ਲੰਬੀ (ਜੁਨੇਜਾ): ਵਿਆਹ ਦਾ ਝਾਂਸਾ ਦੇ ਕੇ ਇਕ ਨਾਬਾਲਗ ਕੁੜੀ ਨੂੰ ਵਰਗਲਾ ਕਿ ਲਿਜਾਣ ਅਤੇ ਉਸ ਨਾਲ ਗੈਂਗਰੇਪ ਕੀਤੇ ਜਾਣ ਦੀ ਸ਼ਿਕਾਇਤ ਤੇ ਲੰਬੀ ਪੁਲਸ ਨੇ 8 ਦੋਸ਼ੀਆਂ ਵਿਰੁੱਧ ਮੁਕਦਮਾਂ ਦਰਜ ਕੀਤਾ ਹੈ। ਇਸ ਸਬੰਧੀ 15 ਸਾਲਾ ਨਾਬਾਲਗ ਕੁੜੀ ਨੇ ਪੁਲਸ ਨੂੰ ਦਰਜ ਬਿਆਨਾਂ ਵਿਚ ਕਿਹਾ ਹੈ ਕਿ ਉਸਦੀ ਸੰਦੀਪ ਉਰਫ ਸੈਂਡੀ ਉਰਫ਼ ਦੀਪ ਨਾਮਕ ਇਕ ਮੁੰਡੇ ਨਾਲ ਫੋਨ ਤੇ ਗੱਲਬਾਤ ਚੱਲਦੀ ਸੀ ਅਤੇ ਉਹ ਉਸ ਨੂੰ ਵਿਆਹ ਕਰਾਉਣ ਬਾਰੇ ਕਹਿੰਦਾ ਰਹਿੰਦਾ ਸੀ। 15 ਮਾਰਚ ਨੂੰ ਸੰਦੀਪ ਸੈਂਡੀ ਦਾ ਪੀੜਤਾ ਨੂੰ ਫੋਨ ਆਇਆ ਕਿ ਉਹ 16 ਮਾਰਚ ਨੂੰ ਸਵੇਰੇ ਕਿੱਲਿਆਂਵਾਲੀ ਬੱਸ ਸਟੈਂਡ ਤੇ ਆ ਜਾਵੇ ਤੇ ਆਪਾ ਵਿਆਹ ਕਰਵਾਉਣ ਲਈ ਜਲੰਧਰ ਚੱਲਾਂਗੇ। ਪੀੜਤਾ ਉਸਦੀਆਂ ਗੱਲਾਂ ਵਿਚ ਆ ਗਈ ਅਤੇ ਅਗਲੇ ਦਿਨ ਸਵੇਰੇ 6 ਵਜੇ ਕਿੱਲਿਆਂਵਾਲੀ ਬੱਸ ਅੱਡੇ ਤੇ ਆ ਗਈ, ਜਿਥੋਂ ਉਹ ਦੋਵੇਂ ਜਲੰਧਰ ਚਲੇ ਗਏ।
ਇਹ ਵੀ ਪੜ੍ਹੋ: ਬਠਿੰਡਾ ’ਚ ਭਾਰਤ ਬੰਦ ਨੂੰ ਪੂਰਨ ਸਮਰਥਨ, ਸੜਕਾਂ ’ਤੇ ਛਾਇਆ ਸੰਨਾਟਾ
ਇਸ ਤੋਂ ਬਾਅਦ 16 ਮਾਰਚ ਤੋਂ ਲੈ ਕੇ 19 ਮਾਰਚ ਤੱਕ ਤੱਕ ਸੰਦੀਪ ਸੈਂਡੀ ਉਰਫ਼ ਦੀਪ ਅਤੇ ਉਸਦੇ ਦੋਸਤ ਰਾਹੁਲ, ਰਣਜੀਤ,ਸੰਤੋਸ਼, ਲੰਬੂ, ਸੰਦੀਪ ਸਾਈਆਂ, ਬਿੱਲਾ ਅਤੇ ਸੰਦੀਪ (ਸੰਤੋਸ਼ ਦਾ ਭਰਾ) ਉਸ ਨਾਲ ਲਗਤਾਰ ਜਬਰ-ਜ਼ਿਨਾਹ ਕਰਦੇ ਰਹੇ। 20 ਮਾਰਚ ਨੂੰ ਜਦੋਂ ਉਹ ਸਾਰੇ ਆਪਣੇ ਕੰਮਾਂ ਤੇ ਚਲੇ ਗਏ ਤਾਂ ਪੀੜਤਾ ਕਿਸੇ ਤਰ੍ਹਾਂ ਉਥੋਂ ਭੱਜ ਗਈ ਅਤੇ ਆਪਣੇ ਘਰ ਸੰਪਰਕ ਕਰਕੇ 21 ਮਾਰਚ ਨੂੰ ਆਪਣੇ ਘਰ ਪੁੱਜੀ। ਪੀੜਤਾਂ ਨੇ 23 ਮਾਰਚ ਨੂੰ ਆਪਣੇ ਨਾਲ ਵਾਪਰੀ ਘਟਨਾ ਬਾਰੇ ਆਪਣੀ ਮਾਤਾ ਨੂੰ ਦੱਸਿਆ ਜਿਨ੍ਹਾਂ ਨੇ ਪੀੜਤਾ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ । ਅਦਾਲਤ ਦੇ ਹੁਕਮਾਂ ਤੋਂ ਬਾਅਦ ਪੀੜਤਾ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ।
ਇਹ ਵੀ ਪੜ੍ਹੋ: ਗੰਗ ਕੈਨਾਲ ’ਚੋਂ ਮਿਲੀਆਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ, 2 ਬੱਚਿਆਂ ਦੀ ਮਾਂ ਸੀ ਪ੍ਰੇਮਿਕਾ
ਚੌਂਕੀ ਕਿੱਲਿਆਂਵਾਲੀ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਲੰਬੀ ਪੁਲਸ ਨੇ ਪੀੜਤਾ ਦੇ ਬਿਆਨਾਂ ਤੇ ਉਕਤ ਦੋਸ਼ੀਆਂ ਵਿਰੁੱਧ ਮੁਕਦਮਾ ਨੰਬਰ 78 ਮਿਤੀ 25/3/21 ਅ/ਧ 363,366 ਏ,342,376 ਡੀ( ਏ) ਅਤੇ ਪੋਕਸੋ ਐਕਟ ਤਹਿਤ ਮੁਕਦਮਾਂ ਦਰਜ ਕਰ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
CBSE ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, 'ਮਾਈਗ੍ਰੇਸ਼ਨ' ਨੂੰ ਲੈ ਕੇ ਬਣਾਇਆ ਗਿਆ ਨਵਾਂ ਸਿਸਟਮ
NEXT STORY