ਲੁਧਿਆਣਾ (ਵਿੱਕੀ) : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐੱਸ. ਸੀ.) ਵੱਲੋਂ ਆਯੋਜਿਤ ਕੀਤੀ ਜਾਣ ਵਾਲੀ ਸਿਵਿਲ ਸਰਵਿਸਿਜ਼ ਐਗਜ਼ਾਮੀਨੇਸ਼ਨ (ਸੀ. ਐੱਸ. ਈ.) ਦੀ ਪ੍ਰਿਲਿਮਸ ਅਤੇ ਇੰਡੀਅਨ ਫਾਰੇਸਟ ਸਰਵਿਸ ਦੀ ਪ੍ਰੀਲਿਮਸ ਪ੍ਰੀਖਿਆ ਨੂੰ ਲੋਕ ਸਭਾ ਚੋਣਾਂ ਕਾਰਨ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਚੋਣ ਲੜ ਰਹੇ 5 ਮੰਤਰੀਆਂ ਦੀ ਸੁਰੱਖਿਆ ਬਾਰੇ ਮੁੱਖ ਚੋਣ ਅਧਿਕਾਰੀ ਦਾ ਵੱਡਾ ਬਿਆਨ (ਵੀਡੀਓ)
ਦੋਵੇਂ ਪ੍ਰੀਖਿਆਵਾਂ 26 ਮਈ ਨੂੰ ਲਈਆਂ ਜਾਣੀਆਂ ਸਨ। ਨੋਟੀਫਿਕੇਸ਼ਨ ’ਚ ਦੱਸਿਆ ਗਿਆ ਹੈ ਕਿ ਚੋਣ ਪ੍ਰੋਗਰਾਮ ਕਾਰਨ, ਕਮਿਸ਼ਨ ਨੇ ਸਿਵਿਲ ਸਰਵਿਸ (ਪ੍ਰੀਲਮਜ਼) ਦੀ ਪ੍ਰੀਖਿਆ ਅਤੇ ਭਾਰਤੀ ਫਾਰੈਸਟ ਸਰਵਿਸ ਦੀ ਪ੍ਰੀਲਿਮਸ ਪ੍ਰੀਖਿਆ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਦਲਿਤ ਵੋਟਰਾਂ ਬਿਨਾਂ ਨਹੀਂ ਚੱਲ ਸਕਦੀ ਸਿਆਸਤ ਦੀ ਗੱਡੀ, ਹਰ ਪਾਰਟੀ ਕਰ ਰਹੀ ਫੋਕਸ
ਹੁਣ ਉਕਤ ਪ੍ਰੀਖਿਆਵਾਂ 16 ਜੂਨ ਨੂੰ ਹੋਣਗੀਆਂ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ 'ਚ ਆਖ਼ਰੀ ਗੇੜ ਦੌਰਾਨ 1 ਜੂਨ ਨੂੰ ਵੋਟਾਂ ਪੈਣਗੀਆਂ ਅਤੇ 4 ਜੂਨ ਨੂੰ ਨਤੀਜੇ ਆਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੱਛਮੀ ਬੰਗਾਲ ਦੀ ਪੁਲਸ ਦਾ ਲੁਧਿਆਣਾ ’ਚ ਛਾਪਾ: ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
NEXT STORY