ਫਿਰੋਜ਼ਪੁਰ (ਸਨੀ ਚੋਪੜਾ) — ਪੰਜਾਬ 'ਚ ਲਗਾਤਾਰ ਗੈਂਗਸਟਰ ਆਪਣੀ ਦਹਿਸ਼ਤ ਨੂੰ ਬਣਾਏ ਰੱਖਣ ਲਈ ਪੰਜਾਬ 'ਚ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤਾਂ ਕਿ ਪੰਜਾਬ ਦੇ ਲੋਕਾਂ 'ਚ ਇਨ੍ਹਾਂ ਗੈਂਗਸਟਰਾਂ ਦੀ ਦਹਿਸ਼ਤ ਬਣੀ ਰਹੇ ਪਰ ਦੂਜੇ ਪਾਸੇ ਪੰਜਾਬ ਪੁਲਸ ਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਇਨ੍ਹਾਂ ਗੈਂਗਸਟਰਾਂ ਦੇ ਮਨਸੂਬਿਆਂ ਨੂੰ ਨਾਕਾਮਯਾਬ ਕਰਨ 'ਚ ਲੱਗੀ ਹੋਈ ਹੈ, ਜਿਸ ਦੇ ਚਲਦਿਆਂ ਫਿਰੋਜ਼ਪੁਰ 'ਚ ਕਾਊਂਟਰ ਇੰਟੈਲੀਜੈਂਸ ਤੇ ਪੰਜਾਬ ਪੁਲਸ ਨੇ ਸਾਂਝਾ ਆਪਰੇਸ਼ਨ ਕਰ ਕੇ ਨਾਮੀ ਗੈਂਗਸਟਰ ਅਸ਼ੋਕ ਕੁਮਾਰ ਉਰਫ ਅਮਨਾ ਸੇਠ ਤੇ ਉਸ ਦੇ ਇਕ ਸਾਥੀ ਲਵਪ੍ਰੀਤ ਉਰਫ ਲਵਲੀ ਨੂੰ 32 ਬੋਰ ਪਿਸਤੌਲ ਤੇ 5 ਜ਼ਿੰਦਾ ਕਾਰਤੂਸ ਤੇ ਗਰਮ ਖਿਆਲੀ ਲਿਟਰੇਚਰ ਦੇ ਨਾਲ ਗ੍ਰਿਫਤਾਰ ਕਰ ਲਿਆ।
ਜਾਣਕਾਰੀ ਦਿੰਦਿਆਂ ਕਾਊਂਟਰ ਇੰਟੈਲੀਜੈਂਸ ਦੇ ਏ. ਆਈ. ਜੀ. ਨਰਿੰਦਰ ਪਾਲ ਸਿੰਘ ਨੇ ਕਿਹਾ ਕਿ ਅਮਨਾ ਸੇਠ ਗੈਂਗਸਟਰ ਤਿੰਨ ਵੱਡੇ ਧਾਰਮਿਕ ਸੰਗਠਨ ਦੇ ਲੋਕਾਂ ਦਾ ਕਤਲ ਕਰ ਚੁੱਕਾ ਹੈ। ਇਨ੍ਹਾਂ ਦਾ ਮਨਸੂਬਾ ਪੰਜਾਬ 'ਚ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਸੀ, ਇਸ ਗੈਂਗਸਟਰ ਦੇ ਜਸਵੰਤ ਕਾਲਾ ਜਿਹੇ ਵੱਡੇ-ਵੱਡੇ ਅੱਤਵਾਦੀਆਂ ਦੇ ਨਾਲ ਸੰਬੰਧ ਹਨ। ਅੱਜ ਇਨ੍ਹਾਂ ਦੋਨਾਂ ਗੈਂਗਸਟਰਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਇਨ੍ਹਾਂ ਦਾ ਪੁਲਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਸ ਪੰਜਾਬ 'ਚ ਹੋਈਆਂ ਕਤਲ ਦੀਆਂ ਵਾਰਦਾਤਾਂ ਅਤੇ ਵੱਡੀਆਂ ਘਟਨਾਵਾਂ ਦੇ ਪਹਿਲੂਆਂ 'ਤੇ ਵੀ ਜਾਂਚ ਕਰ ਰਹੀ ਹੈ। ਇਨ੍ਹਾਂ ਗੈਂਗਸਟਰਾਂ ਨੇ ਪੰਜਾਬ ਤੇ ਪੰਜਾਬ ਦੇ ਨਾਲ ਲਗਦੇ ਕਈ ਰਾਜਾਂ 'ਚ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਕੈਂਸਲ ਹੋਈਆ ਟਿਕਟਾ ਦੇ ਪੈਸੇ ਵਾਪਸ ਨਾ ਕਰਨ 'ਤੇ ਵਿਅਕਤੀ ਖਿਲਾਫ਼ ਕੇਸ ਦਰਜ
NEXT STORY