ਚੰਡੀਗੜ੍ਹ : ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪਨਾਹ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਨੰਗਲ ਦੇ ਰਹਿਣ ਵਾਲੇ ਸੰਨੀ ਨਾਮਕ ਨੌਜਵਾਨ ਦੇ ਪਿਤਾ ਨੇ ਪੁਲਸ 'ਤੇ ਗੰਭੀਰ ਦੋਸ਼ ਲਗਾਏ ਹਨ। ਪਿੰਡ ਭਲਾਨ ਦੇ ਰਹਿਣ ਵਾਲੇ ਸੰਨੀ ਦੇ ਪਿਤਾ ਨੇ ਪੁਲਸ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਗੈਂਗਸਟਰ ਦਿਲਪ੍ਰੀਤ ਬਾਬੇ ਨਾਲ ਉਨ੍ਹਾਂ ਦੇ ਪੁੱਤਰ ਦਾ ਕੋਈ ਸੰਬੰਧ ਨਹੀਂ ਹੈ। ਪੁਲਸ ਨੇ ਬਿਨਾਂ ਵਜ੍ਹਾ ਉਨ੍ਹਾਂ ਦੇ ਪੁੱਤਰ ਨੂੰ ਗ੍ਰਿਫਤਾਰ ਕਰਕੇ ਹਥਿਆਰਾਂ ਦੇ ਝੂਠੇ ਕੇਸ ਬਣਾਏ ਹਨ।
ਸੰਨੀ ਦੇ ਪਿਤਾ ਨੇ ਕਿਹਾ ਕਿ ਬਾਬਾ ਕਦੇ ਉਨ੍ਹਾਂ ਦੇ ਘਰ ਨਹੀਂ ਆਇਆ। ਉਨ੍ਹਾਂ ਦਾ ਬੇਟਾ ਤਿੰਨ ਸਾਲਾਂ ਤੋਂ ਹਰਿਆਣਾ ਵਿਚ ਕੰਮ ਕਰ ਰਿਹਾ ਸੀ। ਪੁਲਸ ਉਨ੍ਹਾਂ ਨੂੰ ਇਹ ਕਹਿ ਕੇ ਸੰਨੀ ਨੂੰ ਲੈ ਗਈ ਕਿ ਬਾਬਾ ਕੋਲ ਸੰਨੀ ਦਾ ਦਿੱਤਾ ਸਿਮ ਤੇ ਡੋਂਗਲ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕੇ ਸੰਨੀ ਕਿਸੇ ਕੇਸ ਵਿਚ ਪਟਿਆਲਾ ਜੇਲ ਵਿਚ ਸਜ਼ਾ ਕੱਟ ਰਿਹਾ ਸੀ। 2015 'ਚ ਉਹ ਪੱਕੀ ਜ਼ਮਾਨਤ 'ਤੇ ਬਾਹਰ ਆ ਗਿਆ ਅਤੇ ਯਮੁਨਾ ਨਗਰ 'ਚ ਕੰਮ ਕਰਨ ਲੱਗਾ।
ਜਲੰਧਰ: ਮੋਨਿਕਾ ਟਾਵਰ 'ਚ ਪੁਲਸ ਤੇ ਸਿਹਤ ਵਿਭਾਗ ਨੇ ਮਾਰਿਆ ਛਾਪਾ (ਤਸਵੀਰਾਂ)
NEXT STORY