ਲੁਧਿਆਣਾ (ਰਾਮ) : ਕਈ ਇਲਾਕਿਆਂ ’ਚ ਨਾਜਾਇਜ਼ ਤੌਰ ’ਤੇ ਚੱਲ ਰਹੇ ਵਾਸ਼ਿੰਗ ਯੂਨਿਟਾਂ ਨੇ ਸਥਾਨਕ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਰਾਹੋਂ ਰੋਡ ਕਾਲੀ ਸੜਕ, ਗਲੀ ਨੰ. 4, ਸੰਨਿਆਸ ਨਗਰ, ਫਾਂਬੜਾ ਰੋਡ ਅਤੇ ਤਾਜਪੁਰ ਰੋਡ ਦੇ ਐੱਮ. ਐੱਸ. ਨਗਰ ਇਲਾਕੇ ’ਚ ਨਾਲੇ ਕੋਲ ਸਤਿਸੰਗ ਘਰ ਦੇ ਆਸ-ਪਾਸ ਬਿਨਾਂ ਕਿਸੇ ਰੋਕ-ਟੋਕ ਦੇ ਇਹ ਯੂਨਿਟ ਵੱਡੇ ਪੱਧਰ ’ਤੇ ਸੰਚਾਲਨ ਵਿਚ ਹਨ। ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਅੱਖਾਂ ਦੇ ਸਾਹਮਣੇ ਚੱਲ ਰਹੀ ਇਹ ਖੇਡ ਨਾ ਸਿਰਫ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਹੀ ਹੈ, ਸਗੋਂ ਆਸ ਪਾਸ ਦੇ ਲੋਕਾਂ ਦੀ ਸਿਹਤ ਲਈ ਵੀ ਖਤਰਾ ਬਣ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਨਾਕ ਘਟਨਾ! ਟਰਾਂਸਜੈਂਡਰ ਵੀ ਨਹੀਂ ਬਖ਼ਸ਼ਿਆ, ਤਿੰਨ ਬੰਦਿਆਂ ਨੇ...
ਸਥਾਨਕ ਨਿਵਾਸੀਆਂ ਮੁਤਾਬਕ ਇਨ੍ਹਾਂ ਇਕਾਈਆਂ ਵਿਚ ਰੋਜ਼ਾਨਾ ਹਜ਼ਾਰਾਂ ਲਿਟਰ ਗੰਦਾ ਪਾਣੀ ਨਾਲਿਆਂ ਵਿਚ ਛੱਡਿਆ ਜਾ ਰਿਹਾ ਹੈ। ਇਹ ਪਾਣੀ ਰਸਾਇਣਾਂ, ਗ੍ਰੀਸ, ਡਿਟਰਜੈਂਟ ਅਤੇ ਉਦਯੋਗਿਕ ਕਰਚੇ ਨਾਲ ਭਰਿਆ ਹੁੰਦਾ ਹੈ, ਜੋ ਨਾਲਿਆਂ ਅਤੇ ਜ਼ਮੀਨੀ ਪਾਣੀ ਵਿਚ ਮਿਲ ਕੇ ਗੰਭੀਰ ਪ੍ਰਦੂਸ਼ਣ ਪੈਦਾ ਕਰ ਰਿਹਾ ਹੈ। ਇਲਾਕੇ ਵਿਚ ਰਹਿਣ ਵਾਲੇ ਪਰਿਵਾਰ ਦੱਸਦੇ ਹਨ ਕਿ ਕੁਝ ਸਮਾਂ ਪਹਿਲਾਂ ਤੱਕ ਇਥੇ ਹਵਾ ਸਾਫ ਸੀ ਪਰ ਹਾਲ ਦੇ ਮਹੀਨਿਆਂ ਵਿਚ ਬਦਬੂ, ਧੂੰਏਂ ਅਤੇ ਗੰਦੇ ਪਾਣੀ ਕਾਰਨ ਵਾਤਾਵਰਣ ਨਾ ਸਹਿਣਯੋਗ ਹੋ ਚੁੱਕਾ ਹੈ। ਲੋਕਾਂ ਦਾ ਦੋਸ਼ ਹੈ ਕਿ ਆਰ. ਓ.-2 ਅਤੇ ਆਰ. ਓ.-3 ਇਲਾਕਿਆਂ ’ਚ ਚੱਲ ਰਹੀਆਂ ਇਨ੍ਹਾਂ ਇਕਾਈਆਂ ’ਤੇ ਪ੍ਰਦੂਸ਼ਣ ਕੰਟ੍ਰੋਲ ਬੋਰਡ ਵਲੋਂ ਕੋਈ ਸਖਤ ਕਦਮ ਨਹੀਂ ਉਠਾਇਆ ਜਾ ਰਿਹਾ। ਕਈ ਲੋਕਾਂ ਨੇ ਇਥੋਂ ਤੱਕ ਕਿਹਾ ਕਿ ਕੁਝ ਅਧਿਕਾਰੀ ਇਨ੍ਹਾਂ ਕਾਰੋਬਾਰੀਆਂ ਨਾਲ ਮਿਲੀਭੁਗਤ ਕਰ ਕੇ ਉਨ੍ਹਾਂ ਨੂੰ ਖੁੱਲ੍ਹੀ ਛੋਟ ਦੇ ਰਹੇ ਹਨ। ਇਸ ਨਾਲ ਨਾ ਸਿਰਫ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ, ਸਗੋਂ ਜਾਇਜ਼ ਤਰੀਕੇ ਨਾਲ ਕਾਰੋਬਾਰ ਕਰਨ ਵਾਲਿਆਂ ਨੂੰ ਵੀ ਬਦਨਾਮ ਕੀਤਾ ਜਾ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਾਜਾਇਜ਼ ਵਾਸ਼ਿੰਗ ਯੂਨਿਟਾਂ ’ਤੇ ਤੁਰੰਤ ਰੋਕ ਲਗਾਈ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਨਿਯਮਾਂ ਦੀ ਪਾਲਣਾ ਕਰਨ ਵਾਲੇ ਕਾਰੋਬਾਰੀਆਂ ਨੂੰ ਸਖ਼ਤ ਨਿਰੀਖਣ ਵਿਚੋਂ ਗੁਜ਼ਰਨਾ ਪੈਂਦਾ ਹੈ ਤਾਂ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੇ ਕਾਰੋਬਾਰੀਆਂ ਨੂੰ ਛੋਟ ਕਿਉਂ ਮਿਲ ਰਹੀ ਹੈ।
ਇਹ ਵੀ ਪੜ੍ਹੋ : ਸਰਦੀਆਂ 'ਚ ਫਰਿੱਜ ਬੰਦ ਕਰਨਾ ਪੈ ਸਕਦੈ ਮਹਿੰਗਾ! ਬਿਜਲੀ ਬਚਾਉਣ ਦੇ ਚੱਕਰ 'ਚ ਨਾ ਕਰੋ ਇਹ ਗਲਤੀ
ਚੀਫ ਇੰਜੀਨੀਅਰ ਆਰ. ਕੇ. ਰੱਤੜਾ ਬੋਲੇ, ਲਗਾਤਾਰ ਚੱਲ ਰਹੀ ਹੈ ਕਾਰਵਾਈ
ਜਦੋਂ ਇਸ ਪੂਰੇ ਮਾਮਲੇ ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ ਇੰਜੀਨੀਅਰ ਆਰ. ਕੇ. ਰੱਤੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਮਨਜ਼ੂਰ ਕੀਤਾ ਕਿ ਕਈ ਇਲਾਕਿਆਂ ’ਚ ਨਾਜਾਇਜ਼ ਵਾਸ਼ਿੰਗ ਯੂਨਿਟ ਸੰਚਾਲਨ ਦੀ ਜਾਣਕਾਰੀ ਉਨ੍ਹਾਂ ਨੂੰ ਮਿਲੀ ਹੈ। ਉਨ੍ਹਾਂ ਕਿਹਾ ਕਿ ਬੋਰਡ ਦੀਆਂ ਟੀਮਾਂ ਉਨ੍ਹਾਂ ਯੂਨਿਟਾਂ ’ਤੇ ਲਗਾਤਾਰ ਕਾਰਵਾਈ ਕਰ ਰਹੀਆਂ ਹਨ ਅਤੇ ਭਵਿੱਖ ਵਿਚ ਵੀ ਇਹ ਮੁਹਿੰਮ ਜਾਰੀ ਰਹੇਗੀ।
ਸਾਬਕਾ ਡੀਜੀ NIA ਤੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ IIT ਰੋਪੜ ਵਿਖੇ ਪ੍ਰੈਕਟਿਸ ਪ੍ਰੋਫੈਸਰ ਵਜੋਂ ਅਹੁਦਾ ਸੰਭਾਲਿਆ
NEXT STORY