ਜਲੰਧਰ : ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨੂੰ ਲੈ ਕੇ ਪੁਲਸ ਵੱਲੋਂ ਜਾਂਚ ਲਗਾਤਾਰ ਜਾਰੀ ਹੈ। ਇਸੇ ਦਰਮਿਆਨ ਤਿਹਾੜ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ਼ ਬਿਸ਼ਨੋਈ ਨੂੰ ਵੀ ਪੁਲਸ ਰਿਮਾਂਡ 'ਤੇ ਪੰਜਾਬ ਲੈ ਕੇ ਆਈ ਹੈ। ਲਾਰੈਂਸ ਕੋਲੋ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ। ਇਸੇ ਦਰਮਿਆਨ ਗੈਂਗਸਟਰ ਗੋਲਡੀ ਬਰਾੜ ਦੀ ਭੈਣ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਵੱਡਾ ਦਾਅਵਾ ਕੀਤਾ ਹੈ। ਗੋਲਡੀ ਬਰਾੜ ਦੀ ਭੈਣ ਲਖਵੀਰ ਕੌਰ ਦਾ ਕਹਿਣਾ ਹੈ ਕਿ ਉਹ ਲਾਰੈਂਸ ਬਿਸ਼ਨੋਈ ਨੂੰ ਨਹੀਂ ਜਾਣਦੀ। ਉਸ ਨੂੰ ਨਹੀਂ ਪਤਾ ਕਿ ਲਾਰੈਂਸ ਬਿਸ਼ਨੋਈ ਕੌਣ ਹੈ। ਲਖਵੀਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਲਾਰੈਂਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਇਹ ਵੀ ਪੜ੍ਹੋ- ਮੂਸੇਵਾਲਾ ਦੇ ਫੋਨ ਦੀ ਫਾਰੈਂਸਿਕ ਜਾਂਚ ਤੋਂ ਹੋਇਆ ਵੱਡਾ ਖ਼ੁਲਾਸਾ, ਇਸੇ ਆਧਾਰ 'ਤੇ ਹੋਵੇਗੀ ਲਾਰੈਂਸ ਕੋਲੋਂ ਪੁੱਛਗਿੱਛ
ਦੱਸਣਯੋਗ ਹੈ ਕਿ ਗੈਂਗਸਟਰ ਗੋਲਡੀ ਬਰਾੜ ਦੀ ਭੈਣ ਹੁਸ਼ਿਆਰਪੁਰ ਜੇਲ੍ਹ 'ਚ ਬੰਦ ਗੈਂਗਸਟਰ ਗੁਰਵਿੰਦਰ ਉਰਫ ਗੋਰਾ ਦੀ ਪਤਨੀ ਹੈ। ਲਖਵੀਰ ਕੌਰ ਨੇ ਕਿਹਾ ਕਿ ਉਸ ਨੂੰ ਇਹ ਵੀ ਨਹੀਂ ਪਤਾ ਕਿ ਗੋਰਾ ਜੇਲ੍ਹ ਵਿੱਚ ਕਿਉਂ ਗਿਆ ਹੈ। ਗੋਲਡੀ ਬਰਾੜ ਦੀ ਭੈਣ ਲਖਵੀਰ ਕੌਰ ਨੇ ਇਹ ਵੀ ਕਿਹਾ ਕਿ ਉਸ ਦਾ ਹੁਣ ਗੋਰਾ ਨਾਲ ਵੀ ਕੋਈ ਲੈਣਾ-ਦੇਣਾ ਨਹੀਂ ਹੈ।
ਇਹ ਵੀ ਪੜ੍ਹੋ- ਜਾਣੋ ਪੰਜਾਬ ਦੇ ਕਿਸ ਸ਼ਹਿਰ ਤੋਂ ਕਿਹੜੇ ਸਮੇਂ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਣਗੀਆਂ ਸਰਕਾਰੀ ਬੱਸਾਂ
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੀ ਸਟੇਟਸ ਰਿਪੋਰਟ ਵੀ ਸਾਹਮਣੇ ਆਈ ਚੁੱਕੀ ਹੈ। ਇਸ ਸਟੇਟਸ ਰਿਪੋਰਟ ਵਿਚ ਪੰਜਾਬ ਪੁਲਸ ਨੇ ਵੀ ਲਾਰੈਂਸ ਬਿਸ਼ਨੋਈ ਨੂੰ ਹੀ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਮੰਨਿਆ ਹੈ। ਸੂਤਰਾਂ ਮੁਤਾਬਕ ਪੰਜਾਬ ਪੁਲਸ ਨੇ 4 ਸ਼ਾਰਪ ਸ਼ੂਟਰਾਂ ਦੀ ਪਛਾਣ ਕੀਤੀ ਹੈ। ਫਿਲਹਾਲ ਇਨ੍ਹਾਂ ਸ਼ੂਟਰਾਂ ਦਾ ਅਜੇ ਪੂਰੀ ਤਰ੍ਹਾਂ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਸ ਵੀ ਲਾਰੈਂਸ ਬਿਸ਼ਨੋਈ ਨੂੰ ਮੂਸੇਵਾਲਾ ਕਤਲ ਕਾਂਡ ਵਿਚ ਮਾਸਟਰ ਮਾਈਂਡ ਕਰਾਰ ਦੇ ਚੁੱਕੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਹੁਣ ਤੱਕ ਇਸ ਹਾਈ ਪ੍ਰੋਫਾਈਲ ਕਤਲ ਕਾਂਡ ’ਚ 10 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਦਿੱਲੀ ਪੁਲਸ ਨੇ ਵੀ ਲਾਰੈਂਸ ਨੂੰ ਮਾਸਟਰਮਾਈਂਡ ਦੱਸਿਆ ਸੀ।
ਇਹ ਵੀ ਪੜ੍ਹੋ- CM ਮਾਨ ਦੇ 'ਸਪੇਨ' ਵਾਲੇ ਬਿਆਨ 'ਤੇ ਭੜਕੇ ਭਾਜਪਾ ਉਮੀਦਵਾਰ ਕੇਵਲ ਢਿੱਲੋਂ, ਪੁੱਛਿਆ ਵੱਡਾ ਸਵਾਲ
ਪੰਜਾਬ ਪੁਲਸ ਦੀ ਸਟੇਟਸ ਰਿਪੋਰਟ
ਸੰਦੀਪ ਕੇਕੜਾ- ਸੰਦੀਪ ਕੇਕੜਾ ਨੇ ਹੀ ਫੈਨ ਬਣ ਕੇ ਮੂਸੇਵਾਲਾ ਦੀ ਰੇਕੀ ਕੀਤੀ। ਫਿਰ ਸ਼ਾਰਪ ਸੂਟਰਾਂ ਅਤੇ ਵਿਦੇਸ਼ ਬੈਠੇ ਗੈਂਗਸਟਰ ਨੂੰ ਪੂਰੀ ਜਾਣਕਾਰੀ ਦਿੱਤੀ।
ਮਨਪ੍ਰੀਤ ਮੰਨਾ - ਜੇਲ ਵਿਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਨੇ ਆਪਣੀ ਕੋਰੋਲਾ ਗੱਡੀ ਨੂੰ ਮਨਪ੍ਰੀਤ ਉਰਫ ਭਾਊ ਤੱਕ ਪਹੁੰਚਾਇਆ ਸੀ। ਜਿਸ ਦਾ ਇਸਤੇਮਾਲ ਸ਼ਾਰਪ ਸ਼ੂਟਰਾਂ ਨੇ ਮੂਸੇਵਾਲਾ ਦੇ ਕਤਲ ਵਿਚ ਕੀਤਾ।
ਸਰਾਜ ਮਿੰਟੂ- ਜੇਲ ਵਿਚ ਬੰਦ ਗੈਂਗਸਟਰ ਸਰਾਜ ਮਿੰਟੂ ਨੇ ਮਨਪ੍ਰੀਤ ਭਾਊ ਨਾਲ ਸੰਪਰਕ ਕੀਤਾ। ਉਸ ਨੇ ਮਨਪ੍ਰੀਤ ਨੂੰ ਇਹ ਕੋਰੋਲਾ ਗੱਡੀ ਅੱਗੇ 2 ਬਦਮਾਸ਼ਾਂ ਨੂੰ ਦਿੱਤੀ। ਇਹ ਦੋਵੇਂ ਸ਼ਾਰਪ ਸ਼ੂਟਰ ਹੋ ਸਕਦੇ ਹਨ। ਸਰਾਜ ਮਿੰਟੂ ਗੋਲਡੀ ਬਰਾੜ ਅਤੇ ਸਚਿਨ ਦਾ ਕਰੀਬੀ ਹੈ।
ਮਨਪ੍ਰੀਤ ਭਾਊ - ਮਨਪ੍ਰੀਤ ਭਾਊ ਨੇ ਮੰਨਾ ਦੀ ਭੇਜੀ ਕੋਰੋਲਾ ਗੱਡੀ ਲਈ। ਫਿਰ ਸਰਾਜ ਮਿੰਟੂ ਦੇ ਕਹਿਣ ’ਤੇ ਉਸ ਨੂੰ ਅੱਗੇ ਦੋ ਬਦਮਾਸ਼ਾਂ ਤੱਕ ਪਹੁੰਚਾਇਆ।
ਪ੍ਰਭਦੀਪ ਪੱਬੀ - ਪ੍ਰਭਦੀਪ ਸਿੰਘ ਪੱਬੀ ਨੇ ਗੋਲਡੀ ਬਰਾੜ ਦੇ 2 ਸਾਥੀਆਂ ਨੂੰ ਪਨਾਹ ਦਿੱਤੀ। ਇਹ ਦੋਵੇਂ ਜਨਵਰੀ 2022 ਵਿਚ ਹਰਿਆਣਾ ਤੋਂ ਆਏ ਸੀ। ਇਨ੍ਹਾਂ ਦੋਵਾਂ ਨੇ ਵੀ ਮੂਸੇਵਾਲਾ ਦੇ ਘਰ ਅਤੇ ਆਸਪਾਸ ਦੇ ਰਸਤਿਆਂ ਦੀ ਰੇਕੀ ਕੀਤੀ ਸੀ। ਪੱਬੀ ਦਾ ਅਦਾਲਤ ਨੇ 3 ਦਿਨ ਦਾ ਰਿਮਾਂਡ ਦਿੱਤਾ ਹੈ। ਪੁਲਸ ਉਸ ਤੋਂ ਸ਼ਾਰਪ ਸ਼ੂਟਰ ਦੇ ਨਾਮ ਪਤਿਆਂ ਦੀ ਜਾਣਕਾਰੀ ਹਾਸਲ ਕਰਨ ਵਿਚ ਲੱਗੀ ਹੋਈ ਹੈ।
ਮੋਨੂੰ ਡਾਗਰ - ਮੈਨੂੰ ਡਾਗਰ ਨੇ ਗੋਲਡੀ ਬਰਾੜ ਦੇ ਕਹਿਣ ’ਤੇ 2 ਸ਼ੂਟਰ ਮੁਹੱਈਆ ਕਰਵਾਏ। ਫਿਰ ਉਨ੍ਹਾਂ ਦੀ ਸ਼ੂਟਰਸ ਦੀ ਟੀਮ ਬਨਾਉਣ ਵਿਚ ਮਦਦ ਕੀਤੀ। ਜਿਨ੍ਹਾਂ ਨੇ ਬਾਅਦ ਵਿਚ ਮੂਸੇਵਾਲਾ ਦਾ ਕਤਲ ਕੀਤਾ।
ਪਵਨ ਬਿਸ਼ਨੋਈ ਅਤੇ ਨਸੀਬ - ਇਨ੍ਹਾਂ ਦੋਵਾਂ ਨੇ ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ਤੱਕ ਬੋਲੈਰੋ ਗੱਡੀ ਪਹੁੰਚਾਈ। ਇਸ ਤੋਂ ਇਲਾਵਾ ਇਨ੍ਹਾਂ ਸ਼ਾਰਪ ਸ਼ੂਟਰਸ ਨੂੰ ਲੁਕਾਉਣ ਵਿਚ ਵੀ ਮਦਦ ਕੀਤੀ।
ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ
23 ਤੋਂ 25 ਸਤੰਬਰ ਤੱਕ 'ਮੈਲਬੌਰਨ ਹਾਕੀ ਕੱਪ' ਆਯੋਜਿਤ, ਉਲੰਪੀਅਨ ਪਰਗਟ ਸਿੰਘ ਹੋਣਗੇ ਮੁੱਖ ਮਹਿਮਾਨ
NEXT STORY