ਬਠਿੰਡਾ — ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਦੇ ਐਨਕਾਊਂਟਰ ਤੋਂ ਬਾਅਦ ਗੈਂਗਸਟਰ ਜੈਪਾਲ ਭੁੱਲਰ ਨੇ ਆਪਣਾ ਟਿਕਾਣਾ ਬਦਲ ਲਿਆ ਹੈ। ਜਾਣਕਾਰੀ ਮੁਤਾਬਕ ਜਦੋਂ ਪ੍ਰੇਮਾ ਤੇ ਵਿੱਕੀ ਦਾ ਐਨਕਾਊਂਟਰ ਕੀਤਾ ਗਿਆ ਤਾਂ ਉਸ ਸਮੇਂ ਜੈਪਾਲ ਹਿਮਾਚਲ 'ਚ ਸੀ ਤੇ ਆਪਣੇ ਦੋਸਤਾਂ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਦੇ ਜ਼ਿਲਾ ਸਹਾਰਨਪੁਰ, ਸ਼ਾਮਲੀ 'ਚ ਚਲਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜੈਪਾਲ ਨੇ ਹੀ ਗੌਂਡਰ ਦੀ ਜਾਣ-ਪਹਿਚਾਣ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐੱਸ. ਆਈ. ਨਾਲ ਕਰਵਾਈ ਸੀ। ਆਈ. ਐੱਸ. ਆਈ. ਹੀ ਜੈਪਾਲ ਤੇ ਗੌਂਡਰ ਗੈਂਗ ਦੀ ਸਹਾਇਤਾ ਕਰਦੀ ਆ ਰਹੀ ਹੈ। ਜਿਸ ਦੀ ਬਦੌਲਤ ਜੈਪਾਲ ਤੇ ਗੌਂਡਰ ਪੰਜਾਬ ਪੁਲਸ ਨੂੰ ਚੁਣੌਤੀ ਦਿੰਦੇ ਰਹੇ। ਸੂਤਰਾਂ ਮੁਤਾਬਕ ਗੌਂਡਰ ਤੇ ਪ੍ਰੇਮਾ ਦੀ ਮੌਤ ਤੋਂ ਬਾਅਦ ਆਈ. ਐੱਸ. ਆਈ. ਜਲਦ ਜੈਪਾਲ ਨੂੰ ਪਾਕਿਸਤਾਨ ਲਿਆਉਣ ਦੀ ਤਿਆਰੀ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਗੈਂਗਸਟਰ ਜੈਪਾਲ ਨੇ ਫਾਜ਼ਿਲਕਾ ਦੇ ਅਕਾਲੀ ਆਗੂ ਤੇ ਗੈਂਗਸਟਰ ਰੋਕੀ ਦਾ ਹਿਮਾਚਲ 'ਚ ਕਤਲ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਆਪਣੇ ਟਿਕਾਣੇ ਬਦਲਦਾ ਰਿਹਾ। ਤੁਹਾਨੂੰ ਦੱਸ ਦੇਈਏ ਕਿ ਜੈਪਾਲ ਦੇ ਕਰੀਬੀ ਰੰਮੀ ਮੱਛਾਣਾ, ਨੀਟਾ ਦਿਓਲ ਤੇ ਗੁਰਪ੍ਰੀਤ ਸੇਖੋਂ ਜੇਲ 'ਚ ਬੰਦ ਹੈ, ਜਦ ਕਿ ਇਨ੍ਹਾਂ ਦਾ ਇਕ ਹੋਰ ਸਾਥੀ ਲਾਰੇਂਸ ਬਿਸ਼ਨੋਈ ਲਗਾਤਾਰ ਜੈਪਾਲ ਦੇ ਸੰਪਰਕ 'ਚ ਹੈ।
ਸਿੱਧੂ ਦੀ ਨਾਰਾਜ਼ਗੀ ਨੇ ਸਾਬਤ ਕਰ ਦਿੱਤਾ ਕਿ ਕਾਂਗਰਸ 'ਚ 'ਸਭ ਅੱਛਾ ਨਹੀਂ': ਚੰਦੂਮਾਜਰਾ
NEXT STORY