ਚੰਡੀਗੜ੍ਹ (ਸੁਸ਼ੀਲ) : ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਇਕ ਵਾਂਟੇਡ ਗੁਰਗੇ ਨੂੰ ਆਪ੍ਰੇਸ਼ਨਲ ਸੈੱਲ ਦੀ ਟੀਮ ਨੇ ਦੇਰ ਰਾਤ ਰਾਏਪੁਰ ਕਲਾਂ ਕੋਲੋਂ ਦੇਸੀ ਪਿਸਟਲ ਸਮੇਤ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਮੋਹਾਲੀ ਦੇ ਪਿੰਡ ਨਡਿਆਲੀ ਨਿਵਾਸੀ 35 ਸਾਲਾ ਸੰਦੀਪ ਕੁਮਾਰ ਉਰਫ਼ ਨਾਟਾ ਦੇ ਤੌਰ 'ਤੇ ਹੋਈ ਹੈ। ਪੁਲਸ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰੇਗੀ। ਮੁਲਜ਼ਮ ਤੋਂ ਗੈਂਗਸਟਰ ਬਿਸ਼ਨੋਈ ਦੇ ਇਸ਼ਾਰੇ 'ਤੇ ਹੋਣ ਵਾਲੀਆਂ ਵਾਰਦਾਤਾਂ ਬਾਰੇ ਪੁੱਛਗਿਛ ਜਾਰੀ ਹੈ।
ਇਹ ਵੀ ਪੜ੍ਹੋ : ਜਲੰਧਰ ਤੋਂ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨਾਲ ਨਵਾਂਸ਼ਹਿਰ ਨੇੜੇ ਵਾਪਰਿਆ ਹਾਦਸਾ
ਪੁਲਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼
ਆਪ੍ਰੇਸ਼ਨਲ ਸੈੱਲ ਐੱਸ. ਪੀ. ਵਿਨੀਤ ਕੁਮਾਰ ਦੇ ਨਿਰਦੇਸ਼ ਅਨੁਸਾਰ ਡੀ. ਐੱਸ. ਪੀ. ਰਸ਼ਮੀ ਸ਼ਰਮਾ ਦੀ ਸੁਪਰਵਿਜ਼ਨ ਵਿਚ ਟੀਮ ਪੈਟਰੋਲਿੰਗ ਕਰ ਰਹੀ ਸੀ। ਇਸ ਦੌਰਾਨ ਇੰਸਪੈਕਟਰ ਰਣਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਸੈਕਟਰ-26 ਟਰਨ ਦੇ ਰਾਏਪੁਰਕਲਾਂ ਵੱਲ ਇਕ ਗੈਂਗਸਟਰ ਘੁੰਮ ਰਿਹਾ ਹੈ। ਰਣਜੀਤ ਸਿੰਘ ਨੇ ਏ. ਐੱਸ. ਆਈ. ਰਮੇਸ਼ ਕੁਮਾਰ ਨਾਲ ਟੀਮ ਬਣਾ ਕੇ ਰਾਏਪੁਰਕਲਾਂ ਕੋਲ ਨਾਕਾ ਲਗਾਇਆ। ਉਨ੍ਹਾਂ ਸਾਹਮਣਿਓਂ ਆ ਰਹੇ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਭੱਜਣ ਲੱਗਾ। ਟੀਮ ਨੇ ਉਸ ਨੂੰ ਦਬੋਚ ਲਿਆ। ਤਲਾਸ਼ੀ ਦੌਰਾਨ ਮੁਲਜ਼ਮ ਸੰਦੀਪ ਤੋਂ ਦੇਸੀ ਪਿਸਟਲ ਬਰਾਮਦ ਹੋਈ। ਆਪ੍ਰੇਸ਼ਨਲ ਸੈੱਲ ਨੇ ਸੰਦੀਪ ਖਿਲਾਫ਼ ਮੌਲੀਜਾਗਰਾਂ ਥਾਣਾ ਪੁਲਸ ਵਿਚ ਆਰਮਜ਼ ਐਕਟ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਵਾਇਆ।
ਇਹ ਵੀ ਪੜ੍ਹੋ : ਜਠਾਣੀ ਵਲੋਂ ਦਰਾਣੀ ਨੂੰ ਰੂਹ ਕੰਬਾਊ ਮੌਤ ਦੇਣ ਵਾਲੀ ਘਟਨਾ ਦਾ ਪੂਰਾ ਸੱਚ ਆਇਆ ਸਾਹਮਣੇ
ਪੰਜਾਬ ਵਿਚ ਕਈ ਕੇਸ ਦਰਜ
ਆਪ੍ਰੇਸ਼ਨਲ ਸੈੱਲ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ, ਸੰਪਤ ਨਹਿਰਾ ਅਤੇ ਦੀਪੂ ਬਨੂੜ ਦੇ ਇਸ਼ਾਰੇ 'ਤੇ ਹੋਈਆਂ ਕਈ ਵਾਰਦਾਤਾਂ ਵਿਚ ਸੰਦੀਪ ਸ਼ਾਮਲ ਰਿਹਾ ਹੈ। ਉਸ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਕਤਲ ਦੀ ਕੋਸ਼ਿਸ਼, ਅਗਵਾ, ਗੋਲੀਕਾਂਡ ਸਮੇਤ ਗ਼ੈਰ-ਕਾਨੂੰਨੀ ਹਥਿਆਰ ਰੱਖਣ ਦੇ ਅਪਰਾਧਕ ਕੇਸ ਦਰਜ ਹਨ। ਮੁਲਜ਼ਮ ਨੇ ਪੁੱਛਗਿਛ ਵਿਚ ਦੱਸਿਆ ਕਿ ਉਹ ਉਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਸਥਿਤ ਇਕ ਜਗ੍ਹਾ ਤੋਂ ਦੇਸੀ ਪਿਸਟਲ ਲੈ ਕੇ ਆਇਆ ਸੀ।
ਇਹ ਵੀ ਪੜ੍ਹੋ : ਵੱਡੀ ਵਾਰਦਾਤ, ਅੱਧੀ ਰਾਤ ਨੂੰ ਪਤੀ ਵਲੋਂ ਪਤਨੀ ਦਾ ਕਤਲ
ਮਰਦਾਨਾ ਤਾਕਤ ਹਾਸਲ ਕਰਨ ਲਈ ਅਪਣਾਓ ਇਹ ਦੇਸੀ ਇਲਾਜ
NEXT STORY