ਚੰਡੀਗੜ੍ਹ (ਰਮਨਜੀਤ) : ਐੱਸ. ਆਈ. ਟੀ. ਨੂੰ ਸਿੱਧੂ ਮੂਸੇਵਾਲਾ ਦੇ ਫੋਨ ਦੀ ਫਾਰੈਂਸਿਕ ਜਾਂਚ ਵਿਚ ਕਈ ਅਹਿਮ ਸੁਰਾਗ ਹੱਥ ਲੱਗੇ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਸ ਨੂੰ ਲਗਾਤਾਰ ਧਮਕਾਇਆ ਜਾ ਰਿਹਾ ਸੀ। ਇਸੇ ਤੱਥ ਦੀ ਪੁਸ਼ਟੀ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਹੋਣ ਵਾਲੀ ਪੁੱਛਗਿੱਛ ਵਿਚ ਕੀਤੀ ਜਾਵੇਗੀ। ਪੁਲਸ ਉਸ ਦੇ ਜੇਲ੍ਹ ਵਿਚ ਰਹਿ ਕੇ ਗੈਂਗ ਮੈਂਬਰਾਂ ਤੋਂ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰਨ, ਕਤਲ ਅਤੇ ਫਿਰੌਤੀ ਸੰਬੰਧੀ ਯੋਜਨਾਵਾਂ ਬਣਾਉਣ ਅਤੇ ਟਾਰਗੈੱਟ ਚੁਣਨ ਤੋਂ ਲੈ ਕੇ ਵਿਦੇਸ਼ਾਂ ਵਿਚ ਬੈਠੇ ਗੋਲਡੀ ਬਰਾੜ ਵਰਗੇ ਗੈਂਗ ਮੈਂਬਰਾਂ ਤੱਕ ਸੂਚਨਾਵਾਂ ਪਹੁੰਚਾਉਣ ਦੇ ਪੂਰੇ ਨੈੱਟਵਰਕ ਦੀ ਜਾਣਕਰੀ ਵੀ ਹਾਸਲ ਕਰੇਗੀ।
ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ
ਪੰਜਾਬ ਪੁਲਸ ਬਿਸ਼ਨੋਈ ਤੋਂ ਮੂਸੇਵਾਲਾ ਕਤਲ ਵਿਚ ਸ਼ਾਮਲ ਸ਼ੂਟਰਾਂ ਦੀ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਜੋ ਦਿੱਲੀ ਪੁਲਸ ਅਤੇ ਮਹਾਰਾਸ਼ਟਰ ਪੁਲਸ ਵਲੋਂ ਕੀਤੀਆ ਗਈਆਂ ਗ੍ਰਿਫ਼ਤਾਰੀਆਂ ਤੇ ਦਾਅਵਿਆਂ ਨੂੰ ਕੇਸ ਨਾਲ ਜੋੜਿਆ ਜਾ ਸਕੇ। ਮੂਸੇਵਾਲਾ ਦੇ ਮੋਬਾਇਲ ਫੋਨ ਤੋਂ ਹਾਸਲ ਕਾਲ ਲਾਗਸ ਅਤੇ ਸੋਸ਼ਲ ਮੀਡੀਆ ਲਾਗਸ ਦੇ ਆਧਾਰ ’ਤੇ ਬਿਸ਼ਨੋਈ ਕੋਲੋਂ ਧਮਕੀਆਂ ਸੰਬੰਧੀ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ ਦੀ ਜ਼ਰਖੇਜ਼ ਮਿੱਟੀ ਦਾ ਜਣਿਆ 'ਟਿੱਬਿਆਂ ਦਾ ਪੁੱਤ ਸਿੱਧੂ ਮੂਸੇਵਾਲਾ'
ਓਧਰ ਹਰਿਆਣਾ ਪੁਲਸ ਦੀ ਇਕ ਟੀਮ ਨੇ ਮਹਾਰਾਸ਼ਟਰ ਦੇ ਪੁਣੇ ਵਿਚ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿਚ ਦੋਸ਼ੀ ਸ਼ੂਟਰ ਸੰਤੋਸ਼ ਜਾਧਵ ਅਤੇ ਸਿੱਧੇਸ਼ ਕਾਂਬਲੇ ਉਰਫ ਮਹਾਕਾਲ ਕੋਲੋਂ ਬਦਨਾਮ ਗੈਂਗਸਟਰ ਵਿਕਰਮ ਬਰਾੜ ਬਾਰੇ ਪੁੱਛਗਿੱਛ ਕੀਤੀ, ਜੋ ਹਰਿਆਣਾ ਵਿਚ ਕਈ ਮਾਮਲਿਆਂ ਵਿਚ ਲੋੜੀਂਦਾ ਹੈ। ਬਰਾੜ, ਮਹਾਕਾਲ ਅਤੇ ਜਾਧਵ ਤਿੰਨੋਂ ਹੀ ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰ ਹਨ। ਸ਼ੱਕੀਆਂ ਨੇ ਦੱਸਿਆ ਕਿ ਉਹ ਇੰਟਰਨੈੱਟ ਕਾਲਿੰਗ ਰਾਹੀਂ ਬਰਾੜ ਨਾਲ ਗੱਲ ਕਰਦੇ ਸਨ ਪਰ ਇਸ ਸਮੇਂ ਉਹ ਲੋਕ ਉਸ ਦੇ ਸੰਪਰਕ ਵਿਚ ਨਹੀਂ ਹਨ।
ਇਹ ਵੀ ਪੜ੍ਹੋ- ਨਵੀਂ ਆਬਾਕਾਰੀ ਨੀਤੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਸ਼ਰਾਬ ਦੇ ਠੇਕੇਦਾਰ ਆਹਮੋ-ਸਾਹਮਣੇ
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ
ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼ : ਸ਼ਸਤਰ ਵਿੱਦਿਆ ਦੇ ਧਨੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
NEXT STORY