ਚੰਡੀਗੜ੍ਹ (ਭਗਵਤ) : ਹਾਥਰਸ 'ਚ ਇਕ ਦਲਿਤ ਕੁੜੀ ਨਾਲ ਜੋ ਦਰਿੰਦਗੀ ਹੋਈ, ਉਸ ਕਾਰਨ ਪੂਰੇ ਦੇਸ਼ 'ਚ ਗੁੱਸੇ ਦੀ ਲਹਿਰ ਹੈ ਅਤੇ ਇਸ ਘਟਨਾ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਉੱਠ ਰਹੀ ਹੈ। ਇਸ ਘਟਨਾ ਸਬੰਧੀ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਗੈਂਗਰੇਪ ਪੀੜਤਾ ਦੀ ਤਸਵੀਰ ਦੱਸਿਆ ਜਾ ਰਿਹਾ ਹੈ ਪਰ ਇਸ ਤਸਵੀਰ ਦੀ ਅਸਲ ਸੱਚਾਈ ਕੁੱਝ ਹੋਰ ਹੀ ਹੈ।
ਇਹ ਵੀ ਪੜ੍ਹੋ : ਸੁਖਬੀਰ ਤੇ ਹਰਸਿਮਰਤ ਦੇ ਪੁੱਜਣ ਤੋਂ ਪਹਿਲਾਂ 'ਚੰਡੀਗੜ੍ਹ' ਸੀਲ, ਕਿਸੇ ਪਾਸਿਓਂ ਦਾਖ਼ਲ ਨਹੀਂ ਹੋ ਸਕਣਗੇ ਅਕਾਲੀ
ਸੋਸ਼ਲ ਮੀਡੀਆ 'ਤੇ ਹਾਥਰਸ ਗੈਂਗਰੇਪ ਪੀੜਤਾ ਮਨੀਸ਼ਾ ਦੀ ਜਿਹੜੀ ਤਸਵੀਰ ਵਾਇਰਲ ਹੋ ਰਹੀ ਹੈ, ਉਹ ਅਸਲ 'ਚ ਚੰਡੀਗੜ੍ਹ ਦੀ ਮਨੀਸ਼ਾ ਹੈ। ਚੰਡੀਗੜ੍ਹ ਦੀ ਮਨੀਸ਼ਾ ਯਾਦਵ ਦੀ 2 ਸਾਲ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ ਸੀ। ਇਸ ਬਾਰੇ ਗੱਲਬਾਤ ਕਰਦਿਆਂ ਮਨੀਸ਼ਾ ਦੇ ਪਿਤਾ ਮੋਹਨ ਲਾਲ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੂੰ ਬੇਹੱਦ ਦੁੱਖ ਹੋ ਰਿਹਾ ਹੈ ਕਿ ਉਨ੍ਹਾਂ ਦੀ ਧੀ ਦੀ ਮੌਤ ਤੋਂ ਬਾਅਦ ਵੀ ਬਦਨਾਮੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਕੂਲ ਪ੍ਰੀਖਿਆ 'ਚ ਅਸ਼ਲੀਲ ਵੀਡੀਓ ਚੱਲਣ ਮਗਰੋਂ ਹੁਣ ਕੁੜੀਆਂ ਦੀ ਆਨਲਾਈਨ ਕਲਾਸ 'ਚ ਹੋਈ ਗੰਦੀ ਹਰਕਤ
ਮੋਹਨ ਲਾਲ ਨੇ ਬੁੱਧਵਾਰ ਨੂੰ ਚੰਡੀਗੜ੍ਹ ਦੇ ਐਸ. ਐਸ.ਪੀ. ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਹੈ ਅਤੇ ਕਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਧੀ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਰੋਕਿਆ ਜਾਵੇ ਅਤੇ ਜੋ ਕੋਈ ਵੀ ਅਜਿਹਾ ਕਰ ਰਿਹਾ ਹੈ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਆਪਸੀ ਰਿਸ਼ਤੇ ਹੋਏ ਤਾਰ-ਤਾਰ, ਭਤੀਜੇ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਬਜ਼ੁਰਗ ਤਾਇਆ
ਪੱਥਰੀ ਦੀ ਬੀਮਾਰੀ ਕਾਰਨ ਹੋਈ ਸੀ ਮੌਤ
ਮਨੀਸ਼ਾ ਯਾਦਵ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਰਾਮ ਦਰਬਾਰ ਕਾਲੋਨੀ ਵਿਖੇ ਰਹਿੰਦਾ ਹੈ। ਮਨੀਸ਼ਾ ਦਾ 21 ਜੂਨ, 2018 ਨੂੰ ਵਿਆਹ ਹੋਇਆ ਸੀ। ਉਸ ਨੂੰ ਪੱਥਰੀ ਦੀ ਬੀਮਾਰੀ ਸੀ, ਜੋ ਦਿਨੋਂ-ਦਿਨ ਵੱਧਦੀ ਗਈ ਅਤੇ 22 ਜੁਲਾਈ, 2018 ਨੂੰ ਮਨੀਸ਼ਾ ਦੀ ਮੌਤ ਹੋ ਗਈ।
ਸੁਖਬੀਰ ਤੇ ਹਰਸਿਮਰਤ ਦੇ ਪੁੱਜਣ ਤੋਂ ਪਹਿਲਾਂ 'ਚੰਡੀਗੜ੍ਹ' ਸੀਲ, ਕਿਸੇ ਪਾਸਿਓਂ ਦਾਖ਼ਲ ਨਹੀਂ ਹੋ ਸਕਣਗੇ ਅਕਾਲੀ
NEXT STORY