ਫਿਰੋਜ਼ਪੁਰ (ਮਲਹੋਤਰਾ) : ਇਥੋਂ ਦੇ ਇਕ ਇਲਾਕੇ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਇਕ ਔਰਤ ਨੇ ਆਪਣੇ ਰਿਸ਼ਤੇਦਾਰਾਂ ਨੂੰ ਘਰ ਬੁਲਾ ਕੇ ਆਪਣੀ ਦਰਾਣੀ ਦਾ ਜਬਰ-ਜ਼ਿਨਾਹ ਕਰਵਾ ਦਿੱਤਾ। ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀੜਤਾ ਨੇ ਦੱਸਿਆ ਕਿ 29 ਅਪ੍ਰੈਲ ਨੂੰ ਉਹ ਘਰ ’ਚ ਇਕੱਲੀ ਸੀ ਤਾਂ ਉਸ ਦੀ ਜਠਾਣੀ ਨੇ ਆਪਣੀ ਮਾਂ, ਭਰਾ ਅਤੇ ਜੀਜੇ ਨੂੰ ਘਰ ਬੁਲਾ ਲਿਆ। ਇਨ੍ਹਾਂ ਸਾਰਿਆਂ ਨੇ ਮਿਲ ਕੇ ਉਸ ਨੂੰ ਕੋਲਡ ਡਰਿੰਕ ’ਚ ਕੋਈ ਨਸ਼ੀਲੀ ਦਵਾਈ ਮਿਲਾ ਕੇ ਪਿਲਾ ਦਿੱਤੀ। ਇਸ ਦੌਰਾਨ ਜਦ ਉਹ ਅੱਧ ਬੇਹੋਸ਼ੀ ਦੀ ਹਾਲਤ ਵਿਚ ਸੀ ਤਾਂ ਗੁਲਸ਼ਨ, ਰਜੇਸ਼ਵਰ ਅਤੇ ਸਲੀਮ ਉਸ ਨੂੰ ਕਮਰੇ ਵਿਚ ਲੈ ਗਏ, ਜਿਥੇ ਤਿੰਨਾਂ ਨੇ ਉਸ ਦੀ ਕੁੱਟਮਾਰ ਕੀਤੀ। ਰਜੇਸ਼ਵਰ ਅਤੇ ਸਲੀਮ ਨੇ ਗੁਲਸ਼ਨ ਦੇ ਸਾਹਮਣੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਘਟਨਾ ਤੋਂ ਬਾਅਦ ਮੁਲਜ਼ਮ ਉਸ ਨੂੰ ਅਤੇ ਉਸ ਦੇ ਮੁੰਡੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਚੁੱਪ ਕਰਵਾਉਂਦੇ ਰਹੇ ਅਤੇ ਇਨ੍ਹਾਂ ਦੇ ਡਰੋਂ ਉਸ ਨੇ ਆਪਣੇ ਪਤੀ ਨੂੰ ਵੀ ਕੁਝ ਨਹੀਂ ਦੱਸਿਆ।
ਇਹ ਵੀ ਪੜ੍ਹੋ : ਸਰਕਾਰੀ ਸਕੂਲ ਦੇ ਅਧਿਆਪਕ ਦੇ ਕਤਲ ਕਾਂਡ 'ਚ ਸਨਸਨੀਖੇਜ਼ ਖੁਲਾਸਾ
ਹੁਣ ਉਸ ਦੀ ਸਿਹਤ ਅਚਾਨਕ ਵਿਗੜਣ ਕਰਕੇ ਜਦ ਉਸ ਨੂੰ ਫਰੀਦਕੋਟ ਮੈਡੀਕਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਉਸਨੇ ਆਪਣੀ ਪਤੀ ਅਤੇ ਪੁਲਸ ਨੂੰ ਸਾਰੀ ਘਟਨਾ ਦੱਸੀ। ਥਾਣਾ ਕੈਂਟ ਦੇ ਏ. ਐੱਸ. ਆਈ. ਰਮਨ ਕੁਮਾਰ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਗੁਲਸ਼ਨ, ਸ਼ੀਲਾ, ਰਜੇਸ਼ਵਰ ਅਤੇ ਸਲੀਮ ਖ਼ਿਲਾਫ ਪਰਚਾ ਦਰਜ ਕਰਨ ਉਪਰੰਤ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਫਰੀਦਕੋਟ ਦੀ ਜੇਲ੍ਹ ਵਿਚ ਬੰਦ ਨੌਜਵਾਨਾਂ ਦਾ ਵੱਡਾ ਕਾਰਨਾਮਾ, ਜਾਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ੁਦ ਨੂੰ CIA ਦਾ ਜਵਾਨ ਦੱਸ ਕੇ ਡਾਕਟਰ ਨੂੰ ਫਸਾ 'ਤਾ ਕਸੂਤਾ, ਕੱਪੜੇ ਉਤਰਵਾ ਵੀਡੀਓ ਬਣਾ ਕੇ ਕੀਤਾ ਕਾਰਾ
NEXT STORY