ਨਾਭਾ (ਜੈਨ) : ਮੈਕਸੀਮਮ ਸਕਿਓਰਿਟੀ ਜ਼ਿਲ੍ਹਾ ਜੇਲ 'ਚ 27 ਨਵੰਬਰ 2016 ਨੂੰ ਫਿਲਮੀ ਅੰਦਾਜ਼ 'ਚ ਹੋਏ ਜੇਲ ਬ੍ਰੇਕ ਦੇ ਸਾਜ਼ਿਸ਼ਕਰਤਾ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਪੁੱਤਰ ਸੁਰਜੀਤ ਸਿੰਘ ਵਾਸੀ ਮੋਗਾ ਦੀ ਪ੍ਰੇਮਿਕਾ ਸੋਨੀਆ ਧੂਰੀ ਨੂੰ ਸਥਾਨਕ ਅਦਾਲਤ 'ਚ ਪੁਲਸ ਨੇ ਪੇਸ਼ ਕੀਤਾ। ਅਦਾਲਤ ਨੇ ਸੋਨੀਆ ਨੂੰ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ 'ਤੇ ਲੁਧਿਆਣਾ ਜੇਲ ਭੇਜ ਦਿੱਤਾ। ਸੋਨੀਆ ਆਪਣੇ ਆਪ ਨੂੰ ਨੀਟਾ ਦੀ ਪਤਨੀ ਦੱਸਦੀ ਹੈ। ਖਤਰਨਾਕ ਗੈਂਗਸਟਰ ਸੁੱਖਾ ਕਾਹਲਵਾਂ ਦੀ ਪੁਲਸ ਹਿਰਾਸਤ 'ਚ ਹੋਏ ਕਤਲ ਤੋਂ ਬਾਅਦ ਨੀਟਾ ਦਿਓਲ ਇਥੇ ਸਕਿਓਰਿਟੀ ਜ਼ਿਲ੍ਹਾ ਜੇਲ 'ਚ ਬੰਦ ਕੀਤਾ ਗਿਆ ਸੀ। ਫਿਰ 27 ਨਵੰਬਰ 2016 ਦੀ ਜੇਲ ਬ੍ਰੇਕ ਤੋਂ ਬਾਅਦ ਗ੍ਰਿਫ਼ਤਾਰ ਕਰਕੇ ਨੀਟਾ ਨੂੰ ਪਟਿਆਲਾ ਸੈਂਟਰਲ ਜੇਲ, ਕਪੂਰਥਲਾ ਜੇਲ, ਸੰਗਰੂਰ ਜੇਲ ਅਤੇ ਇਥੇ ਜੇਲ 'ਚ ਰੱਖਿਆ ਗਿਆ। ਫਿਰ ਨਵੰਬਰ 2018 'ਚ ਨਾਭਾ ਕੋਤਵਾਲੀ 'ਚ ਨੀਟਾ ਖ਼ਿਲਾਫ਼ ਧਾਰਾ 506 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਗਿਆ। ਉਸ ਸਮੇਂ ਜੇਲ ਅਧਿਕਾਰੀਆਂ ਨੇ ਦੋਸ਼ ਲਾਇਆ ਸੀ ਕਿ ਨੀਟਾ ਜੇਲ 'ਚ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਦਾਦਾਗਿਰੀ ਕਰਦਾ ਰਹਿੰਦਾ ਹੈ।
ਇਹ ਵੀ ਪੜ੍ਹੋ : ਦਿਲ ਕੰਬਾਉਣ ਵਾਲੇ ਹਾਦਸੇ 'ਚ ਪਿਉ-ਪੁੱਤ ਦੀ ਮੌਤ, ਤਸਵੀਰਾਂ 'ਚ ਦੇਖੋ ਭਿਆਨਕ ਮੰਜ਼ਰ
ਨੀਟਾ ਨੂੰ ਥਾਣਾ ਸਦਰ ਪੁਲਸ ਨਾਭਾ ਨੇ ਪ੍ਰੋਡਕਸ਼ਨ ਵਾਰੰਟ 'ਤੇ 9 ਮਾਰਚ 2020 ਨੂੰ ਹਿਰਾਸਤ 'ਚ ਲੈ ਕੇ 2 ਦਿਨ ਦਾ ਪੁਲਸ ਰਿਮਾਂਡ ਲਿਆ ਸੀ। ਉਸ ਸਮੇਂ ਹੀ ਗ੍ਰਿਫ਼ਤਾਰੀ 2 ਜੇਲ ਵਾਰਡਨਾਂ ਵਰਿੰਦਰ ਅਤੇ ਤਰਨਦੀਪ ਦੇ ਬਿਆਨਾਂ 'ਤੇ ਹੋਈ ਸੀ। ਦੋਵੇਂ ਵਾਰਡਨਾਂ ਨੇ ਕਿਹਾ ਸੀ ਕਿ ਨੀਟਾ ਨੂੰ ਮੋਬਾਇਲ ਜੇਲ 'ਚ ਸਪਲਾਈ ਕੀਤੇ ਹਨ। ਸਦਰ ਪੁਲਸ ਨੇ ਨੀਟਾ ਢਿੱਲੋਂ ਦੇ ਦੋ ਵਾਰ 2-2 ਦਿਨ ਦਾ ਪੁਲਸ ਰਿਮਾਂਡ ਲੈ ਕੇ ਉਸ ਸਮੇਂ ਤਿੰਨ ਮੋਬਾਈਲ ਜੇਲ 'ਚੋਂ ਬਰਾਮਦ ਕੀਤੇ ਸਨ। ਨੀਟਾ ਅਤੇ ਹਵਾਲਾਤੀ ਪਰਵਿੰਦਰ ਟਾਈਗਰ ਦੀ ਨਿਸ਼ਾਨਦੇਹੀ 'ਤੇ ਬਰਾਮਦ 3 ਮੋਬਾਇਲ ਪੁਲਸ ਨੇ ਲੈਬ 'ਚ ਟੈਸਟ ਲਈ ਭੇਜੇ ਸਨ ਕਿ ਕਿੱਥੇ-ਕਿੱਥੇ ਕਾਲਾਂ ਕੀਤੀਆਂ ਪਰ ਬਾਅਦ 'ਚ ਪੁਲਸ ਨੇ ਜੇਲ 'ਚ ਚੱਲਦੇ ਰੈਕੇਟ ਦੀ ਪੜਤਾਲ ਬਾਰੇ ਕਦੇ ਵੀ ਕੋਈ ਖ਼ੁਲਾਸਾ ਨਹੀਂ ਕੀਤਾ।
ਇਹ ਵੀ ਪੜ੍ਹੋ : ਗ਼ਲਤ ਢੰਗ ਨਾਲ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾਉਣ ਵਾਲੇ ਸਾਵਧਾਨ, ਸਰਕਾਰ ਕਰਨ ਜਾ ਰਹੀ ਕਾਰਵਾਈ
ਡੀ. ਐੱਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਸੰਗਠਨ ਅਪਰਾਧ ਰੋਕੂ ਯੂਨਿਟ ਦੇ ਡੀ. ਐੱਸ. ਪੀ. ਜਸਕੀਰਤ ਸਿੰਘ ਦੀ ਅਗਵਾਈ ਹੇਠ ਨੀਟਾ ਦੀ ਪ੍ਰੇਮਿਕਾ ਸੋਨੀਆ ਤੋਂ ਪੁੱਛਗਿੱਛ ਕੀਤੀ ਗਈ ਹੈ। ਹੁਣ ਪੁਲਸ ਨੀਟਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਹਿਰਾਸਤ 'ਚ ਲੈ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਅਤੇ ਮੁਕੱਦਮਾ ਨੰ. 49 ਸਬੰਧੀ ਪੜਤਾਲ ਕਰੇਗੀ।
ਇਹ ਵੀ ਪੜ੍ਹੋ : ਥਾਣਾ ਲਹਿਰਾ 'ਤੇ ਕੋਰੋਨਾ ਦਾ ਹਮਲਾ, ਡੀ. ਐੱਸ. ਪੀ. ਸਣੇ 25 ਮੁਲਾਜ਼ਮ ਆਏ ਪਾਜ਼ੇਟਿਵ
ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀਆਂ ਲੈਬਾਰਟਰੀਆਂ ਭਲਕੇ ਬੰਦ ਰੱਖਣ ਦਾ ਐਲਾਨ
NEXT STORY