ਜਲੰਧਰ (ਜ.ਬ.)—ਜੰਡਿਆਲਾ ਦੇ ਮਨੀ ਐਕਸਚੇਂਜਰ ਤਰਸੇਮ ਸਿੰਘ ਕੋਲੋਂ ਗਨ ਪੁਆਇੰਟ 'ਤੇ ਲੱਖਾਂ ਰੁਪਏ ਲੁੱਟਣ ਦੇ ਕੇਸ 'ਚ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗੈਂਗਸਟਰ ਦਿਲਪ੍ਰੀਤ ਬਾਬਾ ਵਾਰਦਾਤ ਨੂੰ ਨਹੀਂ ਕਬੂਲ ਰਿਹਾ। ਪੁਲਸ ਨੇ ਦਿਲਪ੍ਰੀਤ ਬਾਬਾ ਨੂੰ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ ਕਰ ਕੇ 2 ਦਿਨਾਂ ਦਾ ਰਿਮਾਂਡ ਲਿਆ ਸੀ। ਐਤਵਾਰ ਨੂੰ ਰਿਮਾਂਡ ਖਤਮ ਹੋਣ 'ਤੇ ਬਾਬਾ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ।
ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਲੁੱਟ ਦੀ ਵਾਰਦਾਤ ਨਹੀਂ ਮੰਨ ਰਿਹਾ। ਫਿਲਹਾਲ ਪੁਲਸ ਨੇ ਪੀੜਤ ਤਰਸੇਮ ਸਿੰਘ ਨੂੰ ਬਾਬਾ ਦੇ ਸਾਹਮਣੇ ਨਹੀਂ ਕੀਤਾ ਤਾਂ ਜੋ ਤਰਸੇਮ ਉਸ ਨੂੰ ਪਛਾਣ ਸਕੇ। ਪੁਲਸ ਦਾ ਕਹਿਣਾ ਹੈ ਕਿ ਬਾਬਾ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਕੋਲੋਂ ਸਵਾਲ-ਜਵਾਬ ਕੀਤੇ ਜਾ ਰਹੇ ਹਨ ਪਰ ਲੁੱਟ ਨੂੰ ਲੈ ਕੇ ਕੋਈ ਕਲੂ ਨਹੀਂ ਮਿਲਿਆ ਹੈ। ਦੱਸ ਦੇਈਏ ਕਿ ਥਾਣਾ ਸਦਰ ਦੀ ਪੁਲਸ ਨੇ ਮਾਰਚ 2018 'ਚ ਸਤਨਾਮ ਦੇ ਬਿਆਨਾਂ 'ਤੇ 3 ਲੋਕਾਂ ਖਿਲਾਫ ਲੁੱਟ ਦਾ ਕੇਸ ਦਰਜ ਕੀਤਾ ਸੀ। 3 ਲੁਟੇਰਿਆਂ ਨੇ ਮਨੀ ਐਕਸਚੇਂਜਰ ਨੂੰ ਗਨ ਪੁਆਇੰਟ 'ਤੇ ਲੈ ਕੇ 2.50 ਲੱਖ ਰੁਪਏ ਲੁੱਟ ਲਏ ਸਨ। ਪੁਲਸ ਨੇ ਪਹਿਲੇ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕੀਤਾ ਸੀ ਪਰ ਕੁਝ ਇਨਪੁੱਟ ਮਿਲਣ ਤੋਂ ਬਾਅਦ ਪੁਲਸ ਨੇ ਬਾਬਾ ਨੂੰ ਨਾਮਜ਼ਦ ਕੀਤਾ ਸੀ। ਦਿਲਪ੍ਰੀਤ ਬਾਬਾ ਉਥੇ ਗੈਂਗਸਟਰ ਹੈ, ਜਿਸ ਨੇ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਗੋਲੀ ਮਾਰੀ ਸੀ ਜਦਕਿ ਹੋਰ ਸਿੰਗਰਾਂ ਨੂੰ ਵੀ ਫਿਰੌਤੀ ਲਈ ਧਮਕਾ ਚੁੱਕਾ ਹੈ।
550 ਸਾਲਾ ਗੁਰਪੁਰਬ ਦੇ ਨਾਂ 'ਤੇ ਤੋੜੇ ਜਾ ਰਹੇ ਨੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ
NEXT STORY