ਸਨ। ਮੁਲਜ਼ਮਾਂ ਨੇ ਆਪਣੇ ਚਿਹਰੇ ’ਤੇ ਮਫਲਰ ਬੰਨ੍ਹ ਰੱਖੇ ਹਨ, ਤਾਂ ਕਿ ਉਨ੍ਹਾਂ ਦੀ ਪਛਾਣ ਨਾ ਹੋ ਸਕੇ। ਫੁਟੇਜ ਦੇਖਣ ਤੋਂ ਇਹ ਵੀ ਪਤਾ ਲਗਦਾ ਹੈ ਕਿ ਕੁਝ ਦਿਨ ਪਹਿਲਾਂ ਹੋਈਆਂ ਚੋਰੀਆਂ ਵੀ ਇਨ੍ਹਾਂ ਹੀ ਨੌਜਵਾਨਾਂ ਨੇ ਕੀਤੀਆਂ ਹਨ। ਪੁਲਸ ਅਜੇ ਇਸ ਦੀ ਜਾਂਚ ਕਰ ਰਹੀ ਹੈ।
ਵਾਸ਼ਿੰਗ ਯੂਨਿਟ ਫੈਲਾਅ ਰਹੇ ਪ੍ਰਦੂਸ਼ਣ, ਪੀ. ਪੀ. ਸੀ. ਬੀ. ਨਹੀਂ ਕਰ ਰਿਹਾ ਕੋਈ ਸਖ਼ਤ ਕਾਰਵਾਈ
NEXT STORY