ਬਠਿੰਡਾ (ਕੁਣਾਲ ਬਾਂਸਲ) : ਆਈ. ਜੀ. ਮੁਖਵਿੰਦਰ ਸਿੰਘ ਛੀਨਾ ਨੇ ਖ਼ੁਲਾਸਾ ਕੀਤਾ ਕਿ ਪਿਛਲੇ ਸਮੇਂ ਤੋਂ ਕੁਝ ਗੈਂਗਸਟਰ ਜੇਲ੍ਹ ’ਚ ਬੈਠ ਕੇ ਸ਼ਹਿਰ ਦੇ ਵਪਾਰੀਆਂ ਨੂੰ ਧਮਕੀਆਂ ਦੇ ਕੇ ਫਿਰੌਤੀ ਮੰਗਣ ਦਾ ਰੈਕੇਟ ਚਲਾ ਰਹੇ ਸਨ। ਇਸ ਪੂਰੇ ਰੈਕੇਟ ਦੇ ਮਾਸਟਰਮਾਈਂਡ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਅਤੇ ਵਿਦੇਸ਼ ’ਚ ਬੈਠਾ ਗੋਲਡੀ ਬਰਾੜ ਹਨ। ਇਨ੍ਹਾਂ ’ਤੇ ਨਕੇਲ ਕੱਸਣ ਲਈ ਵਿਸ਼ੇਸ਼ ਟੀਮ ਬਣਾਈ ਗਈ, ਜਿਸ ਤੋਂ ਬਾਅਦ ਪੁਲਸ ਟੀਮ ਨੇ ਗੈਂਗਸਟਰ ਮਨਪ੍ਰੀਤ ਮੰਨਾ ਅਤੇ ਗੈਂਗਸਟਰ ਗੋਲਡੀ ਬਰਾੜ ਗੈਂਗ ਦੇ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਕੋਲੋਂ 4 ਹਥਿਆਰ ਬਰਾਮਦ ਹੋਏ ਹਨ, ਜਿਨ੍ਹਾਂ ’ਚ 30 ਬੋਰ ਦਾ ਪਿਸਤੌਲ, ਦੋ 32 ਬੋਰ ਰਿਵਾਲਵਰ, ਇਕ 12 ਬੋਰ ਦੀ ਗੰਨ ਤੇ 15 ਤੋਂ 20 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ...ਜਦੋਂ ਜਲੰਧਰ ਦੇ ਰੈਣਕ ਬਾਜ਼ਾਰ 'ਚ ਅੰਗਰੇਜ਼ ਨੇ ਚਲਾਇਆ ਰਿਕਸ਼ਾ, ਖੜ੍ਹ ਤਕਦੇ ਰਹੇ ਲੋਕ
ਇਨ੍ਹਾਂ ਵੱਲੋਂ ਦੋ ਤਰ੍ਹਾਂ ਨਾਲ ਰੈਕੇਟ ਚਲਾਏ ਜਾ ਰਹੇ ਸਨ। ਪਹਿਲਾਂ ਰਾਮਾ ਮੰਡੀ ’ਚ ਇਕ ਵਪਾਰੀ ਤੋਂ 1 ਕਰੋੜ ਦੀ ਫਿਰੌਤੀ ਮੰਗੀ। ਦੂਜੇ ਗੈਂਗ ਦੇ ਤਿੰਨ ਮੁਲਜ਼ਮ ਬਠਿੰਡਾ ਪੁਲਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਏ ਸਨ, ਜਿਨ੍ਹਾਂ ਕੋਲੋਂ ਹਥਿਆਰਾਂ ਦੀ ਬਰਾਮਦਗੀ ਹੋਈ ਸੀ। ਇਨ੍ਹਾਂ ਦੇ ਨਾਲ ਇਸ ਕੰਮ ’ਚ ਸ਼ਾਮਲ ਦੋ ਗੈਂਗਸਟਰ ਜਿਨ੍ਹਾਂ ਨੂੰ ਦਿੱਲੀ ਪੁਲਸ ਗ੍ਰਿਫ਼ਤਾਰ ਕਰ ਚੁੱਕੀ ਹੈ, ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਬਠਿੰਡਾ ਲਿਆਂਦਾ ਜਾਵੇਗਾ।
ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜੇਲ੍ਹ’ਚ ਬੈਠ ਕੇ ਗੈਂਗਸਟਰ ਕਿਵੇਂ ਰੈਕੇਟ ਚਲਾ ਰਹੇ ਹਨ। ਜੇਲ੍ਹ ’ਚ ਬੈਠ ਕੇ ਹੀ ਗੈਂਗਸਟਰ ਇੰਟਰਨੈਸ਼ਨਲ ਲੈਵਲ ’ਤੇ ਰੈਕੇਟ ਚਲਾਉਂਦੇ ਹਨ। ਇਸ ਦੀ ਵੀ ਜਾਂਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਦੀਪਕ ਟੀਨੂੰ ਦੀ ਪ੍ਰੇਮਿਕਾ ਪੁਲਸ ਦੀ ਗ੍ਰਿਫ਼ਤ ’ਚ ਹੈ ਅਤੇ ਟੀਨੂੰ ਦੇ ਵਿਦੇਸ਼ ਭੱਜਣ ਦੀ ਖ਼ਬਰ ਝੂਠੀ ਹੈ।
ਗੁਜਰਾਤ ਚੋਣਾਂ ਨੂੰ ਵੇਖਦਿਆਂ ਮੁੱਖ ਮੰਤਰੀ ਦੇ ਅਗਲੇ 2 ਮਹੀਨਿਆਂ ’ਚ ਕਾਫੀ ਚੋਣ ਰੁਝੇਵੇਂ ਰਹਿਣਗੇ
NEXT STORY