ਚੰਡੀਗੜ੍ਹ (ਸੰਦੀਪ) : ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਫਿਰ ਸ਼ਰਮਨਾਕ ਵਾਰਦਾਤ ਸਾਹਮਣੇ ਆਈ ਹੈ। ਇੱਥੇ ਸੈਕਟਰ-53 ਦੇ ਜੰਗਲਾਂ 'ਚ ਆਟੋ ਵਾਲੇ ਨੇ ਸਾਥੀਆਂ ਸਮੇਤ ਇਕ 22 ਸਾਲਾ ਕੁੜੀ ਨਾਲ ਸਮੂਹਕ ਬਲਾਤਕਾਰ ਕੀਤਾ ਅਤੇ ਫਿਰ ਕੁੜੀ ਨੂੰ ਬੇਹੋਸ਼ੀ ਦੀ ਹਾਲਤ 'ਚ ਜੰਗਲ ਹੀ ਛੱਡ ਕੇ ਦੋਸ਼ੀ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਪੀੜਤਾ ਸੈਕਟਰ-37 ਵਿਚ ਸਟੈਨੋ ਦਾ ਕੋਰਸ ਕਰ ਰਹੀ ਹੈ। ਸ਼ਾਮ ਨੂੰ ਕਲਾਸ ਖਤਮ ਕਰਕੇ ਉਸ ਨੇ ਸੈਕਟਰ-37 ਤੋਂ ਮੋਹਾਲੀ ਲਈ ਆਟੋ ਲਿਆ। ਆਟੋ ਵਿਚ ਪਹਿਲਾਂ ਹੀ ਦੋ ਲੜਕੇ ਬੈਠੇ ਸਨ, ਜਿਵੇਂ ਹੀ ਆਟੋ ਚਾਲਕ ਆਟੋ ਲੈ ਕੇ ਸੈਕਟਰ-53 ਪਹੁੰਚਿਆ ਤਾਂ ਉਸ ਨੇ ਆਟੋ ਵਿਚ ਸਵਾਰ ਦੋ ਲੜਕਿਆਂ ਦੀ ਮਦਦ ਨਾਲ ਲੜਕੀ ਨੂੰ ਜ਼ਬਰਦਸਤੀ ਚੁੱਕਿਆ ਤੇ ਸੜਕ ਦੇ ਨਾਲ ਲੱਗਦੇ ਜੰਗਲ ਵਿਚ ਲੈ ਗਿਆ। ਜੰਗਲ ਵਿਚ ਲਿਜਾ ਕੇ ਤਿੰਨਾਂ ਨੇ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੇ ਹੀ ਲੜਕੀ ਨੂੰ ਬੇਸੁੱਧ ਹਾਲਤ ਵਿਚ ਜੰਗਲ ਵਿਚ ਹੀ ਛੱਡ ਕੇ ਫਰਾਰ ਹੋ ਗਏ।
ਹੋਸ਼ ਵਿਚ ਆਉਣ ਤੋਂ ਬਾਅਦ ਲੜਕੀ ਜੰਗਲ ਵਿਚੋਂ ਨਿਕਲ ਕੇ ਮੁੱਖ ਸੜਕ 'ਤੇ ਪਹੁੰਚੀ, ਉਸ ਨੂੰ ਅਜਿਹੀ ਹਾਲਤ ਵਿਚ ਦੇਖ ਕੇ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਪੀੜਤਾ ਦਾ ਸੈਕਟਰ-16 ਦੇ ਹਸਪਤਾਲ ਵਿਚ ਮੈਡੀਕਲ ਕਰਵਾਇਆ ਤੇ ਬਾਅਦ ਵਿਚ ਲੜਕੀ ਵਲੋਂ ਮੁਲਜ਼ਮਾਂ ਦੇ ਦੱਸੇ ਗਏ ਹੁਲੀਏ ਦੇ ਆਧਾਰ 'ਤੇ ਉਨ੍ਹਾਂ ਦਾ ਸਕੈੱਚ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ।
ਕੈਪਟਨ ਵੱਲੋਂ 2022 'ਚ ਮੁੜ ਤੋਂ ਚੋਣ ਲੜਨ ਦੇ ਬਿਆਨ ਨਾਲ ਪਾਰਟੀ ਆਗੂਆਂ ਦਾ ਮਨੋਬਲ ਵਧਿਆ - ਮਨਪ੍ਰੀਤ
NEXT STORY