ਚੰਡੀਗੜ੍ਹ (ਸੰਦੀਪ) - ਹੋਟਲ ਸੰਚਾਲਕ ਨੂੰ ਅਗਵਾ ਕਰਨ ਤੇ ਉਸ ਤੋਂ ਫਿਰੌਤੀ ਮੰਗਣ ਦੇ ਮਾਮਲੇ 'ਚ ਸੈਕਟਰ-36 ਥਾਣਾ ਪੁਲਸ ਨੇ ਗੈਂਗਸਟਰ ਰਵਿੰਦਰ ਉਰਫ ਕਾਲੀ ਨੂੰ ਰਿਮਾਂਡ ਖਤਮ ਹੋਣ ਮਗਰੋਂ ਮੁੜ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਅਦਾਲਤ 'ਚ ਪੇਸ਼ ਕੀਤੇ ਜਾਣ ਦੌਰਾਨ ਕਾਲੀ ਨੇ ਬੁੜੈਲ ਜੇਲ 'ਚ ਆਪਣੀ ਜਾਨ ਨੂੰ ਖਤਰਾ ਦੱਸਿਆ। ਉਸਨੇ ਅਦਾਲਤ 'ਚ ਉਸਨੂੰ ਜੇਲ 'ਚ ਸੁਰੱਖਿਅਤ ਬੈਰਕ 'ਚ ਰੱਖਣ ਦੀ ਅਪੀਲ ਕੀਤੀ ਹੈ, ਜਿਥੇ ਵਿੱਕੀ ਗੌਂਡਰ ਗੈਂਗ ਦੇ ਮੈਂਬਰ ਉਸ ਤਕ ਨਾ ਪਹੁੰਚ ਸਕਣ।
ਉਸਨੇ ਅਦਾਲਤ 'ਚ ਕਿਹਾ ਕਿ ਵਿੱਕੀ ਗੌਂਡਰ ਦੇ ਮੈਂਬਰ ਬੁੜੈਲ ਜੇਲ 'ਚ ਹੀ ਹਨ ਤੇ ਉਨ੍ਹਾਂ ਨਾਲ ਉਸਦੀ ਪੁਰਾਣੀ ਰੰਜਿਸ਼ ਹੈ। ਉਹ ਉਸਨੂੰ ਜੇਲ 'ਚ ਜਾਨੋਂ ਮਾਰ ਦੇਣਗੇ। ਇਸ ਲਈ ਉਸਨੂੰ ਵੱਖਰੀ ਬੈਰਕ 'ਚ ਰੱਖਿਆ ਜਾਏ। ਕਾਲੀ ਨੇ ਅਦਾਲਤ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਲ 'ਚ ਉਸਦੀ ਜਾਨ ਨੂੰ ਖਤਰਾ ਹੈ। ਉਸਦੀ ਅਪੀਲ 'ਤੇ ਅਦਾਲਤ ਨੇ ਉਸਨੂੰ ਵਕੀਲ ਜ਼ਰੀਏ ਇਕ ਪਟੀਸ਼ਨ ਦਾਖਲ ਕਰਨ ਲਈ ਕਿਹਾ ਹੈ। ਹਾਲਾਂਕਿ ਉਸਨੇ ਅਦਾਲਤ 'ਚ ਕੋਈ ਪਟੀਸ਼ਨ ਦਾਖਲ ਨਹੀਂ ਕੀਤੀ, ਇਸ 'ਤੇ ਅਦਾਲਤ ਨੇ ਉਸਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ।
ਪੁਲਸ ਕਾਲੀ ਨੂੰ ਸੈਕਟਰ-36 ਥਾਣਾ ਪੁਲਸ ਇਕ ਹੋਟਲ ਸੰਚਾਲਕ ਦੇ ਅਗਵਾ ਕਰਨ ਤੇ ਉਸ ਤੋਂ ਫਿਰੌਤੀ ਮੰਗਣ ਦੇ ਮਾਮਲੇ 'ਚ ਯੂ. ਪੀ. ਦੇ ਫਿਰੋਜ਼ਾਬਾਦ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ। ਉਥੋਂ ਯੂ. ਪੀ. ਪੁਲਸ ਨੇ ਉਸਨੂੰ ਜਾਨਲੇਵਾ ਹਮਲੇ ਦੇ ਇਕ ਮਾਮਲੇ 'ਚ 19 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਚੰਡੀਗੜ੍ਹ ਪੁਲਸ ਉਸਨੂੰ ਉਥੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ ਤੇ ਇਥੇ ਲਿਆ ਕੇ ਉਸਦਾ 7 ਦਿਨਾਂ ਦਾ ਪੁਲਸ ਰਿਮਾਂਡ ਲਿਆ ਸੀ। ਸ਼ਨੀਵਾਰ ਨੂੰ ਉਸਦਾ ਪੁਲਸ ਰਿਮਾਂਡ ਖਤਮ ਹੋਣ ਮਗਰੋਂ ਪੁਲਸ ਨੇ ਉਸਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ।
ਹੋਲੀ 'ਤੇ ਹਾਦਸੇ : 4 ਦੀ ਮੌਤ
NEXT STORY