ਫਿਲੌਰ (ਸੁਨੀਲ) : ਫਿਲੌਰ ਪੁਲਸ ਦੇ ਇਕ ਮੁਲਾਜ਼ਮ 'ਤੇ ਖਤਰਨਾਕ ਗੈਂਗਸਟਰ ਸੁਖਦੀਪ ਸਿੰਘ ਮੱਟੀ ਵਲੋਂ ਗੋਲੀ ਚਲਾਉਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਡੀ. ਐੱਸ. ਪੀ. ਫਿਲੌਰ, ਦਵਿੰਦਰ ਅੱਤਰੀ ਨੇ ਦੱਸਿਆ ਕਿ ਫਿਲੌਰ ਪੁਲਸ ਦੇ ਮੁਲਾਜ਼ਮ ਰਮੇਸ਼ ਕੁਮਾਰ ਦੀ ਡਿਊਟੀ ਐਕਸਾਈਜ਼ ਵਿਭਾਗ ਨਾਲ ਲੱਗੀ ਹੋਈ ਸੀ। ਉਹ ਆਪਣੀ ਟੀਮ ਨਾਲ ਗਸ਼ਤ ਕਰ ਰਿਹਾ ਸੀ ਤਾਂ ਇਸ ਦੌਰਾਨ ਉਸ ਨੇ ਸ਼ੱਕ ਦੇ ਆਧਾਰ 'ਤੇ ਇਕ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਗੱਡੀ 'ਚ ਸਵਾਰ ਨੌਜਵਾਨ ਨੇ ਰਮੇਸ਼ ਕੁਮਾਰ 'ਤੇ ਗੋਲੀ ਚਲਾ ਦਿੱਤੀ ਅਤੇ ਖੁਦ ਫਰਾਰ ਹੋ ਗਿਆ, ਜਿਸ ਦੀ ਪਛਾਣ ਖਤਰਨਾਕ ਗੈਂਗਸਟਰ ਸੁਖਦੀਪ ਸਿੰਘ ਮੱਟੀ ਵਜੋਂ ਹੋਈ ਹੈ। ਮੱਟੀ 'ਤੇ ਪਹਿਲਾਂ ਵੀ ਕਰੀਬ 15 ਮਾਮਲੇ ਦਰਜ ਹਨ ਅਤੇ ਅਜਿਹੇ ਕਈ ਮਾਮਲਿਆਂ 'ਚ ਮੱਟੀ ਨੂੰ ਭਗੌੜਾ ਐਲਾਨਿਆ ਜਾ ਚੁੱਕਾ ਹੈ।
ਮੁੱਕੇਬਾਜ਼ ਸਿਮਰਨਜੀਤ ਕੌਰ ਦੀ ਮਾਂ ਨੂੰ 1.50 ਲੱਖ ਰੁਪਏ ਦਾ ਚੈੱਕ ਭੇਟ
NEXT STORY