ਤਰਨਤਾਰਨ (ਰਮਨ)- ਜ਼ਿਲ੍ਹੇ ਦੇ ਪਿੰਡ ਸੰਗਤਪੁਰਾ ਨਿਵਾਸੀ ਇਕ ਪਰਿਵਾਰ ਪਾਸੋਂ ਵਿਦੇਸ਼ ਵਿਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਵੱਲੋਂ ਵਾਰ-ਵਾਰ ਫ਼ੋਨ ਕਰਕੇ 10 ਖੋਖੇ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਲਖਬੀਰ ਸਿੰਘ ਉਰਫ ਲੰਡਾ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਪੀੜਤ ਪਰਿਵਾਰ ਨੂੰ ਸੁਰੱਖਿਆ ਦੇਣ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਅੰਦਰ ਫ਼ਿਰੌਤੀ ਮੰਗਣ ਦੇ ਮਾਮਲੇ ਦਿਨ-ਬ-ਦਿਨ ਵੱਧ ਰਹੇ ਹਨ, ਜਿਸ ਨੂੰ ਹੱਲ ਕਰਨ ਵਿਚ ਪੁਲਸ ਨਾਕਾਮ ਸਾਬਤ ਹੋ ਰਹੀ ਹੈ, ਜਿਸ ਦੇ ਚੱਲਦਿਆਂ ਪਰਿਵਾਰਾਂ ਵਿਚ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਅਤੇ ਹੁਣ ਫਿਰੌਤੀ ਦੀ ਰਕਮ ਲੱਖਾਂ ਤੋਂ ਕਰੋੜਾਂ ਵਿਚ ਮੰਗਣੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਪੰਜਾਬ ਪੁਲਸ ਦਾ ਐਕਸ਼ਨ, ਅਫ਼ਸਰਾਂ ਸਣੇ 250 ਮੁਲਾਜ਼ਮਾਂ ਨੇ ਕੀਤੀ ਰੇਡ (ਵੀਡੀਓ)
ਗੁਰਦੇਵ ਸਿੰਘ ਉਰਫ ਮਿੱਠੂ ਪੁੱਤਰ ਅਜੀਤ ਸਿੰਘ ਵਾਸੀ ਸੰਗਤਪੁਰ ਨੇ ਜ਼ਿਲ੍ਹੇ ਦੇ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਇਸ ਦੇ ਨਾਲ ਕਸਬਾ ਚੋਹਲਾ ਸਾਹਿਬ ਵਿਖੇ ਰੋਹਬ ਕਲੈਕਸ਼ਨ ਨਾਮ ਦੀ ਦੁਕਾਨ ਚਲਾਉਂਦਾ ਹੈ ਅਤੇ ਉਨ੍ਹਾਂ ਦੇ ਗੁਜਰਾਤ ਵਿਚ ਰੈਸਟੋਰੈਂਟ ਵੀ ਹਨ, ਜਿਸ ਦੀ ਦੇਖਭਾਲ ਉਸ ਦਾ ਭਰਾ ਲਖਵਿੰਦਰ ਸਿੰਘ ਉਰਫ ਲੱਖਾ ਕਰਦਾ ਹੈ। ਗੁਰਦੇਵ ਸਿੰਘ ਨੇ ਸ਼ਿਕਾਇਤ ਵਿਚ ਦੱਸਿਆ ਕਿ ਬੀਤੀ 9 ਮਾਰਚ ਦੀ ਦੁਪਹਿਰ ਕਰੀਬ 3:30 ਵਜੇ ਜਦੋਂ ਉਹ ਆਪਣੇ ਪਿੰਡ ਮੋਟਰ ਉੱਪਰ ਮੌਜੂਦ ਸੀ ਤਾਂ ਉਸ ਦੇ ਮੋਬਾਈਲ ਨੰਬਰ ਉੱਪਰ ਵਿਦੇਸ਼ੀ ਨੰਬਰ ਤੋਂ ਵਟਸਐਪ ਰਾਹੀਂ ਇਕ ਕਾਲ ਆਈ, ਜਿਸ ਨੂੰ ਚੁੱਕਣ ’ਤੇ ਸਬੰਧਤ ਵਿਅਕਤੀ ਨੇ ਆਪਣਾ ਨਾਮ ਲਖਬੀਰ ਸਿੰਘ ਉਰਫ ਲੰਡਾ ਦੱਸਦੇ ਹੋਏ 10 ਲੱਖ ਰੁਪਏ ਦੀ ਫਿਰੌਤੀ ਮੰਗਣੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੇ ਫੋਨ ਬੰਦ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੱਛਮੀ ਬੰਗਾਲ ਦੀ ਪੁਲਸ ਦਾ ਲੁਧਿਆਣਾ ’ਚ ਛਾਪਾ: ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਇਸ ਦੌਰਾਨ ਲਖਬੀਰ ਸਿੰਘ ਲੰਡਾ ਵੱਲੋਂ ਗੁਰਦੇਵ ਸਿੰਘ ਅਤੇ ਉਸ ਦੇ ਭਰਾ ਲਖਵਿੰਦਰ ਸਿੰਘ ਨੂੰ ਵਟਸਐਪ ਰਾਹੀਂ ਵਾਇਸ ਮੈਸੇਜ ਭੇਜੇ ਗਏ, ਜਿਸ ਵਿਚ ਉਸਦੀ ਆਵਾਜ਼ ਨੂੰ ਮਿਲਾਉਂਦੇ ਹੋਏ ਯਕੀਨ ਦਵਾਉਣ ਦੀ ਗੱਲ ਵੀ ਕਹੀ ਗਈ। ਇਸ ਦੌਰਾਨ ਲਖਬੀਰ ਸਿੰਘ ਨੇ ਉਸ ਦਾ ਫੋਨ ਕੱਟਣ ਦੌਰਾਨ ਕਈ ਤਰ੍ਹਾਂ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਹਾ ਕਿ ਜੇ ਤੁਸੀਂ ਪੁਲਸ ਕੋਲ ਗਏ ਤਾਂ ਤੁਹਾਡੇ ਪਰਿਵਾਰ ਨੂੰ ਜਾਨੋ ਮਾਰ ਦਿਆਂਗਾ। ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਲੰਡਾ ਦੇ ਕਾਫੀ ਤਰਲੇ ਮਿਨਤਾਂ ਕੀਤੇ ਗਏ ਕਿ ਉਨ੍ਹਾਂ ਪਾਸ ਕੋਈ ਵੀ ਪੈਸੇ ਦੇਣ ਯੋਗ ਨਹੀਂ ਹਨ ਪ੍ਰੰਤੂ ਲੰਡੇ ਵੱਲੋਂ ਵਾਰ-ਵਾਰ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਲਖਬੀਰ ਸਿੰਘ ਲੰਡਾ ਵੱਲੋਂ ਧਮਕੀ ਭਰੇ ਸੰਦੇਸ਼ ਵਿਚ ਇਹ ਵੀ ਕਿਹਾ ਗਿਆ ਕਿ ਤੁਸੀਂ ਆਪਣਾ ਬਚਾਓ ਕਰ ਲਓ ਅਤੇ ਆਪਣੇ ਭਣੇਵੇਂ ਨੂੰ ਵੀ ਭੋਰੇ ਵਿਚ ਭੇਜ ਦਿਓ ਨਹੀਂ ਤਾਂ ਇਸ ਦਾ ਅੰਜਾਮ ਬੁਰਾ ਹੋਵੇਗਾ। ਅਖੀਰ ਵਿਚ ਆਏ ਫੋਨ ਕਾਲ ਦੌਰਾਨ ਕਿਹਾ ਕਿ ਉਸ ਨੂੰ 10 ਖੋਖੇ ਚਾਹੀਦੇ ਹਨ ਅਤੇ ਮੈਂ ਆਪਣੇ ਛਿੱਤਰ ਦੇ ਜ਼ੋਰ ’ਤੇ ਲੈਣੇ ਹਨ, ਤੁਸੀਂ ਆਪਣੇ ਜ਼ੋਰ ਲਾ ਲਵੋ ਮੈਂ ਆਪਣਾ ਜ਼ੋਰ ਲਾ ਲੈਂਦਾ ਹਾਂ।
ਇਹ ਖ਼ਬਰ ਵੀ ਪੜ੍ਹੋ - ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਪੋਤਰਾ ਪੰਜਾਬ ਤੋਂ ਲੜੇਗਾ ਚੋਣ, ਇਸ ਸੀਟ ਤੋਂ ਉਤਰੇਗਾ ਮੈਦਾਨ 'ਚ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ. ਪੀ. ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਗੁਰਦੇਵ ਸਿੰਘ ਉਰਫ ਮਿੱਠੂ ਦੇ ਬਿਆਨਾਂ ਹੇਠ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਪੁੱਤਰ ਨਿਰੰਜਨ ਸਿੰਘ ਵਾਸੀ ਹਰੀਕੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਪਰਿਵਾਰ ਨੂੰ ਸੁਰੱਖਿਆ ਦੇਣ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਹਿਮ ਖ਼ਬਰ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੱਦ ਹੋਈ UPSC ਦੀ ਪ੍ਰੀਖਿਆ, ਜਾਣੋ ਕੀ ਹੈ ਨਵੀਂ ਤਾਰੀਖ਼
NEXT STORY